ਜਿਵੇਂ ਹੀ ਦੋ ਹਜਾਰ ਬਾਈ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ।ਪੰਜਾਬ ਵਿੱਚ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਆ ਰਹੀਆਂ ਹਨ,ਜਿੱਥੇ ਕਿ ਸਿਆਸੀ ਪਾਰਟੀਆਂ ਵੱਲੋਂ ਪੰਜਾਬ ਦਾ ਮਾਹੌਲ ਗਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸੇ ਤਰ੍ਹਾਂ ਦੀ ਖ਼ਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ, ਜਿਥੇ ਕਾਂਗਰਸੀ ਆਗੂਆਂ ਵੱਲੋਂ ਵਾਰ ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸ਼ਹਿਰ ਵਿਚ ਰਾਜੀਵ ਗਾਂਧੀ ਦਾ ਬੁੱਤ ਲਗਾਉਣਾ ਚਾਹੁੰਦੇ ਹਨ।ਜਿਸ ਲਈ ਉਹ ਬਹੁਤ ਸਾਰੇ ਲੀਡਰਾਂ ਨੂੰ ਮਿਲ ਵੀ ਚੁੱਕੇ ਹਨ ਅਤੇ ਨਵੇਂ ਬੁੱਤ ਲਗਾਉਣ ਦੀਆਂ ਤਿਆਰੀਆਂ ਵੀ ਹੋ ਰਹੀਆਂ ਹਨ।ਪਰ ਉੱਥੇ ਹੀ ਇੱਕ ਵੀਡੀਓ ਸਾਹਮਣੇ ਆਈ ਜਿਥੇ ਕਿ ਨਿਹੰਗ ਸਿੰਘ ਨੇ ਰਾਜੀਵ ਗਾਂਧੀ ਦੇ ਪਹਿਲਾਂ ਤੋਂ ਲੱਗੇ ਹੋਏ ਬੁੱਤਾਂ ਉਤੇ ਤੇਲ ਪਾ ਕੇ
ਅੱਗ ਲਗਾਉਂਦੇ ਹੋਏ ਦਿਖਾਈ ਦਿੱਤੇ।ਨਾਲ ਹੀ ਉਨ੍ਹਾਂ ਨੇ ਰਾਜੀਵ ਗਾਂਧੀ ਦੇ ਗਲ ਵਿੱਚ ਟਾਇਰ ਵੀ ਪਾਇਆ।ਇਸ ਨਿਹੰਗ ਸਿੰਘ ਦਾ ਕਹਿਣਾ ਸੀ ਕਿ ਜੇਕਰ ਰਾਜੀਵ ਗਾਂਧੀ ਦੇ ਬੁੱਤ ਲੁਧਿਆਣਾ ਵਿੱਚ ਲੱਗਣਗੇ ਤਾਂ ਉਨ੍ਹਾਂ ਸਾਰੇ ਬੁੱਤਾਂ ਨੂੰ ਸਾੜਿਆ ਜਾਵੇਗਾ,ਇਸ ਦੀ ਜ਼ਿੰਮੇਵਾਰੀ ਇਨ੍ਹਾਂ ਨੇ ਖੁਦ ਲਈ ਹੈ।ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਮਾਰਨ ਵਾਲੇ ਕਿਸੇ ਵੀ ਕਾਤਲ ਦਾ ਜ਼ਿਕਰ ਬੁੱਤ ਲਗਾਇਆ ਜਾਵੇਗਾ ਤਾਂ ਉਸ ਨੂੰ ਸਾੜਿਆ ਜਾਵੇਗਾ।ਦੂਜੇ ਪਾਸੇ ਕਾਂਗਰਸੀ ਆਗੂ ਗੁਰਸਿਮਰਨ ਮੰਡ ਦਾ ਕਹਿਣਾ ਹੈ ਕਿ ਉਹ ਸ਼ਹਿਰ ਵਿਚ
ਰਾਜੀਵ ਗਾਂਧੀ ਦੇ ਬੁੱਤ ਜ਼ਰੂਰ ਲਗਾਉਣਗੇ।ਇੱਥੋਂ ਤੱਕ ਕਿ ਉਹ ਰਾਜੀਵ ਗਾਂਧੀ ਦੇ ਬੁੱਤ ਨੂੰ ਆਪਣੀ ਪੱਗ ਨਾਲ ਸਾਫ ਕਰਦੇ ਹੋਏ ਵੀ ਦਿਖਾਈ ਦਿੱਤੇ।ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਂਗਰਸੀ ਆਗੂ ਜਾਣਬੁੱਝ ਕੇ ਉਨ੍ਹਾਂ ਦੇ ਵਿਰੋਧੀ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਕੰਮ ਕਰ ਰਹੇ ਹਨ। ਪੁਲਿਸ ਮੁਲਾਜ਼ਮਾਂ ਨੂੰ ਜਦੋਂ ਇਸ ਮਾਮਲੇ ਦੀ ਸੂਚਨਾ ਮਿਲੀ ਤਾਂ ਉਹ ਵੀ ਮੌਕੇ ਤੇ ਪਹੁੰਚੇ ਜਦੋਂ ਪੱਤਰਕਾਰਾਂ ਨੇ ਪੁਲਸ ਮੁਲਾਜ਼ਮਾਂ ਤੋਂ ਸਵਾਲ ਕੀਤੇ ਤਾਂ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਅਜੇ ਵੀਡੀਓ
ਉਨ੍ਹਾਂ ਕੋਲੇ ਹੁਣੇ ਪਹੁੰਚੀ ਹੈ।ਜਿਸ ਤੋਂ ਬਾਅਦ ਉਹ ਇਸ ਵੀਡੀਓ ਨੂੰ ਦੇਖਣਗੇ ਫਿਰ ਹੀ ਪਤਾ ਚੱਲੇਗਾ ਕਿ ਕਿਸ ਵਿਅਕਤੀ ਦੁਬਾਰਾ ਰਾਜੀਵ ਗਾਂਧੀ ਦੇ ਬੁੱਤ ਨੂੰ ਸਾੜਿਆ ਗਿਆ ਹੈ। ਉਸ ਤੋਂ ਬਾਅਦ ਛਾਣਬੀਣ ਦੇ ਆਧਾਰ ਤੇ ਜੋ ਵੀ ਮਾਮਲਾ ਸਾਹਮਣੇ ਆਵੇਗਾ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।