ਪਹਿਲੀ ਪਤਨੀ ਦੀ ਆਤਮਾ ਆਉਣ ਦੇ ਬਹਾਨੇ ਪਤੀ ਦੇਖੋ ਦੂਜੀ ਪਤਨੀ ਦਾ ਕੀ ਕਰਦਾ ਸੀ ਹਾਸਲ

Uncategorized

ਗੁਰਦਾਸਪੁਰ ਦੇ ਬਟਾਲਾ ਸ਼ਹਿਰ ਤੋਂ ਇਕ ਅਜੀਬੋ ਗਰੀਬ ਮਾਮਲਾ ਸਾਹਮਣੇ ਆ ਰਿਹਾ ਹੈ, ਇੱਥੇ ਇਕ ਪਤੀ ਆਪਣੀ ਪਤਨੀ ਦੀ ਕੁੱਟਮਾਰ ਕਰਦਾ ਹੈ ਅਤੇ ਬਾਅਦ ਵਿਚ ਇਹ ਦਲੀਲ ਪੇਸ਼ ਕਰਦਾ ਹੈ ਕਿ ਉਸ ਵਿਚ ਉਸਦੀ ਪਹਿਲੀ ਘਰਵਾਲੀ ਦੀ ਆਤਮਾ ਆਉਂਦੀ ਹੈ। ਜਿਸ ਕਾਰਨ ਉਹ ਆਪਣੀ ਦੂਸਰੀ ਪਤਨੀ ਦੀ ਕੁੱ-ਟ-ਮਾ-ਰ ਕਰ ਦਿੰਦਾ ਹੈ। ਇਸ ਬਾਰੇ ਉਸ ਨੂੰ ਕੁਝ ਵੀ ਪਤਾ ਨਹੀਂ ਚੱਲਦਾ ਅਤੇ ਉਸ ਦੀ ਪਤਨੀ ਦੀ ਕੁੱ-ਟ-ਮਾ-ਰ ਕਰਨ ਵਿੱਚ ਉਸ ਦਾ ਕੋਈ ਵੀ ਦੋਸ਼ ਨਹੀਂ ਹੈ। ਪਰ ਦੂਜੇ ਪਾਸੇ ਜਦੋਂ ਉਸ ਵਿਅਕਤੀ ਦੀ ਦੂਸਰੀ ਘਰਵਾਲੀ ਦਾ ਸਬਰ ਦਾ ਬੰਨ੍ਹ ਟੁੱਟ ਗਿਆ,ਭਾਵ ਉਹ ਕੁੱਟਮਾਰ ਖਾ ਕੇ ਪਰੇਸ਼ਾਨ ਹੋ ਗਈ ਤਾਂ ਉਸ ਤੋਂ ਬਾਅਦ ਉਸ ਨੇ

ਲਾਈਵ ਹੋ ਕੇ ਲੋਕਾਂ ਨੂੰ ਆਪਣੀ ਇਹ ਸਮੱਸਿਆ ਦੱਸੀ; ਉਸ ਤੋਂ ਬਾਅਦ ਬਟਾਲਾ ਸ਼ਹਿਰ ਦੀਆਂ ਕੁਝ ਸਮਾਜ ਸੇਵੀ ਔਰਤਾਂ ਉਸ ਕੋਲ ਪਹੁੰਚੀਆਂ ਅਤੇ ਇਸ ਬਾਰੇ ਉਸ ਦੀ ਗੱਲਬਾਤ ਸੁਣੀ।ਜਿਸ ਵਿਚ ਔਰਤ ਨੇ ਆਪਣੀ ਦੁੱਖ ਭਰੀ ਕਹਾਣੀ ਉਨ੍ਹਾਂ ਨੂੰ ਸੁਣਾਈ ਉਸ ਤੋਂ ਬਾਅਦ ਬਟਾਲਾ ਸ਼ਹਿਰ ਦੀਆਂ ਇਨ੍ਹਾਂ ਸਮਾਜਸੇਵੀ ਔਰਤਾਂ ਦਾ ਕਹਿਣਾ ਹੈ ਕਿ ਜੇਕਰ ਇਸ ਔਰਤ ਦਾ ਪਤੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਵੇਗਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਇਹ ਔਰਤਾਂ ਉਸ ਪੀਡ਼ਤ ਅੌਰਤ ਨੂੰ ਰਾਸ਼ਨ ਪਾਣੀ ਵੀ ਦੇ ਕੇ ਗਈਆਂ ਹਨ,

ਕਿਉਂਕਿ ਪੀਡ਼ਤ ਅੌਰਤ ਦਾ ਕਹਿਣਾ ਹੈ ਕਿ ਉਸ ਦਾ ਪਤੀ ਛੇ ਮਹੀਨੇ ਤੋਂ ਉਸ ਕੋਲੋਂ ਅਲੱਗ ਰਹਿ ਰਿਹਾ ਹੈ।ਇਸ ਤੋਂ ਇਲਾਵਾ ਉਸ ਦੇ ਬੱਚੇ ਵੀ ਉਸ ਦੀ ਕੋਈ ਗੱਲਬਾਤ ਨਹੀਂ ਸੁਣੀ। ਜਿਸ ਕਾਰਨ ਉਸ ਨੂੰ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ ਹੈ ਅਤੇ ਬੜੀ ਮੁਸ਼ਕਿਲ ਨਾਲ ਹੀ ਆਪਣਾ ਢਿੱਡ ਭਰਦੀ ਹੈ।ਇਸ ਔਰਤ ਦਾ ਕਹਿਣਾ ਹੈ ਕਿ ਇਸ ਨਾਲ ਇਨਸਾਫ ਹੋਣਾ ਚਾਹੀਦਾ ਹੈ ਅਤੇ ਇਸ ਦੇ ਪਤੀ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਦੂਜੇ ਪਾਸੇ ਇਸ ਔਰਤ ਦੇ ਪਤੀ ਦਾ ਕਹਿਣਾ ਹੈ ਕਿ ਇਸ ਦੀ ਦੂਸਰੀ ਘਰਵਾਲੀ ਘਰ ਦਾ ਕੋਈ ਵੀ ਕੰਮ ਨਹੀਂ ਕਰਦੀ, ਜਿਸ ਕਾਰਨ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੈ।ਇਸ ਤੋਂ ਇਲਾਵਾ ਇਸ ਦੀ ਘਰਵਾਲੀ ਇਸ ਨੂੰ ਗੰਦੀਆਂ ਗਾਲ੍ਹਾਂ ਵੀ ਦਿੰਦੀ ਹੈ। ਜਿਸ

ਕਾਰਨ ਇਸ ਨੂੰ ਆਪਣੇ ਬੱਚਿਆਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਹੈ। ਨਾਲ ਇਸ ਦਾ ਕਹਿਣਾ ਹੈ ਕਿ ਜੋ ਵੀ ਇਲਜ਼ਾਮ ਜਿਸ ਉੱਪਰ ਲਗਾਏ ਜਾ ਰਹੇ ਹਨ ਉਹ ਸਭ ਝੂਠੇ ਹਨ।

Leave a Reply

Your email address will not be published.