ਅੱਜਕੱਲ੍ਹ ਸਾਡੇ ਆਲੇ ਦੁਆਲੇ ਦਰੱਖਤਾਂ ਦੀ ਬਹੁਤ ਜ਼ਿਆਦਾ ਕਮੀ ਹੁੰਦੀ ਜਾ ਰਹੀ ਹੈ।ਜਿਸ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪਰ ਫਿਰ ਵੀ ਬਹੁਤ ਘੱਟ ਲੋਕ ਅਜਿਹੇ ਹਨ, ਜੋ ਇਸ ਮੁੱਦੇ ਉਤੇ ਗੱਲਬਾਤ ਕਰ ਰਹੇ ਹਨ ਜਾਂ ਇਸ ਸਮੱਸਿਆ ਦਾ ਹੱਲ ਕਰਨ ਲਈ ਕੋਈ ਕਦਮ ਚੁੱਕ ਰਹੇ ਹਨ।ਇਸ ਦੇ ਮੁੱਦੇ ਉਤੇ ਗੱਲਬਾਤ ਕੀਤੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਕਲਾਕਾਰ ਕੰਵਰ ਗਰੇਵਾਲ ਨੇ ਉਹ ਇਕ ਪਿੰਡ ਵਿਚ ਪਹੁੰਚੇ,ਜਿਹੜਾ ਪਿੰਡ ਸਰਹਿੰਦ ਪਟਿਆਲਾ ਰੋਡ ਤੇ ਪੈਂਦਾ ਹੈ।ਇਸ ਪਿੰਡ ਵਿੱਚ ਇੱਕ ਫਾਊਡੇਸ਼ਨ ਚਲਾੲੀ ਜਾ ਰਹੀ ਹੈ।ਇਸ ਫਾਊਂਡੇਸ਼ਨ ਵੱਲੋਂ ਛੋਟੇ ਛੋਟੇ ਜੰਗਲ ਤਿਆਰ ਕੀਤੇ ਜਾ ਰਹੇ
ਹਨ ਤਾਂ ਜੋ ਪੰਜਾਬ ਵਿੱਚ ਦਰੱਖਤਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ। ਕੰਵਰ ਗਰੇਵਾਲ ਨੇ ਗੱਲਬਾਤ ਕਰਨ ਦੌਰਾਨ ਕਿਹਾ ਕਿ ਅੱਜਕੱਲ੍ਹ ਲੋਕ ਮੀਂਹ ਨਾ ਪੈਣ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਜਾਂਦੇ ਹਨ।ਪਰ ਅਸੀਂ ਇਹ ਨਹੀਂ ਸੋਚ ਪਾ ਰਹੇ ਕਿ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਨੂੰ ਅਸੀਂ ਖ਼ੁਦ ਹੀ ਸਹੇੜਿਆ ਹੈ।ਕਿਉਂਕਿ ਅੱਜਕੱਲ੍ਹ ਹਰ ਥਾਂ ਤੋਂ ਦਰੱਖਤ ਕੱਟੇ ਜਾ ਰਹੇ ਹਨ ਅਤੇ ਉਨ੍ਹਾਂ ਦਰੱਖਤਾਂ ਦੀ ਥਾਂ ਤੇ ਨਵੇਂ ਦਰੱਖ਼ਤ ਨਹੀਂ ਲਗਾਏ ਜਾ ਰਹੇ।ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇੱਟਾਂ ਦੇ ਬਣੇ ਹੋਏ ਘਰ ਵਿਚ ਬੈਠ ਕੇ ਮਸਲਿਆਂ ਬਾਰੇ ਸੋਚਦੇ ਹਾਂ ਤਾਂ ਉਸ ਸਮੇਂ ਸਾਡਾ ਦਿਮਾਗ ਬਹੁਤ ਹੀ ਘੱਟ ਚਲਦਾ ਹੈ ਅਤੇ ਅਸੀਂ ਬੁਰਾ ਮਹਿਸੂਸ ਕਰਦੇ ਹਾਂ। ਪਰ ਉਹੀ ਮਸਲੇ ਨੂੰ ਅਸੀਂ ਜੇਕਰ ਕਿਸੇ ਜੰਗਲ ਵਿੱਚ ਜਾਂ ਕਿਸੇ ਦਰੱਖਤ ਦੇ ਹੇਠਾਂ ਬੈਠ ਕੇ
ਸੋਚੀਏ ਤਾਂ ਉਸ ਦਾ ਹੱਲ ਸਾਨੂੰ ਬਹੁਤ ਜਲਦੀ ਮਿਲ ਜਾਂਦਾ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਸੀਂ ਕੁਦਰਤ ਨਾਲ ਜੁੜੇ ਹੋਏ ਹਾਂ।ਜੇਕਰ ਅਸੀਂ ਇਸ ਨੂੰ ਸਮੇਂ ਸਿਰ ਨਾ ਸਾਂਭਿਆ ਤਾਂ ਆਉਣ ਵਾਲਾ ਸਮਾਂ ਬਹੁਤ ਹੀ ਮਾੜਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਮਸਲੇ ਉੱਤੇ ਪ੍ਰਚਾਰ ਕਰਨ ਦੀ ਜ਼ਰੂਰਤ ਹੈ ਲੋਗੋ ਇਸ ਪਰੇਸ਼ਾਨੀ ਨੂੰ ਜ਼ਰੂਰ ਸਮਝਣਗੇ ਅਤੇ ਇਸ ਨੂੰ ਹੱਲ ਕਰਨ ਲਈ ਕਦਮ ਵੀ ਜ਼ਰੂਰ ਚੁੱਕਣਗੇ।ਉਨ੍ਹਾਂ ਦਾ ਕਹਿਣਾ ਹੈ
ਕਿ ਹੋ ਸਕਦਾ ਹੈ ਕਿ ਇਸ ਸਮੱਸਿਆ ਦਾ ਹੱਲ ਛੇਤੀ ਤੋਂ ਛੇਤੀ ਕੱਟ ਲਿਆ ਜਾਵੇ