ਫ਼ੌਜੀਆਂ ਦਾ ਜਹਾਜ਼ ਹੋਇਆ ਕ੍ਰੈਸ਼, 17 ਦੀ ਮੌਤ ਬਾਕੀ ਨੂੰ ਕੱਢਿਆ ਗਿਆ ਮਲਬੇ ਦੇ ਵਿਚੋਂ

Uncategorized

ਫਿਲੀਪੀਨਜ਼ ਤੋਂ ਇੱਕ ਦਿਲ ਕੰਬਾਉਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ, ਜਿਥੇ ਕਿ ਫ਼ੌਜੀਆਂ ਦਾ ਇੱਕ ਜਹਾਜ਼ ਕਰੈਸ਼ ਹੋ ਗਿਆ।ਜਿਸ ਕਾਰਨ ਬਹੁਤ ਸਾਰੇ ਫੌਜੀਆਂ ਦੀ ਜਾਨ ਖਤਰੇ ਵਿਚ ਪਈ ਅਤੇ ਸਤਾਰਾਂ ਫੌਜੀ ਆਪਣੀ ਜਾਨ ਗਵਾ ਬੈਠੇ ਹਨ।ਇਸ ਤੋਂ ਇਲਾਵਾ ਚਾਲੀ ਫ਼ੌਜੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ।ਉਨ੍ਹਾਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾ ਦਿੱਤਾ ਗਿਆ ਹੈ।ਜਾਣਕਾਰੀ ਮੁਤਾਬਕ ਇਹ ਹਾਦਸਾ ਸੁਲੂ ਪ੍ਰਾਂਤ ਦੇ ਜੋਲੋ ਟਾਪੂ ਨਜ਼ਦੀਕ ਹੋਇਆ ਹੈ ਕਿਉਂਕਿ ਇੱਥੇ ਫੌਜੀਆਂ ਦਾ ਜਹਾਜ਼ ਉਤਰਨਾ ਸੀ। ਇਸੇ ਦੌਰਾਨ ਇਹ ਹਾਦਸਾ ਵਾਪਰਿਆ ਜਾਣਕਾਰੀ ਮੁਤਾਬਕ ਇਸ

ਜਹਾਜ਼ ਵਿਚ ਪਚਾਸੀ ਫੌਜੀ ਮੌਜੂਦ ਸਨ। ਇਨ੍ਹਾਂ ਫ਼ੌਜੀਆਂ ਵਿੱਚੋਂ ਚਾਲੀ ਫ਼ੌਜੀਆਂ ਨੂੰ ਬਚਾਇਆ ਜਾ ਚੁੱਕਿਆ ਹੈ ਭਾਵੇਂ ਕਿ ਉਹ ਜ਼ਖ਼ਮੀ ਹੋ ਚੁੱਕੇ ਹਨ,ਪਰ ਉਨ੍ਹਾਂ ਨੂੰ ਜ਼ਖ਼ਮੀ ਰੂਪ ਵਿੱਚ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਜਿਥੇ ਕਿ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।ਇਸ ਤੋਂ ਇਲਾਵਾ ਸਤਾਰਾਂ ਫ਼ੌਜੀਆਂ ਦੇ ਸ਼ਹੀਦ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ।ਸੋ ਇਹ ਫਿਲਪੀਨਜ਼ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਕਿ ਫ਼ੌਜੀਆਂ ਨਾਲ ਇਕ ਬਹੁਤ ਵੱਡਾ ਹਾਦਸਾ ਵਾਪਰਿਆ

ਹੈ।ਸੀਨੀਅਰ ਅਧਿਕਾਰੀਆਂ ਵੱਲੋਂ ਇਸ ਘਟਨਾ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਬੜੇ ਹੀ ਭਿਆਨਕ ਤਰੀਕੇ ਨਾਲ ਇਹ ਹਾਦਸਾ ਵਾਪਰਿਆ ਮਲਬੇ ਵਿਚੋਂ ਚਾਲੀ ਫੌਜੀਆਂ ਨੂੰ ਬਾਹਰ ਕਰ ਲਿਆ ਗਿਆ ਹੈ ਅਤੇ ਬਾਕੀ ਫ਼ੌਜੀਆਂ ਨੂੰ ਵੀ ਲੱਭਿਆ ਜਾ ਰਿਹਾ ਹੈ।ਇਸ ਹਾਦਸੇ ਬਾਅਦ ਬਹੁਤ ਭਿਆਨਕ ਅੱਗ ਵੀ ਲੱਗੀ ਸੀ।ਜਿਸ ਨੂੰ ਫਾਇਰ ਬ੍ਰਿਗੇਡ ਦੀਆਂ ਟੀਮਾਂ ਦੁਆਰਾ ਵਜਾਇਆ ਗਿਆ ਅਤੇ ਮਲਬੇ ਨੂੰ ਹਟਾੳੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਸੋ ਬਹੁਤ ਸਾਰੇ ਸੀਨੀਅਰ

ਅਧਿਕਾਰੀਆਂ ਵੱਲੋਂ ਇਸ ਹਾਦਸੇ ਤੋਂ ਬਾਅਦ ਚਿੰਤਾ ਜਤਾਈ ਜਾ ਰਹੀ ਹੈ ਤੇ ਫ਼ੌਜੀਆਂ ਦੇ ਇਲਾਜ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ

Leave a Reply

Your email address will not be published. Required fields are marked *