ਨਵਾਂਸ਼ਹਿਰ ਦੇ ਇਕ ਪਿੰਡ ਤੋਂ ਮਾਮਲਾ ਸਾਹਮਣੇ ਆ ਰਿਹਾ ਹੈ,ਜਿਥੇ ਕਿ ਉਸ ਸਮੇਂ ਪੂਰੇ ਪਿੰਡ ਵਿਚ ਹੜਕੰਪ ਮਚ ਗਈ। ਜਦੋਂ ਇਕ ਔਰਤ ਨੂੰ ਘਰ ਦੀ ਸਫ਼ਾਈ ਕਰਨ ਸਮੇਂ ਇੱਕ ਅਜੀਬ ਜਿਹੀ ਚੀਜ਼ ਮਿਲੀ।ਜਾਣਕਾਰੀ ਮੁਤਾਬਕ ਜਿਸ ਪਿੰਡ ਦਾ ਇਹ ਮਾਮਲਾ ਹੈ ਉਥੇ ਪਹਿਲਾਂ ਆਰਮੀ ਦੀ ਟ੍ਰੇਨਿੰਗ ਹੋਇਆ ਕਰਦੀ ਸੀ।ਉਸ ਤੋਂ ਬਾਅਦ ਇੱਥੇ ਪਿੰਡ ਵਸਿਆ।ਲੋਕਾਂ ਨੇ ਆਪਣੇ ਘਰਾਂ ਵਿੱਚ ਭਰਤ ਪਾਇਆ ਅਤੇ ਜੋ ਚੀਜ਼ਾਂ ਆਰਮੀ ਦੀ ਟ੍ਰੇਨਿੰਗ ਵਿਚ ਵਰਤੀਆਂ ਗਈਆਂ ਸੀ,ਉਨ੍ਹਾਂ ਵਿੱਚੋਂ ਕੁਝ ਚੀਜ਼ਾਂ ਧਰਤੀ ਦੇ ਹੇਠਾਂ ਦੱਬ ਗਈਆਂ।ਪਰ ਇਸੇ ਦੌਰਾਨ ਪਿੰਡ ਵਿੱਚੋਂ ਇੱਕ ਔਰਤ ਮਿੱਟੀ ਨੂੰ ਖੋਦ ਕੇ ਕੋਈ ਕੰਮ ਕਰ ਰਹੀ ਸੀ ਅਤੇ ਉਸ ਨੂੰ ਖੋਦਾਈ ਦੇ ਦੌਰਾਨ ਇੱਕ ਘਰ ਦੇ ਵਿੱਚੋਂ ਬੰਬ ਮਿਲਿਆ।ਉਸ ਤੋਂ ਬਾਅਦ ਉਸ ਨੇ ਇਸ
ਦੀ ਸੂਚਨਾ ਪਿੰਡ ਦੇ ਸਰਪੰਚ ਨੂੰ ਦਿੱਤੀ।ਉਸ ਤੋਂ ਬਾਅਦ ਪਿੰਡ ਦੇ ਸਰਪੰਚ ਨੇ ਇਸਦੀ ਸੂਚਨਾ ਪੁਲਸ ਮੁਲਾਜ਼ਮਾਂ ਨੂੰ ਦਿੱਤੀ ਪੁਲਸ ਮੁਲਾਜ਼ਮਾਂ ਨੇ ਮੌਕੇ ਤੇ ਆ ਕੇ ਇਸ ਦੀ ਪੁਸ਼ਟੀ ਕੀਤੀ ਅਤੇ ਬੰਬ ਡਿਸਪੋਜ਼ਲ ਟੀਮ ਨੂੰ ਬੁਲਾਇਆ ਗਿਆ।ਉਸ ਤੋਂ ਬਾਅਦ ਇਸ ਬੰਬ ਨੂੰ ਇਕ ਭੱਠੇ ਤੇ ਲਿਜਾ ਕੇ ਡਿਸਪੋਜ਼ ਕਰ ਦਿੱਤਾ ਗਿਆ।ਜਿਸ ਤੋਂ ਬਾਅਦ ਪਿੰਡ ਵਾਲਿਆਂ ਦੇ ਸਾਹ ਵਿੱਚ ਸਾਹ ਆਏ,ਕਿਉਂਕਿ ਜੇਕਰ ਕਿਸੇ ਸਮੇਂ ਇਹ ਬੰਬ ਫਟ ਜਾਂਦਾ ਤਾਂ ਬਹੁਤ ਜ਼ਿਆਦਾ ਮਾਲੀ ਜਾਂ ਜਾਨੀ ਨੁਕਸਾਨ ਹੋ ਜਾਣਾ ਸੀ।ਦੱਸਿਆ ਜਾ ਰਿਹਾ ਹੈ ਕਿ ਇਹ
ਇਕ ਹੈਂਡ ਗਰਨੇਡ ਸੀ,ਜਿਸ ਨਾਲ ਕਦੇ ਵੀ ਨੁਕਸਾਨ ਹੋ ਸਕਦਾ ਸੀ।ਪੁਲਸ ਮੁਲਾਜ਼ਮਾਂ ਵਲੋਂ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ, ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਦਾ ਫੋਨ ਆਇਆ ਸੀ ਕਿ ਇਸ ਤਰੀਕੇ ਨਾਲ ਉਨ੍ਹਾਂ ਦੇ ਪਿੰਡ ਦੇ ਇੱਕ ਘਰ ਵਿੱਚ ਔਰਤ ਸਫ਼ਾਈ ਕਰ ਰਹੀ ਸੀ ਅਤੇ ਉਸ ਨੂੰ ਇੱਕ ਹੈੱਡ ਗ੍ਰਨੇਡ ਮਿਲਿਆ ਹੈ।ਜਿਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਵੱਲੋਂ ਬੰਬ ਡਿਸਪੋਜ਼ਲ ਦੀ ਟੀਮ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਇਸ ਮਸਲੇ ਦਾ ਹੱਲ ਕੱਢਿਆ।ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ
ਕਿ ਜੇਕਰ ਸਮੇਂ ਸਿਰ ਇਸ ਦਾ ਹੱਲ ਨਾ ਹੁੰਦਾ ਤਾਂ ਹੋ ਸਕਦਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਇਸ ਨਾਲ ਕੋਈ ਨੁਕਸਾਨ ਹੋ ਜਾਂਦਾ।