ਨਿੱਕੀ ਜਿਹੀ ਬੱਚੀ ਦੀ ਸੱਪ ਲੜਨ ਕਾਰਨ ਹੋਈ ਮੌਤ ਤੋਂ ਬਾਅਦ ਪਰਿਵਾਰ ਨੇ ਦੱਸੀ ਸਾਰੀ ਕਹਾਣੀ

Uncategorized

ਪਿਛਲੇ ਦਿਨੀਂ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਸੀ’ਜਿਸ ਵਿੱਚ ਇੱਕ ਛੋਟੀ ਬੱਚੀ ਨੂੰ ਸੱਪ ਨੇ ਕੱਟ ਲਿਆ ਸੀ ਅਤੇ ਉਸ ਦੀ ਮੌਤ ਹੋ ਗਈ ਸੀ।ਹੁਣ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਸਾਹਮਣੇ ਆ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ ਮੋਹਾਲੀ ਦੀ ਰਹਿਣ ਵਾਲੀ ਸੀ ਅਤੇ ਇਸ ਦਾ ਨਾਮ ਗੁਰਸੀਰਤ ਕੌਰ ਸੀ, ਜਿਸ ਦੀ ਉਮਰ ਅੱਠ ਸਾਲ ਦੀ ਸੀ। ਗੁਰਸੀਰਤ ਕੌਰ ਦੇ ਦਾਦਾ ਜੀ ਨੇ ਦੱਸਿਆ ਕਿ ਉਨ੍ਹਾਂ ਦੀ ਇੰਨੀ ਜ਼ਿਆਦਾ ਉਮਰ ਹੋ ਚੁੱਕੀ ਹੈ,ਪਰ ਅੱਜ ਤੱਕ ਉਨ੍ਹਾਂ ਦੇ ਪਿੰਡ ਵਿੱਚ ਕਦੇ ਵੀ ਅਜਿਹੀ ਘਟਨਾ ਨਹੀਂ ਵਾਪਰੀ ਅਤੇ ਹੁਣ ਸਾਰਿਆਂ ਦੇ ਘਰ ਪੱਕੇ ਵੀ ਹੋ ਚੁੱਕੇ ਹਨ।ਪਰ ਫਿਰ ਵੀ ਅਜਿਹੀ ਘਟਨਾ ਸਾਹਮਣੇ ਆਈ ਹੈ,ਜਿਸ ਕਾਰਨ ਉਨ੍ਹਾਂ ਨੂੰ ਬਹੁਤ ਜ਼ਿਆਦਾ ਦੁੱਖ ਹੈ

ਅਤੇ ਇਸ ਘਾਟੇ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਲੜਕੀ ਨੂੰ ਡਾਕਟਰ ਕੋਲ ਲਿਜਾ ਕੇ ਵੀ ਦਿਖਾਇਆ ਸੀ,ਪਰ ਉਸ ਸਮੇਂ ਤਕ ਬਹੁਤ ਦੇਰ ਹੋ ਚੁੱਕੀ ਸੀ। ਭਾਵ ਉਸ ਸਮੇਂ ਤੱਕ ਲੜਕੀ ਦੇ ਸਰੀਰ ਵਿੱਚ ਜ਼ਹਿਰ ਬਹੁਤ ਜ਼ਿਆਦਾ ਫੈਲ ਚੁੱਕਿਆ ਸੀ।ਜਿਸ ਕਾਰਨ ਗੁਰਸੀਰਤ ਕੌਰ ਦੀ ਜਾਨ ਨਾ ਬਚ ਸਕੀ।ਇਸ ਘਟਨਾ ਤੋਂ ਬਾਅਦ ਜਿਹੜੇ ਵੀ ਲੋਕ ਇਸ ਵੀਡੀਓ ਨੂੰ ਦੇਖ ਰਹੇ ਹਨ ਉਨ੍ਹਾਂ ਵੱਲੋਂ ਗੁਰਸੀਰਤ ਕੌਰ ਦੀ ਮੌਤ ਤੇ ਦੁੱਖ ਜਤਾਇਆ ਜਾ ਰਿਹਾ ਹੈ।ਦੱਸ ਦਈਏ ਕਿ ਜੋ ਪਿਛਲੇ ਦਿਨੀਂ ਵੀਡੀਓ ਵਾਇਰਲ ਹੋਈ ਸੀ। ਉਸ ਵਿਚ ਦੇਖਿਆ ਜਾ ਸਕਦਾ ਹੈ ਕਿ ਗੁਰਸੀਰਤ ਕੌਰ ਆਪਣੇ ਘਰ ਦੇ ਅੰਦਰੋਂ ਬਾਹਰ

ਆਉਂਦੀ ਹੈ ਅਤੇ ਉਹ ਮੋਟਰ ਚਲਾਉਣ ਦੇ ਲਈ ਸਵਿਚ ਵੱਲ ਨੂੰ ਹੱਥ ਵਧਾਉਂਦੀ ਹੈ।ਇਸੇ ਦੌਰਾਨ ਉਸ ਦੇ ਪੈਰ ਉੱਤੇ ਇਕ ਸੱਪ ਵੱਲੋਂ ਡੰਗ ਮਾਰਿਆ ਜਾਂਦਾ ਹੈ,ਜਿਸ ਤੋਂ ਬਾਅਦ ਉਹ ਇਕਦਮ ਹੀ ਕਮਰੇ ਦੇ ਅੰਦਰ ਚਲੀ ਜਾਂਦੀ ਹੈ।ਉਸ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰਾਂ ਨੂੰ ਇਹ ਸਮਝ ਲੱਗਦੀ ਹੈ ਕਿ ਗੁਰਸੀਰਤ ਕੌਰ ਨੂੰ ਸੱਪ ਨੇ ਡੰਗਿਆ ਹੈ ਤਾਂ ਉਸ ਸਮੇਂ ਤੱਕ ਬਹੁਤ ਜ਼ਿਆਦਾ ਦੇਰ ਹੋ ਜਾਂਦੀ ਹੈ।ਉਸ ਦੇ ਪਰਿਵਾਰਕ ਮੈਂਬਰ ਡਾਕਟਰ ਤਕ ਪਹੁੰਚ ਕਰਦੇ

ਹਨ,ਪਰ ਡਾਕਟਰ ਵੱਲੋਂ ਗੁਰਸੀਰਤ ਕੌਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ।

Leave a Reply

Your email address will not be published.