ਅਕਸਰ ਹੀ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਜਿੱਥੇ ਕਿ ਲੋਕਾਂ ਦੀ ਲਾਪਰਵਾਹੀ ਕਾਰਨ ਸਡ਼ਕ ਹਾਦਸੇ ਹੋ ਜਾਂਦੇ ਹਨ। ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ,ਜਿਸ ਵਿਚ ਇਕ ਲਡ਼ਕੀ ਮੋਟਰਸਾਈਕਲ ਚਲਾ ਰਹੀ ਹੈ ਅਤੇ ਉਸ ਦੇ ਪਿੱਛੇ ਇੱਕ ਵਿਅਕਤੀ ਬੈਠਾ ਹੈ।ਜਿਵੇਂ ਹੀ ਸੜਕ ਉਤੇ ਮੋੜ ਆਉਂਦਾ ਹੈ ਤਾਂ ਉਸੇ ਸਮੇਂ ਇੱਕ ਡਾਇਰੈਕਟਰ ਆ ਜਾਂਦਾ ਹੈ ਅਤੇ ਲੜਕੀ ਦਾ ਬੈਲੇਂਸ ਵਿਗੜ ਜਾਂਦਾ ਹੈ। ਉਸ ਤੋਂ ਬਾਅਦ ਲੜਕੀ ਟਰੈਕਟਰ ਦੇ ਵਿੱਚ ਵੱਜਦੀ ਹੋਈ ਹੇਠਾਂ ਡਿੱਗ ਜਾਂਦੀ ਹੈ ਅਤੇ ਟਰੈਕਟਰ ਟਰਾਲੀ ਵਾਲਾ ਵਿਅਕਤੀ ਡੂੰਘੇ ਟੋਏ ਵਿੱਚ ਡਿੱਗ ਜਾਂਦਾ
ਹੈ,ਪਰ ਉਹ ਸਮਾਂ ਰਹਿੰਦੇ ਹੀ ਛਲਾਂਗ ਲਗਾ ਦਿੰਦਾ ਹੈ।ਜਿਸ ਕਾਰਨ ਉਸਦੀ ਜਾਨ ਬਚ ਜਾਂਦੀ ਹੈ ਇਹ ਵੀਡੀਓ ਬਹੁਤ ਸਾਰੇ ਲੋਕਾਂ ਵੱਲੋਂ ਦੇਖੀ ਜਾ ਚੁੱਕੀ ਹੈ,ਜੋ ਇਸ ਵੀਡਿਓ ਲਈ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ। ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਲੜਕੀਆਂ ਹਮੇਸ਼ਾ ਹੀ ਡਰਾਈਵਰੀ ਕਰਨ ਸਮੇਂ ਲਾਪ੍ਰਵਾਹੀ ਵਰਤਦੀਆਂ ਹਨ, ਜਿਸ ਕਾਰਨ ਹਾਦਸੇ ਹੋ ਜਾਂਦੇ ਹਨ।ਕਿਉਂਕਿ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਅਜਿਹੀਆਂ ਵੀਡੀਓਜ਼ ਦਾ
ਮਜ਼ਾਕ ਬਣਾਇਆ ਜਾਂਦਾ ਹੈ।ਜਿਸ ਵਿਚ ਲਡ਼ਕੀਆਂ ਕੋਈ ਵੀ ਆਵਾਜਾਈ ਦਾ ਸਾਧਨ ਚਲਾ ਰਹੀਆਂ ਹੋਣ।ਪਰ ਬਹੁਤ ਸਾਰੇ ਲੋਕਾਂ ਦਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਵਿਚਾਰ ਹੈ ਕਿ ਲੜਕੀ ਦੀ ਇੱਥੇ ਕੋਈ ਗ਼ਲਤੀ ਨਹੀਂ ਸੀ,ਕਿਉਂਕਿ ਉਹ ਆਪਣੀ ਸਾਈਡ ਉੱਤੇ ਬਿਲਕੁਲ ਸਹੀ ਜਾ ਰਹੀ ਸੀ। ਇਸ ਤੋਂ ਇਲਾਵਾ ਉਸ ਦੇ ਮੋਟਰਸਾਈਕਲ ਦੀ ਗਤੀ ਵੀ ਬਿਲਕੁਲ ਸਹੀ ਸੀ।ਪਰ ਟਰੈਕਟਰ ਸਵਾਰ ਵਿਅਕਤੀ ਬਿਲਕੁਲ ਗਲਤ ਸਾਈਡ ਤੋਂ ਆ ਰਿਹਾ ਸੀ ਅਤੇ ਉਸ ਦਾ ਟਰੈਕਟਰ ਤੇਜ਼ ਵੀ ਸੀ।
ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਵਿਚਾਰ ਹੈ, ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।