ਇਹ ਛੋਟਾ ਜਿਹਾ ਬੱਚਾ ਭੀਖ ਮੰਗਣ ਦੇ ਨਾਲ ਨਾਲ ਲੋਕਾਂ ਨੂੰ ਕਰ ਰਿਹਾ ਹੈ ਮਾਸਕ ਲਗਾਉਣ ਲਈ ਜਾਗਰੂਕ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਦੇਸ਼ ਵਿਚ ਕੋਰੋਨਾ ਮਹਾਂਮਾਰੀ ਫੈਲੀ ਹੋਈ ਹੈ, ਜਿਸ ਕਾਰਨ ਸਰਕਾਰ ਵੱਲੋਂ ਇਹ ਹਦਾਇਤ ਦਿੱਤੀ ਗਈ ਹੈ ਕਿ ਸਾਰਿਆਂ ਦਾ ਮਾਸਕ ਪਾਉਣਾ ਜ਼ਰੂਰੀ ਹੈ।ਪਰ ਉੱਥੇ ਹੀ ਬਹੁਤ ਸਾਰੇ ਲੋਕ ਅਜਿਹੇ ਹਨ,ਜੋ ਕਿ ਬਿਨਾਂ ਮਾਸਕ ਪਾਏ ਘਰ ਤੋਂ ਬਾਹਰ ਨਿਕਲਦੇ ਹਨ ਅਤੇ ਮਹਾਂਮਾਰੀ ਦੀ ਲਪੇਟ ਵਿੱਚ ਆਉਂਦੇ ਹਨ।ਜਿਸ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਉਹ ਦੂਸਰੇ ਲੋਕਾਂ ਲਈ ਵੀ ਖ਼ਤਰਾ ਪੈਦਾ ਕਰ ਦਿੰਦੇ ਹਨ।ਭਾਵੇਂ ਕਿ ਪੁਲਸ ਪ੍ਰਸ਼ਾਸਨ ਵੱਲੋਂ ਵੀ ਬਹੁਤ ਸਾਰੇ ਲੋਕਾਂ ਨੂੰ ਮਾਸਕ ਪਾਉਣ ਦੀ ਅਪੀਲ ਕੀਤੀ ਜਾਂਦੀ ਹੈ।ਪਰ ਇਸੇ ਦੌਰਾਨ

ਬਹੁਤ ਸਾਰੇ ਲੋਕ ਪੁਲਿਸ ਮੁਲਾਜ਼ਮਾਂ ਨਾਲ ਬਹਿਸਬਾਜ਼ੀ ਦੀ ਕਰਦੇ ਹੋਏ ਦਿਖਾਈ ਦਿੰਦੇ ਹਨ।ਇਸ ਤੋਂ ਇਲਾਵਾ ਕੁਝ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ,ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਲੋਕ ਹੈਰਾਨ ਰਹਿ ਜਾਂਦੇ ਹਨ ਕਿ ਬਾਰ ਬਾਰ ਮਾਸਕ ਪਾਉਣ ਲਈ ਕਿਹਾ ਜਾ ਰਿਹਾ ਹੈ,ਪਰ ਫਿਰ ਵੀ ਲੋਕ ਮਾਸਕ ਨਹੀਂ ਪਾ ਰਹੇ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਗ਼ਰੀਬ ਜਿਹਾ ਛੋਟੀ ਉਮਰ ਦਾ ਬੱਚਾ,ਜਿਸ ਦੇ ਪੈਰਾਂ ਵਿਚ ਚੱਪਲਾਂ ਦੀ ਨਹੀਂ ਹਨ।ਉਸ ਵੱਲੋਂ ਰਸਤੇ ਵਿੱਚ ਖੜ੍ਹ ਕੇ ਲੋਕਾਂ ਨੂੰ ਮਾਸਕ ਪਾਉਣ ਦੀ ਅਪੀਲ ਕੀਤੀ

ਜਾ ਰਹੀ ਹੈ।ਉਸ ਨੇ ਹੱਥ ਵਿੱਚ ਇੱਕ ਡੰਡਾ ਫੜ ਰੱਖਿਆ ਹੈ ਅਤੇ ਜਿਹੜੇ ਲੋਕਾਂ ਨੇ ਮਾਸਕ ਨਹੀਂ ਪਾਇਆ, ਉਨ੍ਹਾਂ ਦੇ ਉਹ ਡੰਡਾ ਮਾਰ ਵੀ ਰਿਹਾ ਹੈ।ਪਰ ਲੋਕਾਂ ਵੱਲੋਂ ਉਸ ਦੀ ਗੱਲ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਸਾਰੇ ਲੋਕ ਆਪਣੀ ਮਸਤੀ ਵਿੱਚ ਹੀ ਚਲਦੇ ਹੋਏ ਦਿਖਾਈ ਦੇ ਰਹੇ ਹਨ।ਇੱਕ ਵਾਰ ਉਹ ਉਸ ਲੜਕੇ ਦੀ ਗੱਲ ਜ਼ਰੂਰ ਸੁਣਦੇ ਹਨ,ਪਰ ਉਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।ਪਰ ਇਹ ਛੋਟੀ ਉਮਰ ਦਾ ਬੱਚਾ ਲਗਾਤਾਰ ਲੋਕਾਂ ਨੂੰ ਇਹ ਪੁੱਛ ਰਿਹਾ ਹੈ ਕਿ ਉਨ੍ਹਾਂ ਨੇ ਮਾਸਕ ਕਿਉਂ ਨਹੀਂ ਪਾਇਆ ਅਤੇ ਲੋਕ ਉਸ ਵੱਲ ਮੁਸਕਰਾ ਕੇ ਅੱਗੇ ਲੰਘ ਜਾਂਦੇ ਹਨ।ਇਸ ਵੀਡੀਓ ਨੂੰ

ਬਹੁਤ ਸਾਰੇ ਲੋਕਾਂ ਵਲੋਂ ਦੇਖਿਆ ਜਾ ਚੁੱਕਿਆ ਹੈ ਅਤੇ ਲੋਕ ਇਸ ਦਾ ਵੀਡੀਓ ਨੂੰ ਦੇਖਣ ਤੋਂ ਬਾਅਦ ਵੱਖਰੇ-ਵੱਖਰੇ ਕੁਮੈਂਟ ਕਰ ਰਹੇ ਹਨ ਕੁਝ ਲੋਕਾਂ ਦਾ ਕਹਿਣਾ ਹੈ ਕਿ ਦੇਸ਼ ਦੀ ਜਨਤਾ ਜਾਣ ਬੁੱਝ ਕੇ ਮਾਸਕ ਨਹੀਂ ਪਾਉਂਦੀ ਜਿਸ ਕਾਰਨ ਆਦੇਸ਼ ਵਿੱਚੋਂ ਕੋਰੋਨਾ ਮਹਾਂਮਾਰੀ ਨਹੀਂ ਜਾ ਰਹੀ ਹੈ ਅਤੇ ਲੋਕਾਂ ਨੂੰ ਮਾਸਕ ਪਾਉਣਾ ਚਾਹੀਦਾ ਹੈ,ਜੇਕਰ ਉਹ ਆਪਣੀ ਜਾਨ ਬਚਾਉਣਾ ਚਾਹੁੰਦੇ ਹਨ। ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਵਿਚਾਰ ਹੈ, ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *