ਵਿਦੇਸ਼ ਗਈ ਵਹੁਟੀ ਨੇ ਇਸ ਨੌਜਵਾਨ ਦੇ ਨਾਲ ਕੀਤਾ ਧੋਖਾ,ਪਰਿਵਾਰ ਦਾ ਰੋ ਰੋ ਬੁਰਾ ਹਾਲ

Uncategorized

ਪੰਜਾਬ ਵਿੱਚ ਵਿਦੇਸ਼ ਜਾਣ ਦੀ ਇੱਛਾ ਬਹੁਤ ਸਾਰੇ ਨੌਜਵਾਨ ਰੱਖਦੇ ਹਨ, ਜਿਸ ਲਈ ਉਹ ਆਈਲੈਟਸ ਪਾਸ ਲੜਕੀ ਨਾਲ ਵਿਆਹ ਕਰਵਾ ਲੈਂਦੇ ਹਨ।ਪਰ ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਇਥੇ ਵਿਦੇਸ਼ ਜਾਣ ਦੇ ਨਾਂ ਤੇ ਲੜਕਿਆਂ ਨਾਲ ਧੋ-ਖਾ-ਧ-ੜੀ ਹੋ ਰਹੀ ਹੈ।ਇਸੇ ਤਰ੍ਹਾਂ ਦਾ ਇਕ ਮਾਮਲਾ ਤਰਨਤਾਰਨ ਤੋਂ ਸਾਹਮਣੇ ਆ ਰਿਹਾ ਹੈ, ਜਿਥੇ ਇਕ ਲੜਕੇ ਦਾ ਕਹਿਣਾ ਹੈ ਕਿ ੳੁਸਨੂੰ ਆਈਲੈਟਸ ਪਾਸ ਲੜਕੀ ਦਾ ਸਾਕ ਆਇਆ ਸੀ। ਉਸ ਤੋਂ ਬਾਅਦ ਇਸ ਦਾ ਵਿਆਹ ਉਸ ਲੜਕੀ ਨਾਲ ਦੋ ਹਜਾਰ ਅਠਾਰਾਂ ਨੂੰ ਹੋਇਆ, ਪਰ ਜਦੋਂ ਇਨ੍ਹਾਂ ਨੇ ਲਡ਼ਕੀ ਦੀ ਫਾਈਲ ਲਗਵਾਉਣ ਬਾਰੇ ਸੋਚਿਆ ਤਾਂ ਉਸ ਸਮੇਂ

ਲੜਕੀ ਦੀ ਰਫ਼ਿਊਜ਼ਲ ਆ ਗਈ ਅਤੇ ਇਨ੍ਹਾਂ ਨੂੰ ਦੁਬਾਰਾ ਉਸ ਨੂੰ ਆਈਲਟਸ ਕਰਵਾਉਣੀ ਪਈ। ਉਸ ਸਮੇਂ ਲੜਕੀ ਦੇ ਛੇ ਬੈਂਡ ਆ ਗਏ ਅਤੇ ਇਨ੍ਹਾਂ ਨੇ ਦੁਬਾਰਾ ਫਾਈਲ ਲਗਵਾਉਣ ਬਾਰੇ ਸੋਚਿਆ।ਪਰ ਪਤਾ ਚੱਲਿਆ ਕਿ ਲੜਕੀ ਵਿਦੇਸ਼ ਨਹੀਂ ਜਾ ਪਾਵੇਗੀ।ਪਰ ਬਾਅਦ ਵਿੱਚ ਲੜਕੀ ਦੇ ਪੇਕੇ ਪਰਿਵਾਰ ਵਾਲੇ ਉਸ ਨੂੰ ਅਚਾਨਕ ਹੀ ਇਨ੍ਹਾਂ ਦੇ ਘਰੋਂ ਲੈ ਗਏ ਅਤੇ ਇਹ ਬਹਾਨਾ ਬਣਾ ਕੇ ਗਏ ਕਿ ਉਨ੍ਹਾਂ ਨੇ ਲੜਕੀ ਦਾ ਇੱਕ ਸਰਟੀਫਿਕੇਟ ਚੰਡੀਗਡ਼੍ਹ ਤੋਂ ਲੈ ਕੇ ਆਉਣਾ ਹੈ।ਪਰ ਕਾਫ਼ੀ ਸਮਾਂ ਜਦੋਂ ਲੜਕੀ ਘਰ ਨਹੀਂ ਪਰਤੀ ਤਾਂ ਉਸ ਤੋਂ ਬਾਅਦ ਇਨ੍ਹਾਂ ਨੇ ਪੁੱਛ ਗਿੱਛ ਕਰਨੀ ਸ਼ੁਰੂ ਕੀਤੀ।ਪਰ

ਲੜਕੀ ਦੇ ਪੇਕੇ ਪਰਿਵਾਰ ਵੱਲੋਂ ਕੋਈ ਵੀ ਗੱਲਬਾਤ ਇਨ੍ਹਾਂ ਨਾਲ ਨਹੀਂ ਕੀਤੀ ਜਾ ਰਹੀ ਸੀ। ਇੱਥੋਂ ਤੱਕ ਕਿ ਵਿਚੋਲੇ ਦਾ ਫੋਨ ਵੀ ਨਹੀਂ ਚੁੱਕਿਆ ਜਾ ਰਿਹਾ ਸੀ। ਇਹ ਆਪਣੇ ਪਿੰਡ ਦੀ ਪੰਚਾਇਤ ਤੋਂ ਲੈ ਕੇ ਲੜਕੀ ਦੇ ਪੇਕੇ ਪਰਿਵਾਰ ਗਏ।ਪਰ ਕੋਈ ਵੀ ਗੱਲਬਾਤ ਨਹੀਂ ਬਣੀ ਹੁਣ ਇਨ੍ਹਾਂ ਨੂੰ ਪਤਾ ਚੱਲ ਰਿਹਾ ਹੈ ਕਿ ਲੜਕੀ ਵਿਦੇਸ਼ ਜਾ ਚੁੱਕੀ ਹੈ।ਇਨ੍ਹਾਂ ਨੇ ਇਹ ਮਾਮਲਾ ਪੁਲਸ ਸਟੇਸ਼ਨ ਵਿਚ ਵੀ ਦਰਜ ਕਰਵਾਇਆ ਹੈ, ਪਰ ਇਨ੍ਹਾਂ ਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ ਲੜਕੀ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਹੁਣ ਤੱਕ ਵੀਹ ਬਾਈ ਲੱਖ ਰੁਪਏ ਦਾ ਖਰਚਾ ਹੋ ਚੁੱਕਿਆ ਹੈ। ਪਰ ਨਾ ਤਾਂ ਲੜਕੀ ਇਨ੍ਹਾਂ ਕੋਲ ਵਾਪਸ ਆਈ ਹੈ ਅਤੇ ਇਨ੍ਹਾਂ ਦੇ ਪੈਸੇ ਦੇ ਸਿਰ ਤੇ ਉਹ ਵਿਦੇਸ਼ ਜਾ ਚੁੱਕੀ ਹੈ।ਹੁਣ ਇਨ੍ਹਾਂ ਨਾਲ ਕੋਈ ਵੀ ਨਾਤਾ ਰੱਖਣ ਲਈ

ਤਿਆਰ ਨਹੀਂ ਹੈ।ਲੜਕੇ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਜੋ ਖਰਚਾ ਹੋਇਆ ਹੈ, ਉਸਦੀ ਭਰਪਾਈ ਹੋਣੀ ਚਾਹੀਦੀ ਹੈ ਅਤੇ ਲੜਕੀ ਵਾਪਸ ਇਨ੍ਹਾਂ ਦੇ ਘਰ ਆਉਣੀ ਚਾਹੀਦੀ ਹੈ।

Leave a Reply

Your email address will not be published. Required fields are marked *