ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ,ਉੱਥੇ ਕੇਕ ਗੁਰਸਿੱਖ ਬਜ਼ੁਰਗ ਵਿਅਕਤੀ ਨਾਲ ਇਕ ਦੁਕਾਨਦਾਰ ਵੱਲੋਂ ਕੁੱਟਮਾਰ ਕੀਤੀ ਗਈ।ਇੱਥੋਂ ਤਕ ਕਿ ਉਸ ਦੀ ਪੱਗ ਉਤਾਰੀ ਗਈ ਅਤੇ ਕੇਸਾਂ ਦੀ ਬੇਅਦਬੀ ਕੀਤੀ ਗਈ।ਜਿਸ ਤੋਂ ਬਾਅਦ ਇਕ ਸਿੱਖ ਜਥੇਬੰਦੀ ਵਲੋਂ ਉਸ ਦੁਕਾਨਦਾਰ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ।ਜਾਣਕਾਰੀ ਮੁਤਾਬਕ ਜਿਸ ਬਜ਼ੁਰਗ ਨਾਲ ਕੁੱਟਮਾਰ ਕੀਤੀ ਗਈ ਹੈ,ਉਹ ਇਕ ਆਟੋ ਚਾਲਕ ਹੈ ਅਤੇ ਆਪਣੇ ਆਟੋ ਦੇ ਵਿੱਚ ਸਾਮਾਨ ਭਰਕੇ ਦੁਕਾਨਾਂ ਤੱਕ ਪਹੁੰਚਾਉਣ ਦਾ ਕੰਮ ਕਰਦਾ ਹੈ।ਪਿਛਲੇ ਦਿਨੀਂ ਜਦੋਂ ਰਾਤ ਦੇ ਕਰੀਬ ਸਾਢੇ ਅੱਠ ਵਜੇ ਉਹ ਬਾਜ਼ਾਰ ਵਿੱਚ ਸਾਮਾਨ
ਉਤਾਰਨ ਦੇ ਲਈ ਆਇਆ ਤਾਂ ਉਸ ਸਮੇਂ ਬਾਜ਼ਾਰ ਵਿੱਚ ਬਹੁਤ ਹੀ ਘੱਟ ਦੁਕਾਨਾਂ ਖੁੱਲ੍ਹੀਆਂ ਸੀ। ਪਰ ਆਵਾਜਾਈ ਹੋ ਰਹੀ ਸੀ।ਜਿਸ ਦੁਕਾਨ ਤੇ ਉਸ ਨੇ ਸਾਮਾਨ ਉਤਾਰਨਾ ਸੀ।ਉਸ ਦੇ ਸਾਹਮਣੇ ਵਾਲੀ ਦੁਕਾਨ ਦੇ ਅੱਗੇ ਇਕ ਐਕਟਿਵਾ ਖੜ੍ਹੀ ਸੀ, ਜੇਕਰ ਉਹ ਸਾਮਾਨ ਉਤਾਰਨ ਦੇ ਲਈ ਉਸ ਤੋਂ ਐਕਟਿਵਾ ਦੇ ਬਰਾਬਰ ਆਪਣੇ ਆਟੋ ਨੂੰ ਲਗਾਉਂਦਾ ਸੀ ਤਾਂ ਬਿਲਕੁਲ ਰਾਸਤਾ ਬੰਦ ਹੋ ਜਾਣਾ ਸੀ। ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਹੋਣੀ ਸੀ।ਇਸ ਲਈ ਇਸ ਦਾ ਬਜ਼ੁਰਗ ਵਿਅਕਤੀ ਨੇ ਸਾਹਮਣੇ ਵਾਲੀ ਦੁਕਾਨ ਦੇ ਦੁਕਾਨਦਾਰ ਨੂੰ ਕਿਹਾ ਕਿ ਉਹ ਆਪਣੀ ਐਕਟਿਵਾ ਨੂੰ ਅੱਗੇ ਪਿੱਛੇ ਕਰ ਲੈਣ ਤਾਂ ਜੋ ਰਾਹਗੀਰਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ।ਇਸੇ
ਗੱਲ ਤੋਂ ਉਸ ਦੁਕਾਨਦਾਰ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਇਸ ਬਜ਼ੁਰਗ ਵਿਅਕਤੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਪੱਗ ਉਤਾਰਨ ਤੋਂ ਬਾਅਦ ਕੇਸਾਂ ਦੀ ਬੇਅਦਬੀ ਕੀਤੀ।ਇਸ ਦੀ ਇਕ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆ ਰਹੀ ਹੈ।ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਦੋ ਵਿਅਕਤੀ ਲਗਾਤਾਰ ਇਸ ਬਜ਼ੁਰਗ ਵਿਅਕਤੀ ਦੇ ਮੁੱਕੀਆਂ ਮਾਰ ਰਹੇ ਹਨ।ਇਸ ਬਜ਼ੁਰਗ ਵਿਅਕਤੀ ਨੇ ਪੁਲਸ ਮੁਲਾਜ਼ਮਾਂ ਨੂੰ ਵੀ ਇਸ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਪਰ ਪੁਲਸ ਮੁਲਾਜ਼ਮਾਂ ਵਲੋਂ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।