ਜੇਲ੍ਹ ਚੋਂ ਬਾਹਰ ਹੋਣ ਤੇ ਕਰ ਦਿੱਤਾ ਇਹ ਵੱਡਾ ਕਾਂਡ ,ਦੇਖਣ ਵਾਲੇ ਲੋਕ ਵੀ ਹੋ ਗਏ ਹੈਰਾਨ

Uncategorized

ਕੁਝ ਦਿਨ ਪਹਿਲਾਂ ਇਕ ਮਾਮਲਾ ਸਾਹਮਣੇ ਆਇਆ ਸੀ,ਜਿਥੇ ਕਿ ਬਟਾਲਾ ਦੇ ਇਕ ਪਿੰਡ ਦੀਆਂ ਮੜ੍ਹੀਆਂ ਦੇ ਨਜ਼ਦੀਕ ਝੋਨੇ ਦੇ ਖੇਤਾਂ ਵਿੱਚੋਂ ਦੋ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਸੀ।ਉਸ ਸਮੇਂ ਪਿੰਡ ਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਇਹ ਦੋਨੋਂ ਨੌਜਵਾਨ ਸ਼ਰਾਬ ਪੀਣ ਦੇ ਆਦੀ ਸੀ,ਇਸ ਤੋਂ ਇਲਾਵਾ ਇਹ ਮਜ਼ਦੂਰੀ ਕਰਦੇ ਸੀ।ਇਸ ਤੋਂ ਇਲਾਵਾ ਦੱਸਿਆ ਗਿਆ ਸੀ ਕਿ ਰਾਤ ਦੇ ਸਮੇਂ ਇਨ੍ਹਾਂ ਨੇ ਬਹੁਤ ਸ਼ਰਾਬ ਪੀਤੀ ਹੋਈ ਸੀ ਅਤੇ ਮੜ੍ਹੀਆਂ ਵਿੱਚ ਹੀ ਸੌਂ ਗਏ। ਉਸ ਤੋਂ ਬਾਅਦ ਸਵੇਰੇ ਪਿੰਡ ਵਾਸੀਆਂ ਨੇ ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ਝੋਨੇ ਦੇ ਖੇਤ ਵਿਚ ਦੇਖਿਆ।ਉਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਵਲੋਂ ਇਸ ਕੇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਹੁਣ ਪੁਲੀਸ ਮੁਲਾਜ਼ਮਾਂ ਨੇ ਇਸ

ਕੇਸ ਨੂੰ ਸੁਲਝਾ ਲਿਆ ਹੈ ਅਤੇ ਉਨ੍ਹਾਂ ਨੇ ਅਮਨ ਨਾਂ ਦੇ ਇਕ ਦੋਸ਼ੀ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਮੁਲਾਜ਼ਮ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਿਨ ਜੋ ਦੋ ਵਿਅਕਤੀਆਂ ਦਾ ਕ-ਤ-ਲ ਹੋਇਆ ਸੀ,ਉਨ੍ਹਾਂ ਵਿੱਚੋਂ ਇੱਕ ਦਾ ਨਾਮ ਸਟੀਫਨ ਅਤੇ ਦੂਸਰੇ ਦਾ ਨਾਮ ਸ਼ਾਮਲਾਲ ਸੀ।ਜਿਸ ਦਿਨ ਇਨ੍ਹਾਂ ਦਾ ਕ-ਤ-ਲ ਹੋਇਆ ਉਸ ਦਿਨ ਇਨ੍ਹਾਂ ਦੋਨਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਦੂਜੇ ਪਾਸੇ ਅਮਨ ਨਾਂ ਦੇ ਵਿਅਕਤੀ ਨੇ ਵੀ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ।ਦਿਨ ਦੇ ਸਮੇਂ ਅਮਨ ਅਤੇ ਸਟੀਫਨ ਦੇ ਵਿਚਕਾਰ ਝਗੜਾ ਹੋਇਆ ਸੀ ਅਤੇ ਰਾਤ ਦੇ

ਸਮੇਂ ਵੀ ਇਨ੍ਹਾਂ ਨੇ ਮੜ੍ਹੀਆਂ ਦੇ ਵਿਚ ਜਾ ਕੇ ਕਾਫੀ ਝਗੜਾ ਕੀਤਾ ਸ਼ਾਮ ਲਾਲ ਨੇ ਇਨ੍ਹਾਂ ਦੋਨਾਂ ਦੇ ਝਗੜੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ, ਪਰ ਅਮਨ ਨੇ ਉਸ ਦੇ ਸਿਰ ਗਮਲਾ ਮਾਰਿਆ ਅਤੇ ਉਹ ਉੱਥੇ ਹੀ ਮਰ ਗਿਆ।ਉਸ ਤੋਂ ਬਾਅਦ ਉਸ ਨੇ ਸਟੀਫਨ ਨੂੰ ਝੋਨੇ ਵਾਲੇ ਪਾਣੀ ਚ ਉਸ ਦਾ ਸਿਰ ਡੁਬੋ ਕੇ ਉਸ ਦੀ ਜਾਨ ਲੈ ਲਈ।ਪੁਲਿਸ ਮੁਲਾਜ਼ਮਾਂ ਵੱਲੋਂ ਦੋ ਦਿਨਾਂ ਦੀ ਮਿਹਨਤ ਤੋਂ ਬਾਅਦ ਇਸ ਕੇਸ ਨੂੰ ਸੁਲਝਾ ਲਿਆ ਗਿਆ ਹੈ

ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਅਮਨ ਨਾਂ ਦੇ ਦੋਸ਼ੀ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *