ਅਕਸਰ ਸੜਕ ਉੱਤੇ ਬਹੁਤ ਸਾਰੇ ਹਾਦਸੇ ਹੁੰਦੇ ਹਨ,ਜਿਨ੍ਹਾਂ ਵਿੱਚੋਂ ਇੱਕ ਮੁੱਖ ਵਜ੍ਹਾ ਵਾਹਨਾਂ ਦੀ ਤੇਜ਼ ਰਫ਼ਤਾਰ ਹੁੰਦੀ ਹੈ।ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਸੜਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਉਸ ਵਜ੍ਹਾ ਕਾਰਨ ਵੀ ਬਹੁਤ ਸਾਰੇ ਲੋਕ ਆਪਣੀ ਜਾਨ ਗਵਾ ਬੈਠਦੇ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ।ਜਿਸ ਵਿੱਚ ਇਕ ਆਟੋ ਡਰਾਈਵਰ ਵੱਲੋਂ ਆਪਣੇ ਆਟੋ ਨੂੰ ਮੋੜਿਆ ਜਾ ਰਿਹਾ ਸੀ ਅਤੇ ਉਸੇ ਦੌਰਾਨ ਇੱਕ ਮੋਟਰਸਾਈਕਲ ਆਉਂਦਾ ਹੈ,ਜਿਸ ਦੀ ਰਫਤਾਰ ਬਹੁਤ ਤੇਜ਼ ਸੀ।ਉਹ ਆਟੋ ਨਾਲ ਟਕਰਾ ਜਾਂਦਾ ਹੈ ਅਤੇ ਹੇਠਾਂ ਡਿੱਗ ਜਾਂਦਾ ਹੈ।ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਉਸ ਮੋਟਰਸਾਈਕਲ ਸਵਾਰ ਵਿਅਕਤੀ ਦੇ ਕਾਫੀ ਸੱਟ
ਲੱਗੀ ਹੋਵੇਗੀ।ਕਿਉਂਕਿ ਜਿਸ ਤਰੀਕੇ ਨਾਲ ਉਸ ਦੇ ਮੋਟਰਸਾਈਕਲ ਦੀ ਰਫ਼ਤਾਰ ਬਹੁਤ ਜ਼ਿਆਦਾ ਤੇ ਸੀ।ਉਸ ਤੋਂ ਸੰਭਾਲਿਆ ਨਹੀਂ ਗਿਆ ਅਤੇ ਉਹ ਆਟੋ ਵਿਚ ਜਾਪਦਾ ਹੈ ਅਤੇ ਹੇਠਾਂ ਡਿੱਗ ਜਾਂਦਾ ਹੈ।ਸੋ ੲਿੱਥੇ ਮੋਟਰਸਾੲੀਕਲ ਸਵਾਰ ਦੀ ਬਹੁਤ ਵੱਡੀ ਗਲਤੀ ਸਾਹਮਣੇ ਆ ਰਹੀ ਹੈ, ਕਿ ਜੇਕਰ ਉਸ ਦੇ ਮੋਟਰਸਾਈਕਲ ਦੀ ਰਫਤਾਰ ਹੌਲੀ ਹੁੰਦੀ ਤਾਂ ਉਹ ਸਮਾਂ ਆਉਣ ਤੇ ਉਸ ਮੋਟਰਸਾਈਕਲ ਨੂੰ ਸੰਭਾਲ ਸਕਦਾ ਸੀ ਅਤੇ ਉਸ ਨੂੰ ਸੱਟ ਲੱਗਣ ਤੋਂ ਬਚਾਅ ਰਹਿ ਜਾਂਦਾ।ਪਰ ਅੱਜਕੱਲ੍ਹ ਲੋਕਾਂ ਵੱਲੋਂ ਆਪਣੇ ਵਾਹਨਾਂ ਦੀ ਰਫ਼ਤਾਰ ਨੂੰ ਬਹੁਤ ਜ਼ਿਆਦਾ ਤੇਜ਼ ਰੱਖਿਆ ਜਾਂਦਾ ਹੈ,ਕਿਉਂਕਿ ਅਕਸਰ ਹੀ ਲੋਕ ਬਹੁਤ ਜ਼ਿਆਦਾ ਜਲਦੀ ਕਰਦੇ
ਦਿਖਾਈ ਦਿੰਦੇ ਹਨ। ਭਾਵ ਉਨ੍ਹਾਂ ਨੂੰ ਆਪਣੀ ਮੰਜ਼ਿਲ ਤਕ ਪਹੁੰਚਣ ਦੀ ਬਹੁਤ ਜਲਦੀ ਹੁੰਦੀ ਹੈ ਇਸੇ ਲਈ ਉਹ ਰਸਤੇ ਵਿੱਚ ਆਪਣੇ ਵਾਹਨ ਦੀ ਗਤੀ ਨੂੰ ਜ਼ਰੂਰਤ ਤੋਂ ਜ਼ਿਆਦਾ ਕਰ ਦਿੰਦੇ ਹਨ।ਜਿਸ ਕਾਰਨ ਸੜਕ ਉੱਤੇ ਅਕਸਰ ਹੀ ਐਕਸੀਡੈਂਟ ਹੁੰਦੇ ਰਹਿੰਦੇ ਹਨ।ਜਿਸ ਕਾਰਨ ਬਹੁਤ ਸਾਰੇ ਬੇਕਸੂਰ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ।ਸੋ ਅਜਿਹੀਆਂ ਵੀਡਿਓਜ਼ ਨੂੰ ਦੇਖਣ ਤੋਂ ਬਾਅਦ ਲੋਕਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ
ਜੇਕਰ ਉਹ ਜ਼ਰੂਰਤ ਤੋਂ ਜ਼ਿਆਦਾ ਵਾਹਨ ਦੀ ਗਤੀ ਨੂੰ ਰੱਖਣਗੇ ਤਾਂ ਉਸਦਾ ਨਾਲ ਉਨ੍ਹਾਂ ਦਾ ਨੁਕਸਾਨ ਤਾਂ ਹੋਵੇਗਾ ਹੀ ਨਾਲ ਹੀ ਉਹ ਹੋਰ ਵੀ ਬਹੁਤ ਸਾਰੇ ਬੇਕਸੂਰ ਲੋਕਾਂ ਦੀ ਜਾਨ ਲੈ ਲੈਣਗੇ।