ਬਠਿੰਡਾ ਵਿੱਚ ਤੜਕ ਸਵੇਰ ਸੀ ਕੁਲਵੀਰ ਨਰੂਆਣਾ ਦਾ ਕ-ਤ-ਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਸਾਥੀ ਨੇ ਹੀ ਉਨ੍ਹਾਂ ਉਤੇ ਗੋ-ਲੀ-ਆਂ ਚਲਾਈਆਂ,ਜਿਸ ਤੋਂ ਬਾਅਦ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ।ਇਸ ਘਟਨਾ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਹੁਤ ਵੱਡਾ ਸਦਮਾ ਲੱਗਿਆ ਹੈ ਕਿਉਂਕਿ ਉਨ੍ਹਾਂ ਦੇ ਨਾਲ ਹਰ ਵਕਤ ਰਹਿਣ ਵਾਲਾ ਮੰਨਾਂ ਨਾਂ ਦਾ ਵਿਅਕਤੀ ਹੀ ਵਿਸ਼ਵਾਸਘਾਤ ਕਰ ਗਿਆ। ਕੁਲਬੀਰ ਨਰੂਆਣਾ ਦੇ ਪਿਤਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਘਰ ਮੰਨਾ ਹਰ ਰੋਜ਼ ਆਇਆ ਕਰਦਾ ਸੀ ਅਤੇ ਸਵੇਰ ਦਾ ਚਾਹ ਪਾਣੀ ਪੀ ਕੇ ਜਾਂਦਾ ਸੀ।ਰੋਜ਼ਾਨਾ ਦੀ ਤਰ੍ਹਾਂ ਉਹ ਇਨ੍ਹਾਂ ਦੇ ਘਰ ਆਇਆ ਅਤੇ
ਕੁਲਵੀਰ ਨਰਵਾਣਾ ਦੇ ਨਾਲ ਬੈਠ ਕੇ ਚਾਹ ਪੀਣ ਲੱਗਿਆ।ਇਸੇ ਦੌਰਾਨ ਉਸ ਨੇ ਕੁਲਬੀਰ ਉਤੇ ਗੋ-ਲੀ-ਆਂ ਚਲਾ ਦਿੱਤੀਆਂ।ਇਸ ਦੌਰਾਨ ਚਮਕੌਰ ਸਿੰਘ ਉਤੇ ਵੀ ਗੋਲੀਆਂ ਚੱਲੀਆਂ ਅਤੇ ਨਾਲ ਹੀ ਇਕ ਹੋਰ ਲੜਕੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ।ਉਨ੍ਹਾਂ ਦੇ ਪਿਤਾ ਨੇ ਦੱਸਿਆ ਕਿ ਗੋਲੀਆਂ ਚਲਾਉਣ ਤੋਂ ਬਾਅਦ ਮੰਨਾ ਉੱਥੋਂ ਫ਼ਰਾਰ ਹੋ ਗਿਆ ਅਤੇ ਕੁਲਬੀਰ ਨਰਵਾਣਾ ਦੀ ਮੌਕੇ ਤੇ ਹੀ ਮੌਤ ਹੋਈ। ਇਸ ਤੋਂ ਇਲਾਵਾ ਚਮਕੌਰ ਸਿੰਘ ਦੀ ਮੌਤ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ।ਸੋ ਹੁਣ ਪਰਿਵਾਰਕ ਮੈਂਬਰਾਂ
ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੁਲਵੀਰ ਨਰੂਆਣਾ ਹੁਣ ਸੁਧਰ ਰਿਹਾ ਸੀ,ਭਾਵ ਕਿ ਉਹ ਗੈਂਗਸਟਰ ਦੀ ਦੁਨੀਆਂ ਤੋਂ ਬਾਹਰ ਆ ਰਿਹਾ ਸੀ।ਉਸ ਨੇ ਬਹੁਤ ਸਾਰੇ ਲੋਕ ਭਲਾਈ ਦੇ ਕੰਮ ਸ਼ੁਰੂ ਕਰ ਦਿੱਤੇ ਸੀ।ਉਨ੍ਹਾਂ ਦਾ ਕਹਿਣਾ ਹੈ ਕਿ ਮੰਨੇ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।ਦੱਸਦਈਏ ਕਿ ਮੰਨੇ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ।ਉਹ ਪੁਲੀਸ ਮੁਲਾਜ਼ਮਾਂ ਨੂੰ ਜ਼ਖ਼ਮੀ ਹਾਲਤ ਵਿੱਚ ਮਿਲਿਆ ਹੈ।ਜਿਸ ਲਈ ਉਸ ਦਾ ਫ਼ਰੀਦਕੋਟ ਵਿਖੇ ਇਲਾਜ
ਕਰਵਾਇਆ ਜਾ ਰਿਹਾ ਹੈ।ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਸ ਦਾ ਇਲਾਜ ਕਰਵਾਉਣ ਤੋਂ ਬਾਅਦ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।