ਅੱਜਕੱਲ੍ਹ ਲੋਕ ਮਜ਼ਾਕ ਦੀਆਂ ਹੱਦਾਂ ਟੱਪ ਰਹੇ ਹਨ ਅਤੇ ਇਸ ਹੱਦ ਤਕ ਮਜ਼ਾਕ ਕਰ ਰਹੇ ਹਨ ਕਿ ਉਨ੍ਹਾਂ ਦੀ ਜਾਨ ਖ਼ਤਰੇ ਵਿੱਚ ਪੈ ਜਾਂਦੀ ਹੈ।ਇਸੇ ਤਰ੍ਹਾਂ ਦਾ ਇਕ ਮਾਮਲਾ ਮੋਗਾ ਦੇ ਵੈਰੋਕੇ ਪਿੰਡ ਤੋਂ ਸਾਹਮਣੇ ਆ ਰਿਹਾ ਹੈ,ਜਿੱਥੇ ਕਿ ਪਤੀ ਪਤਨੀ ਨੇ ਇੱਕ ਦੂਜੇ ਨਾਲ ਅਜਿਹਾ ਮਜ਼ਾਕ ਕੀਤਾ ਕਿ ਉਹ ਮੌਤ ਦੇ ਮੂੰਹ ਵਿੱਚ ਚਲੇ ਗਏ।ਜਾਣਕਾਰੀ ਮੁਤਾਬਕ ਪਤੀ ਪਤਨੀ ਬਠਿੰਡੇ ਜਾ ਕੇ ਆਏ ਸੀ ਘਰ ਆਉਣ ਸਮੇਂ ਉਹ ਰਸਤੇ ਵਿੱਚੋਂ ਬਰਗਰ ਅਤੇ ਕੋਲਡ ਡਰਿੰਕ ਖਰੀਦ ਕੇ ਲਿਆਏ ਸੀ ਅਤੇ ਘਰ ਆਉਣ ਤੋਂ ਬਾਅਦ ਉਹ ਇੱਕ ਦੂਜੇ ਨਾਲ ਮਜ਼ਾਕ ਕਰਨ ਲੱਗੇ ਕਿ ਕੀ ਉਹ ਇੱਕ ਦੂਜੇ ਲਈ
ਆਪਣੀ ਜਾਨ ਦੇ ਸਕਦੇ ਹਨ,ਤਾਂ ਦੋਵੇਂ ਇੱਕ ਦੂਜੇ ਦੀਆਂ ਗੱਲਾਂ ਵਿੱਚ ਹਾਮੀ ਭਰਨ ਲੱਗੇ।ਉਸ ਤੋਂ ਬਾਅਦ ਉਨ੍ਹਾਂ ਨੇ ਕੋਲਡ ਡਰਿੰਕ ਕਦੇ ਵਿਚ ਚੂਹੇ ਮਾਰਨ ਵਾਲੀ ਦਵਾਈ ਮਿਲਾ ਲਈ ਅਤੇ ਦੋਨਾਂ ਨੇ ਇਸ ਦਵਾਈ ਨੂੰ ਪੀ ਲਿਆ।ਉਸ ਤੋਂ ਬਾਅਦ ਦੋਨਾਂ ਦੀ ਤਬੀਅਤ ਖ਼ਰਾਬ ਹੋ ਗਈ। ਇਨ੍ਹਾਂ ਦੋਹਾਂ ਨੂੰ ਹਸਪਤਾਲ ਵਿਚ ਪਹੁੰਚਾਇਆ ਗਿਆ, ਜਿਥੇ ਕਿ ਪਤਨੀ ਦੀ ਮੌਤ ਹੋ ਗਈ ਅਤੇ ਪਤੀ ਦੀ ਹਾਲਤ ਵਿਚ ਸੁਧਾਰ ਦੱਸਿਆ ਜਾ ਰਿਹਾ ਹੈ।ਪੁਲੀਸ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਨੂੰ ਦਰਜ ਕੀਤਾ ਗਿਆ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ ਜਾਵੇਗੀ। ਉਸ ਦੌਰਾਨ
ਜੋ ਵੀ ਗੱਲਬਾਤ ਸਾਹਮਣੇ ਆਵੇਗੀ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।ਸੋ ਇਸ ਘਟਨਾ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਸਵਾਲ ਵੀ ਖੜ੍ਹੇ ਕੀਤੇ ਜਾ ਰਹੇ ਹਨ ਕਿ ਇਸ ਤਰੀਕੇ ਨਾਲ ਕੋਈ ਘਟੀਆ ਮਜ਼ਾਕ ਕਿਵੇਂ ਕਰ ਸਕਦਾ ਹੈ ਕਿ ਉਹ ਇੱਕ ਦੂਜੇ ਦੀ ਜਾਨ ਲੈਣ ਲਈ ਉਤਾਰੂ ਹੋ ਜਾਣ। ਬਹੁਤ ਸਾਰੇ ਲੋਕਾਂ ਵੱਲੋਂ ਇਸ ਮਾਮਲੇ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਕੁਝ ਨਾ ਕੁਝ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਸੋ ਪੁਲੀਸ
ਮੁਲਾਜ਼ਮਾਂ ਵੱਲੋਂ ਇਸ ਮਾਮਲੇ ਦੀ ਛਾਣਬੀਨ ਸ਼ੁਰੂ ਕਰ ਦਿੱਤੀ ਗਈ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ ਦਾ ਕੋਈ ਨਵਾਂ ਪਹਿਲੂ ਸਾਹਮਣੇ ਆਵੇ,ਜਿਸ ਨਾਲ ਪਤਾ ਚੱਲੇ ਕਿ ਇਸ ਮਾਮਲੇ ਦੀ ਅਸਲੀ ਵਜ੍ਹਾ ਕੀ ਸੀ।