ਪਤਨੀ ਗਈ ਸੀ ਪੇਕੇ ਬਾਅਦ ਵਿਚ ਨੌਜਵਾਨ ਨੇ ਕਰ ਦਿੱਤਾ ਇਹ ਵੱਡਾ ਕਾਂਡ

Uncategorized

ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿਥੇ ਕਿ ਇੱਕ ਵਿਆਹੁਤਾ ਨੌਜਵਾਨ ਲਡ਼ਕੇ ਨੇ ਆ-ਤ-ਮ-ਹੱ-ਤਿ-ਆ ਕਰ ਲਈ।ਜਾਣਕਾਰੀ ਮੁਤਾਬਕ ਪਤੀ ਪਤਨੀ ਘਰ ਵਿਚ ਇਕੱਲੇ ਹੀ ਰਹਿੰਦੇ ਸੀ, ਭਾਵ ਕਿ ਉਨ੍ਹਾਂ ਦੇ ਬਾਕੀ ਪਰਿਵਾਰਕ ਮੈਂਬਰਾਂ ਤੋਂ ਅਲੱਗ ਰਹਿੰਦੇ ਸੀ। ਦੱਸਿਆ ਜਾ ਰਿਹਾ ਹੈ ਕਿ ਪਤਨੀ ਅਤੇ ਪਤੀ ਦੇ ਵਿਚਕਾਰ ਥੋੜ੍ਹੀ ਅਣਬਣ ਹੋਈ ਸੀ, ਜਿਸ ਕਾਰਨ ਪਤਨੀ ਪਿਛਲੇ ਡੇਢ ਮਹੀਨੇ ਤੋਂ ਆਪਣੇ ਪੇਕੇ ਗਈ ਹੋਈ ਸੀ ਅਤੇ ਹੁਣ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਲੜਕੇ ਨੇ ਘਰ ਵਿਚ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ।ਜਿਸ ਦਾ ਪਤਾ ਪਿੰਡ ਵਾਸੀਆਂ ਨੂੰ ਚਾਰ ਪੰਜ ਦਿਨਾਂ ਤੋਂ ਬਾਅਦ

ਲੱਗਿਆ।ਪਿੰਡ ਵਾਸੀਆਂ ਦਾ ਦੱਸਣਾ ਹੈ ਕਿ ਲੜਕੇ ਦੇ ਘਰ ਅੱਗੋਂ ਦੀ ਜਦੋਂ ਉਹ ਲੰਘਦੇ ਸੀ ਤਾਂ ਬਹੁਤ ਹੀ ਅਜੀਬ ਗੰਧ ਆਉਂਦੀ ਸੀ ਅਤੇ ਪਿਛਲੇ ਦਿਨੀਂ ਉਸ ਦੇ ਦਾਦੇ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਇਹ ਲੜਕਾ ਪੱਖੇ ਨਾਲ ਲਟਕਿਆ ਹੋਇਆ ਸੀ ਅਤੇ ਲਾਸ਼ ਦੀ ਵੀ ਬਹੁਤ ਮਾੜੀ ਹਾਲਤ ਹੋ ਚੁੱਕੀ ਸੀ।ਪਿੰਡ ਦੇ ਸਰਪੰਚ ਦਾ ਦੱਸਣਾ ਹੈ ਕਿ ਅਜੇ ਤੱਕ ਉਨ੍ਹਾਂ ਨੂੰ ਇਹ ਨਹੀਂ ਪਤਾ ਚੱਲਿਆ ਕਿ ਉਸ ਦੇ ਆ-ਤ-ਮ-ਹੱ-ਤਿ-ਆ ਕਰਨ ਦੀ ਅਸਲੀ ਵਜ੍ਹਾ ਕੀ ਸੀ, ਪਰ ਹੁਣ ਉਸ ਦੀ ਮ੍ਰਿਤਕ ਦੇਹ ਨੂੰ ਪੁਲਿਸ ਮੁਲਾਜ਼ਮਾਂ ਦੇ ਹਵਾਲੇ

ਕਰ ਦਿੱਤਾ ਗਿਆ ਹੈ।ਦੂਜੇ ਪਾਸੇ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਹੈ ਅਤੇ ਉਹ ਇਸ ਮਾਮਲੇ ਦੀ ਛਾਣਬੀਣ ਕਰ ਰਹੇ ਹਨ ਅਤੇ ਛਾਣਬੀਣ ਦੇ ਆਧਾਰ ਤੇ ਜੋ ਵੀ ਮਾਮਲਾ ਸਾਹਮਣੇ ਆਵੇਗਾ, ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।ਸੋ ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ। ਜਿੱਥੇ ਕਿ ਲੋਕ ਹਰ ਛੋਟੀ ਮੋਟੀ ਗੱਲ ਉਤੇ ਝਗੜਾ ਕਰ ਲੈਂਦੇ ਹਨ ਅਤੇ ਬਾਅਦ ਵਿਚ ਗਲਤ ਰਾਹ ਚੁਣ ਲੈਂਦੇ ਹਨ,ਜਿਸ ਕਾਰਨ ਬਹੁਤ ਸਾਰੇ ਪਰਿਵਾਰ ਖ਼ਰਾਬ ਹੋ ਰਹੇ ਹਨ। ਕਿਉਂਕਿ ਅੱਜਕੱਲ੍ਹ ਲੋਕਾਂ ਦੇ

ਜੀਵਨ ਵਿੱਚ ਤਣਾਅ ਬਹੁਤ ਦਬਾਅ ਵਧਦਾ ਜਾ ਰਿਹਾ ਹੈ। ਇੱਕ ਪਾਸੇ ਸੂਬੇ ਦੇ ਹਾਲਾਤ ਇਸ ਤਰੀਕੇ ਦੇ ਹੋ ਚੁੱਕੇ ਹਨ ਕਿ ਕਿਸੇ ਪਾਸੇ ਲੋਕਾਂ ਨੂੰ ਖੁਸ਼ੀ ਨਹੀਂ ਮਿਲ ਰਹੀ ਅਤੇ ਆਖ਼ਿਰਕਾਰ ਉਹ ਅਜਿਹਾ ਕਦਮ ਚੁੱਕਦੇ ਹਨ,ਜਿਸ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਦਮੇ ਵਿੱਚ ਆ ਜਾਂਦੇ ਹਨ।

Leave a Reply

Your email address will not be published. Required fields are marked *