ਸ੍ਰੀ ਮੁਕਤਸਰ ਸਾਹਿਬ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ,ਜਿਥੇ ਲੁਟੇਰਿਆਂ ਨੇ ਦਿਨ ਦਿਹਾੜੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਢਾਈ ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ।ਜਿਸ ਦੀ ਇਕ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆ ਰਹੀ ਹੈ,ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੁਟੇਰੇ ਬੇਖੌਫ ਹੋ ਕੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਦੋ ਵਿਅਕਤੀ ਇਕ ਘਰ ਦਾ ਦਰਵਾਜ਼ਾ ਖੜਕਾਉਂਦੇ ਹਨ।ਪਰ ਘਰ ਦੇ ਅੰਦਰੋਂ ਕੋਈ ਨਹੀਂ ਆਇਆ ਸੀ, ਇਸ ਲਈ ਉਹ ਦਰਵਾਜ਼ੇ ਉੱਤੇ ਹੀ ਖੜ੍ਹੇ ਸੀ।ਇਨ੍ਹਾਂ ਵਿੱਚੋਂ ਇੱਕ ਵਿਅਕਤੀ ਦੇ
ਹੱਥ ਵਿੱਚ ਇੱਕ ਥੈਲਾ ਸੀ,ਜਿਸ ਵਿੱਚ ਢਾਈ ਲੱਖ ਰੁਪਏ ਦੱਸਿਆ ਜਾ ਰਿਹਾ ਹੈ।ਇਸੇ ਦੌਰਾਨ ਗਲੀ ਵਿਚ ਇਕ ਲੁਟੇਰਾ ਘੁੰਮ ਰਿਹਾ ਹੈ।ਉਸ ਨੇ ਆਪਣੇ ਕੰਨ ਤੇ ਫੋਨ ਲਗਾਇਆ ਹੋਇਆ ਹੈ ਅਤੇ ਉਸ ਨੂੰ ਮੌਕੇ ਦੀ ਤਲਾਸ਼ ਹੈ ਕਿ ਕਦੋਂ ਇਹ ਉਸ ਵਿਅਕਤੀ ਦੇ ਹੱਥ ਵਿੱਚੋਂ ਥੈਲਾ ਖੋਹੇ ਅਤੇ ਉਥੋਂ ਭੱਜੇ।ਦੱਸ ਦਈਏ ਕਿ ਇਸ ਲੁਟੇਰੇ ਨਾਲ ਇੱਕ ਹੋਰ ਲੁਟੇਰਾ ਸੀ ਜਿਸ ਨੇ ਮੋਟਰਸਾਈਕਲ ਚਾਲੂ ਕਰ ਰੱਖਿਆ ਸੀ ਤਾਂ ਜੋ ਇਹ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਸਾਨੀ ਨਾਲ ਉੱਥੋਂ ਫ਼ਰਾਰ ਹੋ ਸਕਣ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਲੁਟੇਰਾ ਵਿਅਕਤੀ ਦੇ ਹੱਥ ਵਿੱਚੋਂ ਥੈਲਾ ਖੋਂਹਦਾ ਹੈ ਤਾਂ ਵਿਅਕਤੀ ਨੂੰ ਹੇਠਾਂ ਸੁੱਟ ਕੇ
ਮੋਟਰਸਾਈਕਲ ਤੇ ਸਵਾਰ ਹੋ ਜਾਂਦਾ ਹੈ ਅਤੇ ਦੋਵੇਂ ਲੁਟੇਰੇ ਫਰਾਰ ਹੋ ਜਾਂਦੇ ਹਨ। ਸੋ ਇਥੇ ਪੁਲੀਸ ਪ੍ਰਸ਼ਾਸਨ ਉੱਤੇ ਵੀ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕਿ ਜੇਕਰ ਪੁਲਸ ਮੁਲਾਜ਼ਮਾਂ ਵਲੋਂ ਸਖ਼ਤ ਰਵੱਈਆ ਅਪਣਾਇਆ ਜਾਵੇ ਤਾਂ ਸ਼ਾਇਦ ਹੋ ਸਕਦਾ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਘੱਟ ਕੀਤਾ ਜਾ ਸਕੇ। ਪਰ ਅਸਲ ਵਿੱਚ ਪੁਲੀਸ ਮੁਲਾਜ਼ਮਾਂ ਵੱਲੋਂ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਕੁੱਝ ਖਾਸ
ਕਾਰਵਾਈ ਨਹੀਂ ਕੀਤੀ ਜਾਂਦੀ,ਜਿਸ ਕਾਰਨ ਲੁਟੇਰੇ ਬੇਖੌਫ ਹੋ ਰਹੇ ਹਨ ਅਤੇ ਲੋਕਾਂ ਦਾ ਨੁਕਸਾਨ ਕਰ ਰਹੇ ਹਨ।