ਪੰਜਾਬ ਦੇ ਬਿਜਲੀ ਸੰਕਟ ਉੱਪਰ ਸਰਕਾਰ ਨੇ ਘਰੇ ਹੱਥ ਖਡ਼੍ਹੇ ਹੁਣ ਮਹਿਕਮੇ ਵਲੋਂ ਕਰਵਾਏ ਜਾਣਗੇ A C ਬੰਦ

Uncategorized

ਪੰਜਾਬ ਵਿੱਚ ਬਿਜਲੀ ਸੰਕਟ ਆ ਗਿਆ ਹੈ,ਜਿਸ ਕਾਰਨ ਬਿਜਲੀ ਦੇ ਵੱਡੇ ਵੱਡੇ ਕੱਟ ਲਗਾਏ ਜਾ ਰਹੇ ਹਨ ਅਤੇ ਲੋਕ ਗਰਮੀ ਕਾਰਨ ਹਾਲੋਂ ਬੇਹਾਲ ਹੋ ਰਹੇ ਹਨ।ਇਸੇ ਦੌਰਾਨ ਪੰਜਾਬ ਦੇ ਬਿਜਲੀ ਵਿਭਾਗ ਨੇ ਇਹ ਫ਼ੈਸਲਾ ਕੀਤਾ ਹੈ ਕਿ ਤਿੰਨ ਦਿਨਾ ਖ਼ਾਤਰ ਸਰਕਾਰੀ ਦਫ਼ਤਰਾਂ ਵਿੱਚ ਏ ਸੀ ਨੂੰ ਬੰਦ ਰੱਖਿਆ ਜਾਵੇ।ਇਸ ਤੋਂ ਇਲਾਵਾ ਉਨ੍ਹਾਂ ਨੇ ਸਰਕਾਰੀ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਇਹ ਹਦਾਇਤ ਦਿੱਤੀ ਹੈ ਕਿ ਸਰਕਾਰੀ ਅਦਾਰਿਆਂ ਵਿੱਚ ਫ਼ਜ਼ੂਲ ਬਿਜਲੀ ਨਾ ਵਰਤੀ ਜਾਵੇ।ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਬਿਜਲੀ ਵਿਭਾਗ ਹੁਣ ਮੁਸੀਬਤ ਵਿੱਚ ਪੈ ਗਿਆ ਹੈ,ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਸ ਕਾਰਨ ਬਿਜਲੀ ਵਿਭਾਗ ਦੇ

ਅਧਿਕਾਰੀਆਂ ਦੀ ਜਾਗ ਖੁੱਲ੍ਹ ਗਈ ਹੈ ਹੁਣ ਉਨ੍ਹਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ ਅਤੇ ਇਸ ਲਈ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ ਕਿ ਤਿੰਨਾਂ ਦਿਨਾਂ ਦੇ ਲਈ ਸਰਕਾਰੀ ਅਦਾਰਿਆਂ ਦੇ ਵਿੱਚ ਏਸੀ ਬੰਦ ਰਹਿਣਗੇ।ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਪ੍ਰਤੀ ਦਿਨ ਢਾਈ ਲੱਖ ਯੂਨਿਟ ਬਿਜਲੀ ਦੀ ਕਮੀ ਹੋ ਰਹੀ ਹੈ ਅਤੇ ਗਰਮੀ ਦਾ ਮੌਸਮ ਹੋਣ ਕਾਰਨ ਬਿਜਲੀ ਦੀ ਮੰਗ ਬਹੁਤ ਜ਼ਿਆਦਾ ਹੋ ਚੁੱਕੀ ਹੈ।ਜਿਸ ਕਾਰਨ ਬਾਹਰਲੇ ਸੂਬਿਆਂ ਤੋਂ ਵੀ ਪੰਜਾਬ ਨੂੰ ਬਿਜਲੀ ਨਹੀਂ ਮਿਲ ਰਹੀ।ਦੂਜੇ ਪਾਸੇ ਪੰਜਾਬ ਦੇ ਲੋਕਾਂ ਵੱਲੋਂ ਪਾਵਰਕੌਮ ਤੇ ਇਹ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਨੇ ਪੰਜਾਬ ਦੀ ਬਿਜਲੀ ਹਿਮਾਚਲ ਪ੍ਰਦੇਸ਼ ਨੂੰ ਵੇਚੀ ਹੈ।ਜਿਸ ਕਾਰਨ ਪੰਜਾਬ ਦੀ

ਪਾਵਰਕੌਮ ਹੁਣ ਸਵਾਲਾਂ ਦੇ ਘੇਰੇ ਵਿੱਚ ਹੈ ਕਿ ਜਿਹੜੀ ਪਾਵਰਕੌਮ ਪਹਿਲਾਂ ਦੂਸਰੇ ਸੂਬਿਆਂ ਨੂੰ ਬਿਜਲੀ ਵੇਚਣ ਕਰਦੀ ਸੀ,ਹੁਣ ਉਸ ਦੇ ਸਾਹਮਣੇ ਇੰਨੀਆਂ ਵੱਡੀਆਂ ਮੁਸ਼ਕਲਾਂ ਕਿਉਂ ਆ ਰਹੀਆਂ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਵਾਅਦਾ ਕੀਤਾ ਸੀ ਕਿ ਖੇਤਾਂ ਵਿੱਚ ਅੱਠ ਘੰਟਿਆਂ ਲਈ ਬਿਜਲੀ ਅਤੇ ਘਰਾਂ ਵਿੱਚ ਚੌਵੀ ਘੰਟੇ ਲਈ ਬਿਜਲੀ ਛੱਡੀ ਜਾਵੇਗੀ।ਪਰ ਇਹ ਵਾਅਦੇ ਬਿਲਕੁਲ ਝੂਠੇ ਨਿਕਲੇ ਜਿਸ ਕਾਰਨ ਕਿਸਾਨਾਂ ਨੂੰ ਝੋਨਾ ਲਗਾਉਣ ਵਿੱਚ ਦੇਰੀ ਹੋ ਰਹੀ ਹੈ।

ਇਸ ਤੋਂ ਇਲਾਵਾ ਲੋਕ ਘਰਾਂ ਵਿੱਚ ਗਰਮੀ ਨਾਲ ਹਾਲੋ ਬੇਹਾਲ ਹੋ ਰਹੇ ਹਨ

Leave a Reply

Your email address will not be published.