ਲੱਖਾ ਸਧਾਣਾ ਜੋ ਕੇ ਅਕਸਰ ਹੀ ਪੰਜਾਬ ਦੇ ਬਹੁਤ ਸਾਰੇ ਅਜਿਹੇ ਮੁੱਦਿਆਂ ਉੱਤੇ ਬੋਲਦੇ ਹਨ,ਜੋ ਕਿ ਪੰਜਾਬ ਦੇ ਸਾਂਝੇ ਹੁੰਦੇ ਹਨ।ਕਿਸਾਨੀ ਅੰਦੋਲਨ ਵਿਚ ਵੀ ਲੱਖਾ ਸਧਾਣਾ ਨੇ ਇੱਕ ਅਹਿਮ ਭੂਮਿਕਾ ਨਿਭਾਈ ਹੈ। ਨਾਲ ਹੀ ਉਹ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਅਕਸਰ ਹੀ ਲੋਕਾਂ ਨੂੰ ਸਮਝਾਉਂਦੇ ਹਨ ਕਿ ਕੋਈ ਵੀ ਪੰਜਾਬੀ ਮਾਂ ਬੋਲੀ ਨੂੰ ਬੋਲਣ ਵਿੱਚ ਸ਼ਰਮ ਮਹਿਸੂਸ ਨਾ ਕਰੇ।ਇਸ ਤੋਂ ਇਲਾਵਾ ਅਕਸਰ ਹੀ ਉਹ ਲੋਕਾਂ ਨੂੰ ਪੰਜਾਬ ਦੀ ਮਿੱਟੀ ਨਾਲ ਜੁੜੇ ਰਹਿਣ ਦੀ ਸਲਾਹ ਦਿੰਦੇ ਹਨ ਅਤੇ ਜੋ ਪੁਰਾਣੇ ਸਮਿਆਂ
ਵਿੱਚ ਲੋਕ ਕਰਿਆ ਕਰਦੇ ਸੀ।ਉਸ ਤਰੀਕੇ ਦਾ ਜੀਵਨ ਬਿਤਾਉਣ ਲਈ ਪ੍ਰੇਰਿਤ ਕਰਦੇ ਹਨ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜ ਕੱਲ ਹਰ ਕਿਸੇ ਕੋਲ ਮੋਬਾਇਲ ਫੋਨ ਹੈ ਅਤੇ ਛੋਟੀ ਉਮਰ ਦੇ ਬੱਚੇਵੀ ਇਸ ਦੇ ਆਦੀ ਹੋ ਰਹੇ ਹਨ, ਜੋ ਕਿ ਆਉਣ ਵਾਲੇ ਭਵਿੱਖ ਲਈ ਬਹੁਤ ਹੀ ਖ਼ਤਰੇ ਵਾਲੀ ਗੱਲ ਹੈ।ਇਸੇ ਲਈ ਲੱਖਾਂ ਸਿਧਾਣਾ ਅਕਸਰ ਹੀ ਅਜਿਹੀਆਂ ਵੀਡੀਓਜ਼ ਸਾਂਝੀਆਂ ਕਰਦੇ ਹਨ,ਜਿਸ ਵਿੱਚ ਉਹ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕਰਦੇ ਹਨ ਕਿ ਪੰਜਾਬ ਦੇ ਲੋਕ ਆਪਣੀ ਮਿੱਟੀ ਨਾਲ ਜੁੜੇ ਰਹਿਣ।ਇਨ੍ਹੀਂ ਦਿਨੀਂ
ਲੱਖਾ ਸਧਾਣਾ ਆਪਣੇ ਪਿੰਡ ਗਏ,ਜਿੱਥੇ ਕਿ ਉਨ੍ਹਾਂ ਨੇ ਆਪਣੇ ਦੋਵੇਂ ਪੁੱਤਰਾਂ ਨਾਲ ਅਤੇ ਨਾਲ ਹੀ ਆਪਣੇ ਕੁਝ ਸਾਥੀਆਂ ਨਾਲ ਸੂਏ ਦੇ ਪਾਣੀ ਵਿੱਚ ਛਾਲਾਂ ਮਾਰੀਆਂ ਅਤੇ ਉਹ ਕਾਫ਼ੀ ਸਮੇਂ ਤਕ ਆਪਣੇ ਬੱਚਿਆਂ ਨਾਲ ਪਾਣੀ ਵਿੱਚ ਖੇਡਦੇ ਰਹੇ ਅਤੇ ਆਪਣੇ ਬੱਚਿਆਂ ਨੂੰ ਪਾਣੀ ਵਿੱਚ ਤੈਰਨਾ ਸਿਖਾ ਰਹੀ ਸੀ। ਇਸੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਅੱਜਕੱਲ੍ਹ ਦੇ ਬੱਚਿਆਂ ਨੂੰ ਨਿਡਰ ਬਣਾਉਣ ਦੀ ਜ਼ਰੂਰਤ ਹੈ, ਭਾਵ ਕਿ ਹਰ ਛੋਟੀ ਗੱਲ ਉੱਤੇ ਉਨ੍ਹਾਂ ਨੂੰ ਰੋਕਣਾ ਟੋਕਣਾ ਸਹੀ ਨਹੀਂ ਹੈ।ਕਿਉਂਕਿ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਮਾਂ ਬਾਪ ਆਪਣੇ
ਬੱਚਿਆਂ ਨੂੰ ਬਹੁਤ ਜ਼ਿਆਦਾ ਰੋਕਦੇ ਹਨ।ਭਾਵ ਕਿ ਉਹ ਉਨ੍ਹਾਂ ਨੂੰ ਦਿਲੋਂ ਕਮਜ਼ੋਰ ਬਣਾ ਲੈਂਦੇ ਹਨ।ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਚੁਕੰਨਾ ਕਰਨਾ ਜ਼ਰੂਰੀ ਹੈ, ਪਰ ਅਜਿਹਾ ਕਰਨਾ ਗਲਤ ਹੈ ਜੇਕਰ ਅਸੀਂ ਬੱਚਿਆਂ ਨੂੰ ਡਰਪੋਕ ਬਣਾ ਰਹੇ ਹਾਂ।