ਅਕਸਰ ਇਸ ਦੇ ਸੋਸ਼ਲ ਮੀਡੀਆ ਉੱਤੇ ਅਜਿਹੀਆਂ ਵੀਡੀਓਜ਼ ਦੇਖਦੇ ਹਾਂ ਜਿੱਥੇ ਕਿ ਕੁਝ ਪੁਲਸ ਮੁਲਾਜ਼ਮਾਂ ਵਲੋਂ ਕੁੱਝ ਲੋਕਾਂ ਨਾਲ ਧੱ-ਕੇ-ਸ਼ਾ-ਹੀ ਕੀਤੀ ਜਾਂਦੀ ਹੈ।ਪਰ ਇਹ ਜ਼ਰੂਰੀ ਹੈ ਕਿ ਹਰ ਵਾਰ ਪੁਲਸ ਮੁਲਾਜ਼ਮ ਹੀ ਗਲਤ ਹੋਣ,ਕਿਉਂਕਿ ਜਦੋਂ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਨਿਭਾ ਰਹੇ ਹੁੰਦੇ ਹਨ ਤਾਂ ਉਸ ਸਮੇਂ ਬਹੁਤ ਵਾਰ ਕੁੱਝ ਲੋਕਾਂ ਨੂੰ ਰੋਕ ਟੋਕ ਕਰਨੀ ਪੈਂਦੀ ਹੈ।ਇਸ ਦੌਰਾਨ ਬਹੁਤ ਸਾਰੇ ਲੋਕ ਉਨ੍ਹਾਂ ਨਾਲ ਬਹਿਸਬਾਜ਼ੀ ਵੀ ਕਰਦੇ ਹਨ ਅਤੇ ਅੱਜਕੱਲ੍ਹ ਕੁਝ ਲੋਕਾਂ ਦੇ ਦਿਮਾਗ ਵਿੱਚ ਇਹ ਚੜ੍ਹ ਗਿਆ ਹੈ ਕਿ ਜੇਕਰ ਉਹ ਗਲਤ ਵੀ ਕਰਨਗੇ ਅਤੇ ਪੁਲੀਸ ਉਨ੍ਹਾਂ ਨੂੰ ਰੋਕੇਗੀ ਤਾਂ ਵੀ ਲੋਕ ਪੁਲਸ ਵਾਲਿਆਂ ਦੀ ਹੀ ਗਲਤੀ ਕੱਢਣਗੇ। ਪਰ ਅਜਿਹਾ ਨਹੀਂ ਹੈ,ਕਿਉਂਕਿ ਲੋਕ ਸਮਝਦੇ ਹਨ ਕਿ ਕਿੱਥੇ ਪੁਲਸ ਮੁਲਾਜ਼ਮਾਂ ਦੀ
ਗਲਤੀ ਸੀ ਜਾਂ ਕਿੱਥੇ ਨਹੀਂ।ਇਸੇ ਤਰ੍ਹਾਂ ਦਾ ਇਕ ਮਾਮਲਾ ਨਵਾਂਸ਼ਹਿਰ ਤੋਂ ਸਾਹਮਣੇ ਆ ਰਿਹਾ ਹੈ, ਜਿਥੇ ਕਿ ਇੱਕ ਲੜਕੀ ਵੱਲੋਂ ਪੁਲੀਸ ਮੁਲਾਜ਼ਮਾਂ ਨਾਲ ਬਹਿਸਬਾਜ਼ੀ ਕੀਤੀ ਜਾ ਰਹੀ ਹੈ ਇੱਕ ਲੜਕੀ ਦਾ ਕਹਿਣਾ ਹੈ ਕਿ ਪੁਲੀਸ ਮੁਲਾਜ਼ਮਾਂ ਵੱਲੋਂ ਇਸ ਨੂੰ ਗਲਤ ਢੰਗ ਨਾਲ ਰੋਕਿਆ ਗਿਆ। ਪਰ ਦੂਜੇ ਪਾਸੇ ਜਦੋਂ ਪੁਲਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਲੜਕੀ ਜਿਸ ਕੋਲ ਓਪਲ ਜਿਪਸੀ ਹੈ ਅਤੇ ਰੋਜ਼ਾਨਾ ਹੀ ਏਥੇ ਗੇੜਾ ਲਾਉਂਦੀ ਹੈ ਅਤੇ ਉੱਚੀ ਆਵਾਜ਼ ਵਿੱਚ ਗਾਣੇ ਲਗਾਏ ਹੁੰਦੇ ਹਨ।ਬਹੁਤ ਵਾਰ ਇਨ੍ਹਾਂ ਨੇ ਇਸ ਲੜਕੀ ਨੂੰ ਰੋਕਿਆ ਹੈ ਅਤੇ
ਜਿਪਸੀ ਦੇ ਕਾਗਜ਼ਾਤ ਦਿਖਾਉਣ ਦੀ ਗੱਲ ਕਹੀ ਹੈ, ਪਰ ਇਸ ਲੜਕੀ ਕੋਲ ਜਿਪਸੀ ਦਾ ਕੋਈ ਵੀ ਕਾਗਜ਼ਾਤ ਨਹੀਂ ਹੈ।ਇਸ ਤੋਂ ਇਲਾਵਾ ਇਸ ਲੜਕੀ ਨੇ ਇਕ ਪੁਲਸ ਮੁਲਾਜ਼ਮ ਨੂੰ ਜ਼ਖ਼ਮੀ ਕਰ ਦਿੱਤਾ,ਕਿਉਂਕਿ ਇਸ ਨੇ ਆਪਣੀ ਜਿਪਸੀ ਨੂੰ ਅੱਗੇ ਪਿੱਛੇ ਕੀਤਾ ਤਾਂ ਉਸ ਸਮੇਂ ਇਕ ਪੁਲੀਸ ਮੁਲਾਜ਼ਮ ਦੇ ਪੈਰ ਉੱਤੇ ਜਿਪਸੀ ਦਾ ਟਾਇਰ ਚਡ਼੍ਹ ਗਿਆ। ਇਸ ਤੋਂ ਇਲਾਵਾ ਲੜਕੀ ਵੱਲੋਂ ਆਪਣੀ ਗ਼ਲਤੀ ਮੰਨਣ ਦੀ ਬਜਾਏ ਪੁਲਸ ਮੁਲਾਜ਼ਮਾਂ ਨੂੰ ਹੀ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਦਾ ਕਹਿਣਾ ਹੈ ਕਿ ਗੱਡੀ ਦਾ ਛੋਟਾ ਜਿਹਾ ਹਿੱਸਾ ਪੁਲਸ ਮੁਲਾਜ਼ਮਾਂ ਨੂੰ ਲੱਗਿਆ ਹੈ। ਪਰ ਉਸ ਨੂੰ ਕੁਝ ਵੀ ਨਹੀਂ ਹੋਇਆ ਅਤੇ ਉਸ ਦੀ ਲੱਤ ਨਹੀਂ ਟੁੱਟੀ।ਇਸ ਲਈ
ਪੁਲਸ ਮੁਲਾਜ਼ਮਾਂ ਨੇ ਕਿਹਾ ਕਿ ਇਸ ਲੜਕੀ ਵੱਲੋਂ ਪੁਲੀਸ ਮੁਲਾਜ਼ਮਾਂ ਲਈ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ।ਇਸ ਲਈ ਪੁਲੀਸ ਮੁਲਾਜ਼ਮਾਂ ਵੱਲੋਂ ਇਸ ਲੜਕੀ ਦੀ ਜਿਪਸੀ ਦਾ ਚਲਾਨ ਕੱਟਿਆ ਗਿਆ ਹੈ।