ਕਿਸਾਨ ਦੇ ਇਸ ਪੁੱਤ ਨੇ ਪੰਜਾਬ ਦੀ ਕਰਵਾ ਦਿੱਤੀ ਚਾਰੇ ਪਾਸੇ ਬੱਲੇ ਬੱਲੇ ,ਹਵਾਈ ਫ਼ੌਜ ਵਿਚ ਬਣਿਆ ਫਲਾਇੰਗ ਅਫਸਰ

Uncategorized

ਪੰਜਾਬ ਦੇ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਵੱਲ ਨੂੰ ਜਾ ਰਹੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਉਹ ਪੰਜਾਬ ਵਿੱਚ ਰਹਿਣਗੇ ਤਾਂ ਉਨ੍ਹਾਂ ਦਾ ਭਵਿੱਖ ਨਹੀਂ ਸੰਵਰ ਸਕੇਗਾ ਤੇ ਉਹ ਆਪਣਾ ਗੁਜ਼ਾਰਾ ਨਹੀਂ ਕਰ ਸਕਣਗੇ।ਇਸ ਤੋਂ ਇਲਾਵਾ ਬਹੁਤ ਸਾਰੇ ਨੌਜਵਾਨ ਨਸ਼ਿਆਂ ਵਿੱਚ ਪੈ ਜਾਂਦੇ ਹਨ ਅਤੇ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੇ ਹਨ।ਉੱਥੇ ਹੀ ਕੁਝ ਨੌਜਵਾਨ ਅਜਿਹੇ ਹੁੰਦੇ ਹਨ ਜੋ ਕਿ ਆਪਣੀ ਮਿਹਨਤ ਦੇ ਦਮ ਤੇ ਕੁਝ ਅਜਿਹਾ ਕਰ ਦਿੰਦੇ ਹਨ,ਜਿਸ ਕਾਰਨ ਉਨ੍ਹਾਂ ਦੇ ਮਾਪਿਆਂ ਦੇ ਨਾਲ ਨਾਲ ਪੂਰੇ ਇਲਾਕੇ ਦਾ ਨਾਮ ਰੌਸ਼ਨ ਹੋ ਜਾਂਦਾ ਹੈ।ਇਸ ਤਰੀਕੇ ਨਾਲ ਤਰਨਤਾਰਨ ਦੇ ਪਿੰਡ ਚੌਧਰੀਵਾਲਾ ਦੇ ਰਹਿਣ ਵਾਲੇ ਆਦੇਸ਼

ਪ੍ਰਕਾਸ਼ ਸਿੰਘ ਨੇ ਕੁਝ ਅਜਿਹਾ ਕਰ ਦਿਖਾਇਆ ਹੈ।ਜਿਸਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਅਤੇ ਲੱਡੂ ਵੰਡੇ ਜਾ ਰਹੇ ਹਨ।ਦੱਸ ਦਈਏ ਕਿ ਉਨੀ ਸਾਲਾਂ ਦਾ ਆਦੇਸ਼ ਪ੍ਰਕਾਸ਼ ਸਿੰਘ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫ਼ਸਰ ਬਣ ਚੁੱਕਿਆ ਹੈ ਜਿਵੇਂ ਹੀ ਇਹ ਆਦੇਸ਼ ਪ੍ਰਤਾਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਖਬਰ ਦਾ ਪਤਾ ਚੱਲਿਆ ਤਾਂ ਉਸ ਸਮੇਂ ਤੋਂ ਲੈ ਕੇ ਹੀ ਉਨ੍ਹਾਂ ਵਲੋਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ।ਕਿਉਂਕਿ ਉਨ੍ਹਾਂ ਦੇ ਪੁੱਤਰ ਦੀ

ਮਿਹਨਤ ਸਫ਼ਲ ਹੋ ਗਈ ਹੈ ਅਤੇ ਇੰਨੀ ਜ਼ਿਆਦਾ ਛੋਟੀ ਉਮਰ ਵਿੱਚ ਉਸ ਨੇ ਵੱਡਾ ਮੁਕਾਮ ਹਾਸਲ ਕੀਤਾ ਹੈ।ਜਿਸ ਨਾਲ ਇਸ ਨੌਜਵਾਨ ਨੇ ਆਪਣੇ ਇਲਾਕੇ ਦੇ ਨਾਲ ਨਾਲ ਪੂਰੇ ਪੰਜਾਬ ਦਾ ਨਾਮ ਰੌਸ਼ਨ ਕਰ ਦਿੱਤਾ ਹੈ।ਜਾਣਕਾਰੀ ਮੁਤਾਬਕ ਆਦੇਸ਼ ਪ੍ਰਕਾਸ਼ ਸਿੰਘ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਮਿਹਨਤ ਦੇ ਦਮ ਤੇ ਉਸ ਨੇ ਇੱਕ ਵੱਡਾ ਅਹੁਦਾ ਪ੍ਰਾਪਤ ਕੀਤਾ ਹੈ।ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਾਫੀ ਲੰਬੇ ਸਮੇਂ ਤੋਂ ਇਸ ਲਈ ਮਿਹਨਤ ਕਰ ਰਿਹਾ ਸੀ ਅਤੇ ਅੱਜ ਜਦੋਂ ਉਸ ਦੀ ਮਿਹਨਤ ਨੂੰ ਫਲ ਲੱਗਿਆ ਹੈ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹਨ।ਨਾਲ ਹੀ ਪਿੰਡ ਵਾਸੀ ਵੀ ਇਸ ਖ਼ਬਰ ਆਉਣ ਤੇ ਖੁਸ਼ੀਆਂ ਮਨਾ ਰਹੇ ਹਨ,ਕਿਉਂਕਿ ਜਦੋਂ ਇਲਾਕੇ ਵਿੱਚੋਂ ਕਿਸੇ ਇੱਕ ਨੌਜਵਾਨ ਵੱਲੋਂ ਅਜਿਹੀ ਮਿਸਾਲ ਖਡ਼੍ਹੀ ਕੀਤੀ

ਜਾਂਦੀ ਹੈ ਤਾਂ ਦੂਸਰੇ ਨੌਜਵਾਨਾਂ ਨੂੰ ਵੀ ਸੇਧ ਮਿਲਦੀ ਹੈ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੀ ਮਿਹਨਤ ਦੇ ਦਮ ਤੇ ਕੁਝ ਅਜਿਹਾ ਕਰਕੇ ਦਿਖਾਉਣ ਜਿਸ ਨਾਲ ਉਨ੍ਹਾਂ ਦੇ ਮਾਤਾ ਪਿਤਾ ਨੂੰ ਖੁਸ਼ੀ ਮਿਲੇ।

Leave a Reply

Your email address will not be published. Required fields are marked *