ਗਰਮੀ ਦੇ ਮੌਸਮ ਵਿੱਚ ਝੋਨੇ ਦੇ ਸੀਜ਼ਨ ਦੌਰਾਨ ਜਦੋਂ ਮੀਂਹ ਨਹੀਂ ਪੈਂਦਾ ਤਾਂ ਉਸ ਸਮੇਂ ਕਿਸਾਨਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਤੋਂ ਇਲਾਵਾ ਅੱਜਕੱਲ੍ਹ ਬਿਜਲੀ ਸੰਕਟ ਪੈਦਾ ਹੋਣ ਕਾਰਨ ਪੰਜਾਬ ਦੇ ਖੇਤਾਂ ਵਿੱਚ ਪਾਣੀ ਦੀ ਕਿੱਲਤ ਹੋ ਰਹੀ ਹੈ। ਜਿਸ ਕਾਰਨ ਝੋਨਾ ਲਗਾਉਣ ਵਿੱਚ ਦੇਰੀ ਹੋ ਰਹੀ ਹੈ ਅਤੇ ਬਹੁਤ ਸਾਰੇ ਕਿਸਾਨਾਂ ਦਾ ਨੁਕਸਾਨ ਵੀ ਹੋ ਰਿਹਾ ਹੈ। ਬਹੁਤ ਸਾਰੇ ਕਿਸਾਨਾਂ ਨੇ ਝੋਨਾ ਲਗਾ ਲਿਆ ਹੈ, ਪਰ ਪਾਣੀ ਦੀ ਕਿੱਲਤ ਹੋਣ ਕਾਰਨ ਉਨ੍ਹਾਂ ਦੇ ਖੇਤਾਂ ਵਿੱਚ ਸੋਕਾ ਪੈ ਰਿਹਾ ਹੈ। ਜਿਸ ਨੂੰ ਦੇਖਦੇ ਲੋਕਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ,ਪਰ ਪੰਜਾਬ ਸਰਕਾਰ ਉੱਤੇ ਇਸ ਦਾ ਕੋਈ ਵੀ ਅਸਰ
ਦਿਖਾਈ ਨਹੀਂ ਦੇ ਰਿਹਾ। ਹੁਣ ਲੱਗਦਾ ਹੈ ਕਿ ਲੋਕਾਂ ਨੇ ਸਰਕਾਰਾਂ ਤੋਂ ਉਮੀਦ ਛੱਡ ਦਿੱਤੀ ਹੈ ਅਤੇ ਹੁਣ ਉਹ ਰੱਬ ਤੇ ਡੋਰੀ ਛੱਡ ਰਹੇ ਹਨ।ਜਿਸ ਲਈ ਪਿੰਡਾਂ ਦੀਆਂ ਕੁੜੀਆਂ ਵੱਲੋਂ ਪਿੰਡਾਂ ਵਿੱਚ ਗੁੱਡੀ ਫੂਕੀ ਜਾ ਰਹੀ ਹੈ ਤਾਂ ਜੋ ਰੱਬ ਮੀਂਹ ਪਵੇ।ਦੱਸ ਦਈਏ ਕਿ ਪਿੰਡਾਂ ਵਿੱਚ ਇਹ ਪੁਰਾਣਾ ਰਿਵਾਜ ਹੈ ਕਿ ਜਦੋਂ ਮੀਂਹ ਨਹੀਂ ਪੈਂਦਾ ਤਾਂ ਉਸ ਸਮੇਂ ਪਿੰਡ ਦੀਆਂ ਬੁੜੀਆਂ ਵੱਲੋਂ ਇਕੱਠਾ ਹੋ ਕੇ ਗੁੱਡੀ ਫੂਕੀ ਜਾਂਦੀ ਹੈ ਅਤੇ ਇਹ ਮਾਨਤਾ ਹੈ ਕਿ ਜਦੋਂ ਗੁੱਡੀ ਫੂਕ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਮੀਂਹ ਪੱਕਾ ਪੈਂਦਾ ਹੈ।ਉਨ੍ਹਾਂ ਸੰਗਰੂਰ ਵਿੱਚੋਂ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਹਨ,ਜਿਥੋਂ ਕੇ ਕੁਝ ਕੁੜੀਆਂ ਗੁੱਡੀ ਫੂਕ ਰਹੀਆਂ ਹਨ ਅਤੇ ਪਿੱਟ ਸਿਆਪਾ ਕਰ ਰਹੀਆਂ ਹਨ।ਇਨ੍ਹਾਂ
ਦੀ ਡਰਾਮੇਬਾਜ਼ੀ ਦੇਖ ਕੇ ਉਹ ਵੀ ਚਕਮਾ ਖਾ ਜਾਵੇ ਕਿ ਇਹ ਅਸਲ ਵਿੱਚ ਪਿੱਟ ਸਿਆਪਾ ਹੋ ਰਿਹਾ ਹੈ ਜਾਂ ਫਿਰ ਇਹ ਡਰਾਮੇਬਾਜ਼ੀ ਕਰ ਰਹੀਆਂ ਹਨ।ਪਰ ਉੱਥੇ ਹੀ ਕੁਝ ਬੁੜੀਆਂ ਹੱਸਦੀਆਂ ਹੋਈਆਂ ਵੀ ਦਿਖਾਈ ਦੇ ਰਹੀਆਂ ਹਨ। ਉਨ੍ਹਾਂ ਵੱਲੋਂ ਇੱਕ ਗੁੱਡੀ ਤਿਆਰ ਕੀਤੀ ਗਈ ਹੈ, ਜਿਸ ਨੂੰ ਫੂਕਣ ਦੇ ਲਈ ਤਿਆਰੀ ਕੀਤੀ ਗਈ ਹੈ।ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਹੁਣ ਸਰਕਾਰ ਹਾਲ ਅੱਗੇ ਉਨ੍ਹਾਂ ਨੇ ਧਰਨੇ ਲਗਾ ਕੇ ਦੇਖ ਲਏ ਹਨ
ਤਾਂ ਹੁਣ ਉਹ ਗੁੱਡੀ ਫੂਕ ਕੇ ਵੀ ਦੇਖ ਲੈਣ ਤਾਂ ਜੋ ਰੱਬ ਉਨ੍ਹਾਂ ਦੀ ਅਰਦਾਸ ਸੁਣ ਲਵੇ ਅਤੇ ਮੀਂਹ ਪਾ ਦੇਵੇ ਤਾਂ ਜੋ ਕਿਸਾਨ ਆਪਣੇ ਖੇਤਾਂ ਵਿੱਚ ਝੋਨਾ ਲਗਾ ਸਕਣ।