ਅੱਜਕੱਲ੍ਹ ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲਦੇ ਹਨ,ਜੋ ਦਿਲ ਨੂੰ ਝੰਜੋੜ ਕੇ ਰੱਖ ਦਿੰਦੇ ਹਨ;ਇਸੇ ਤਰ੍ਹਾਂ ਦਾ ਇਕ ਮਾਮਲਾ ਗੁਰੂਸਰ ਸੁਧਾਰ ਤੋਂ ਸਾਹਮਣੇ ਆ ਰਿਹਾ ਹੈ, ਜਿਥੇ ਜਸਬੀਰ ਕੌਰ ਨਾਂ ਦੀ ਔਰਤ ਬੜੀ ਮੁਸ਼ਕਲ ਨਾਲ ਆਪਣੀ ਜ਼ਿੰਦਗੀ ਕੱਟ ਰਹੀ ਹੈ।ਜਾਣਕਾਰੀ ਮੁਤਾਬਕ ਜਸਬੀਰ ਕੌਰ ਦੇ ਪਤੀ ਫ਼ੌਜ ਵਿੱਚ ਸਨ, ਪਰ ਉੱਥੇ ਹੀ ਉਨ੍ਹਾਂ ਕੋਲੋਂ ਕੋਈ ਅਜਿਹਾ ਗੁਨਾਹ ਹੋ ਜਾਂਦਾ ਹੈ। ਜਿਸ ਕਾਰਨ ਉਨ੍ਹਾਂ ਨੂੰ ਜੇਲ੍ਹ ਹੋ ਜਾਂਦੀ ਹੈ,ਪਰ ਇਨ੍ਹਾਂ ਦਾ ਕੋਈ ਆਪਣਾ ਬੱਚਾ ਵੀ ਨਹੀਂ ਹੈ।ਜਿਸ ਦੇ ਸਹਾਰੇ ਤੇ ਜਸਬੀਰ ਕੌਰ ਆਪਣੇ ਦਿਨ ਕੱਟ ਸਕੇ। ਨਾਲ ਹੀ ਇਨ੍ਹਾਂ ਨੇ ਇਕ ਬੱਚੀ ਨੂੰ ਗੋਦ ਲਿਆ ਸੀ, ਜਿਸ ਦੀ ਉਮਰ ਅਜੇ ਛੋਟੀ ਹੈ।ਜਾਣਕਾਰੀ ਮੁਤਾਬਕ ਜਸਬੀਰ ਕੌਰ ਦੇ ਪਤੀ ਨੂੰ ਛੁੱਟੀ ਮਿਲੀ ਸੀ
ਅਤੇ ਉਹ ਘਰ ਆਉਣ ਦੀ ਤਿਆਰੀ ਕਰ ਰਹੇ ਸੀ।ਇਸੇ ਦੌਰਾਨ ਕਿਸੇ ਨੇ ਉਨ੍ਹਾਂ ਨੂੰ ਮਿਹਣਾ ਮਾਰਿਆ ਕਿ ਉਹ ਘਰ ਜਾ ਕੇ ਕੀ ਕਰੇਂਗਾ,ਇਨ੍ਹਾਂ ਦੇ ਕਿਹੜਾ ਬੱਚਾ ਹੋਣਾ ਹੈ।ਇਸੇ ਗੱਲ ਨੂੰ ਲੈ ਕੇ ਜਸਬੀਰ ਸਿੰਘ ਦੇ ਪਤੀ ਨੂੰ ਗੁੱਸਾ ਆਇਆ ਉਨ੍ਹਾਂ ਨੇ ਗੋ-ਲੀ-ਆਂ ਚਲਾ ਦਿੱਤੀਆਂ।ਜਾਣਕਾਰੀ ਮੁਤਾਬਕ ਜਸਬੀਰ ਕੌਰ ਤੇ ਪਤੀ ਦੇ ਵੀ ਗੋ-ਲੀ ਲੱਗੀ ਸੀ, ਪਰ ਉਨ੍ਹਾਂ ਦਾ ਇਲਾਜ ਹੋ ਗਿਆ ਅਤੇ ਉਹ ਬਚ ਗਏ ਪਰ ਸਾਹਮਣੇ ਵਾਲੇ ਵਿਅਕਤੀ ਦੇ ਗੋ-ਲੀ ਲੱਗਣ ਤੋਂ ਬਾਅਦ ਮੌਕੇ ਤੇ ਉਸਦੀ ਮੌਤ ਹੋ ਗਈ।ਜਿਸ ਕਾਰਨ ਜਸਬੀਰ ਦੇ
ਪਤੀ ਨੂੰ ਸਜ਼ਾ ਹੋ ਗਈ।ਜਾਣਕਾਰੀ ਮੁਤਾਬਕ ਜਸਬੀਰ ਕੌਰ ਦੇ ਪਤੀ ਦੀ ਸਜ਼ਾ ਪੂਰੀ ਹੋ ਚੁੱਕੀ ਹੈ। ਪਰ ਫਿਰ ਵੀ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ।ਇਸ ਤੋਂ ਇਲਾਵਾ ਜਸਬੀਰ ਕੌਰ ਦੇ ਘਰ ਦੇ ਹਾਲਾਤ ਕਾਫ਼ੀ ਜ਼ਿਆਦਾ ਖ਼ਰਾਬ ਆਨਾ ਇੱਕ ਕਮਰੇ ਦੇ ਵਿੱਚ ਉਹ ਆਪਣਾ ਗੁਜ਼ਾਰਾ ਕਰ ਰਹੇ ਹਨ। ਸਿਲਾਈ ਕਢਾਈ ਕਰ ਕੇ ਉਨ੍ਹਾਂ ਵੱਲੋਂ ਆਪਣੇ ਘਰ ਦਾ ਗੁਜ਼ਾਰਾ ਕੀਤਾ ਜਾ ਰਿਹਾ ਹੈ।ਜਸਬੀਰ ਕੌਰ ਨੇ ਆਪਣੇ ਹਾਲਾਤਾਂ ਨੂੰ ਦੱਸਦੇ ਹੋਏ ਮਦਦ ਦੀ ਗੁਹਾਰ ਲਗਾਈ ਹੈ ਅਤੇ ਉਸ ਦੇ ਪਤੀ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ।
ਹੁਣ ਦੇਖਣਾ ਹੋਵੇਗਾ ਕਿ ਲੋਕਾਂ ਵੱਲੋਂ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਂਦੀ ਹੈ ਜਾਂ ਨਹੀਂ