ਅੱਜਕੱਲ੍ਹ ਲੜਕੀਆਂ ਨਾਲ ਛੇੜਛਾੜ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ,ਜਿਸ ਕਾਰਨ ਲੜਕੀਆਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ।ਬਹੁਤ ਸਾਰੀਆਂ ਥਾਵਾਂ ਤੇ ਅਜਿਹਾ ਹੁੰਦਾ ਹੈ ਕਿ ਲੜਕੀਆਂ ਇਸ ਛੇੜਛਾੜ ਦਾ ਵਿਰੋਧ ਨਹੀਂ ਕਰਦੀਆਂ,ਜਿਸ ਕਾਰਨ ਕੁਝ ਲੜਕਿਆਂ ਦਾ ਹੌਸਲਾ ਵਧ ਜਾਂਦਾ ਹੈ ਅਤੇ ਉਹ ਲਗਾਤਾਰ ਲੜਕੀਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਹਨ।ਪਰ ਹਰ ਲੜਕੀ ਇਸ ਤਰੀਕੇ ਦੀ ਨਹੀਂ ਹੁੰਦੀ ਕੁਝ ਲੜਕੀਆਂ ਅਜਿਹੀਆਂ ਵੀ ਹੁੰਦੀਆਂ ਹਨ, ਜੋ ਕਿ ਆਪਣੇ ਨਾਲ ਹੋ ਰਹੀ ਛੇੜਛਾੜ ਦਾ ਵਿਰੋਧ ਕਰਦੀਆਂ ਹਨ ਅਤੇ ਸਾਰਿਆਂ ਦੇ ਸਾਹਮਣੇ ਹੀ ਅਜਿਹੇ ਲੜਕਿਆਂ ਨੂੰ ਸਬਕ ਸਿਖਾ ਦਿੰਦੀਆਂ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ
ਹੈ,ਜਿਥੇ ਕਿ ਇੱਕ ਲੜਕੀ ਵੱਲੋਂ ਇਕ ਲੜਕੇ ਦੀ ਛਿੱਤਰ ਪਰੇਡ ਕੀਤੀ ਜਾ ਰਹੀ ਹੈ। ਕਿਉਂਕਿ ਉਸ ਲੜਕੇ ਵੱਲੋਂ ਇਸ ਲੜਕੀ ਨੂੰ ਛੇੜਿਆ ਜਾ ਰਿਹਾ ਸੀ ।ਲੜਕੀ ਨੇ ਰਸਤੇ ਵਿੱਚ ਹੀ ਇਸ ਲੜਕੇ ਦੇ ਬਹੁਤ ਸਾਰੀਆਂ ਚਪੇੜਾਂ ਮਾਰੀਆਂ ਅਤੇ ਉਸ ਨੂੰ ਕਮੀਜ਼ ਤੋਂ ਫੜ ਕੇ ਚੰਗੀ ਤਰ੍ਹਾਂ ਉਸ ਦੀ ਸਾਰ ਲਈ।ਇਸ ਲੜਕੀ ਦਾ ਕਹਿਣਾ ਸੀ ਕਿ ਇਸ ਲੜਕੇ ਨੇ ਪਹਿਲਾਂ ਉਸਤੋਂ ਨੰਬਰ ਦੀ ਮੰਗ ਕੀਤੀ ਅਤੇ ਬਾਅਦ ਵਿੱਚ ਜਦੋਂ ਉਸ ਨੂੰ ਅਣਦੇਖਾ ਕਰ ਕੇ ਅੱਗੇ ਲੰਘ ਰਹੀ ਸੀ ਤਾਂ ਇਸ ਲੜਕੇ ਨੇ ਉਸ ਨੂੰ ਬਲੈਕ ਐਂਡ ਵਾਈਟ ਕਹਿ ਕੇ ਆਵਾਜ਼ ਦਿੱਤੀ।ਕਿਉਂਕਿ ਲੜਕੀ ਨੇ ਕਾਲੇ ਅਤੇ ਚਿੱਟੇ ਰੰਗ ਦਾ ਸੂਟ
ਪਾਇਆ ਹੋਇਆ ਸੀ।ਉਸ ਤੋਂ ਬਾਅਦ ਲੜਕੀ ਨੂੰ ਗੁੱਸਾ ਆਇਆ ਅਤੇ ਉਸ ਨੇ ਲੜਕੇ ਦੇ ਮੂੰਹ ਤੇ ਦੋ ਤਿੰਨ ਚਪੇੜਾਂ ਮਾਰੀਆਂ।ਇਸ ਤੋਂ ਬਾਅਦ ਲੜਕਾ ਉਸ ਨੂੰ ਭੈਣ ਕਹਿ ਕੇ ਉਸ ਤੋਂ ਮੁਆਫ਼ੀ ਮੰਗਦਾ ਹੋਇਆ ਦਿਖਾਈ ਦਿੱਤਾ ਅਤੇ ਲੜਕਾ ਉਸ ਤੇ ਪੈਰਾਂ ਵਿੱਚ ਵੀ ਡਿੱਗਣ ਨੂੰ ਤਿਆਰ ਸੀ।ਲੜਕਾ ਆਸਪਾਸ ਖੜ੍ਹੇ ਲੋਕਾਂ ਨੂੰ ਵੀ ਇਹ ਕਹਿ ਰਿਹਾ ਸੀ ਕਿ ਉਹ ਇਸ ਲੜਕੀ ਨੂੰ ਸਮਝਾਉਣ, ਪਰ ਕੋਈ ਵੀ ਉਸ ਦੀ ਮਦਦ ਲਈ ਅੱਗੇ ਨਹੀਂ ਆ ਰਿਹਾ ਸੀ।ਲੋਕਾਂ ਵੱਲੋਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੜਕੀ ਦੀ ਖੂਬ ਤਾਰੀਫ
ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਅਜਿਹੇ ਲੜਕਿਆਂ ਨੂੰ ਇਸੇ ਤਰੀਕੇ ਨਾਲ ਸਬਕ ਸਿਖਾਇਆ ਜਾਣਾ ਚਾਹੀਦਾ ਹੈ।