ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ, ਜਿਸ ਵਿਚ ਇਕ ਮੋਟਰ ਦਾ ਪਾਣੀ ਬਿਲਕੁਲ ਲਾਲ ਰੰਗ ਦਾ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਹ ਮੁੱਦਾ ਕਾਫ਼ੀ ਕਰਵਾ ਰਿਹਾ ਹੈ,ਕਿਉਂਕਿ ਇਸ ਪਿੰਡ ਦੇ ਲੋਕ ਹੁਣ ਅੱਗੇ ਆ ਕੇ ਬੋਲ ਰਹੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਦੱਸ ਸਾਲ ਤੋਂ ਅਜਿਹਾ ਹੋ ਰਿਹਾ ਹੈ,ਪਰ ਕੋਈ ਵੀ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ।ਜੇਕਰ ਉਹ ਪ੍ਰਸ਼ਾਸਨ ਕੋਲ ਜਾ ਕੇ ਵੀ ਸ਼ਿਕਾਇਤ ਕਰਦੇ ਹਨ ਤਾਂ ਅੱਗੋਂ ਵੱਡੇ ਅਧਿਕਾਰੀ ਉਨ੍ਹਾਂ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੇ।ਦੱਸ ਦਈਏ ਕਿ ਇਹ ਮਾਮਲਾ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੇ ਇਕ ਪਿੰਡ ਦਾ ਹੈ,ਜਿਥੇ ਲੰਬੇ ਸਮੇਂ ਤੋਂ ਅਜਿਹਾ
ਜ਼ਹਿਰੀਲਾ ਪਾਣੀ ਆ ਰਿਹਾ ਹੈ।ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਤੋਂ ਵੀਹ ਸਾਲ ਪਹਿਲਾਂ ਇੱਥੇ ਇਕ ਫੈਕਟਰੀ ਲੱਗੀ ਹੋਈ ਸੀ।ਜਿਸ ਵਿੱਚ ਕੈਮੀਕਲ ਬਣਾਇਆ ਜਾਂਦਾ ਸੀ ਅਤੇ ਉਸ ਫੈਕਟਰੀ ਵੱਲੋਂ ਇਕ ਖੂਹ ਪੁੱਟਿਆ ਗਿਆ ਸੀ।ਇਸ ਖੂਹ ਵਿੱਚ ਤਿੰਨ ਸੌ ਫੁੱਟ ਡੂੰਘੇ ਬੋਰ ਕੀਤੇ ਗਏ ਸੀ। ਜਦੋਂ ਇਹ ਫੈਕਟਰੀ ਬੰਦ ਹੋਣ ਦੀ ਕਗਾਰ ਤੇ ਆ ਗਈ ਤਾਂ ਉਸ ਤੋਂ ਬਾਅਦ ਇਸ ਖੂਹ ਦੇ ਵਿਚ ਬਲਾਸਟ ਕਰਵਾਏ ਗਏ।ਜਿਸ ਤੋਂ ਬਾਅਦ ਇਹ ਪਾਣੀ ਚਾਰੇ ਪਾਸੇ ਫੈਲ ਗਿਆ, ਭਾਵ ਸਾਰਾ ਪਾਣੀ ਕੈਮੀਕਲ ਵਾਲਾ ਹੋ ਗਿਆ। ਪਿੰਡ
ਵਾਸੀਆਂ ਨੇ ਦੱਸਿਆ ਕਿ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਕੁਝ ਅਧਿਕਾਰੀ ਆਏ ਸੀ,ਜਿਨ੍ਹਾਂ ਨੇ ਇਸ ਪਾਣੀ ਨੂੰ ਚੈੱਕ ਕੀਤਾ ਉਨ੍ਹਾਂ ਨੇ ਕਿਹਾ ਕਿ ਨਾ ਤਾਂ ਇਸ ਪਾਣੀ ਵਿੱਚ ਹੱਥ ਧੋਣੇ ਹਨ ਅਤੇ ਨਾ ਹੀ ਇਸ ਪਾਣੀ ਨੂੰ ਪੀਣਾ ਹੈ,ਕਿਉਂਕਿ ਜੇਕਰ ਲੋਕ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਨੂੰ ਚਮੜੀ ਦੇ ਰੋਗ ਹੋ ਜਾਣਗੇ ਅਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਲੱਗ ਜਾਣਗੀਆਂ।ਸੋ ਹੁਣ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੁਲਸ ਪ੍ਰਸ਼ਾਸਨ ਵੱਲੋਂ ਇਸ ਫੈਕਟਰੀ ਦੇ ਮਾਲਕ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਇਨ੍ਹਾਂ ਦੇ ਪੀਣ ਯੋਗ ਪਾਣੀ ਦਾ ਪ੍ਰਬੰਧ ਕੀਤਾ ਜਾਵੇ।ਕਿਉਂਕਿ ਪਿੰਡ ਵਾਸੀਆਂ ਨੂੰ
ਪਿਛਲੇ ਲੰਬੇ ਸਮੇਂ ਤੋਂ ਪਾਣੀ ਦਾ ਪ੍ਰਬੰਧ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਦੀ ਫ਼ਸਲ ਵੀ ਖ਼ਰਾਬ ਹੋ ਰਹੀ ਹੈ।