ਹਿਮਾਚਲ ਦੇ ਵਿੱਚ ਦੇਖੋ ਕੁਦਰਤ ਦਾ ਕਹਿਰ ,ਵੇਖੋ ਕਿੰਨੀਆਂ ਹੋੲੀਅਾਂ ਮੌਤਾਂ

Uncategorized

ਹਿਮਾਚਲ ਪ੍ਰਦੇਸ਼ ਤੋਂ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ।ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਕਿਨੌਰ ਇਲਾਕੇ ਦੇ ਵਿੱਚ ਇਕ ਪਹਾੜ ਟੁੱਟ ਗਿਆ। ਜਿਸ ਉੱਤੋਂ ਵੱਡੇ ਵੱਡੇ ਪੱਥਰ ਹੇਠਾਂ ਡਿੱਗਣ ਲੱਗੇ ਅਤੇ ਇੱਕ ਭਿਆਨਕ ਹਾਦਸਾ ਵਾਪਰ ਗਿਆ।ਜਾਣਕਾਰੀ ਮੁਤਾਬਕ ਇਸ ਹਾਦਸੇ ਵਿਚ ਨੌੰ ਲੋਕਾਂ ਦੀ ਮੌਤ ਹੋਈ ਹੈ ਅਤੇ ਤਿੰਨ ਗੰਭੀਰ ਰੂਪ ਵਿਚ ਜ਼ਖਮੀ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇੱਥੇ ਤਿੰਨ ਤਨ ਦਾ ਇੱਕ ਵੱਡਾ ਪੱਥਰ ਡਿੱਗਿਆ ਹੈ,ਜਿਸ ਕਾਰਨ ਨਜ਼ਦੀਕ ਬਹਿੰਦੀ ਇੱਕ ਨਦੀ ਦਾ ਪੁਲ ਟੁੱਟ ਗਿਆ।ਇਸ ਸਮੇਂ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ।

ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਦੂਰ ਖੜ੍ਹੇ ਕੁਝ ਲੋਕ ਖ-ਤ-ਰੇ ਵਾਲੀ ਥਾਂ ਤੇ ਖੜ੍ਹੇ ਹੋਏ ਲੋਕਾਂ ਨੂੰ ਆਵਾਜ਼ਾਂ ਦੇ ਰਹੇ ਹਨ ਕਿ ਉਹ ਇੱਕ ਪਾਸੇ ਹੋ ਜਾਣ। ਪਰ ਜਦੋਂ ਤਕ ਇਹ ਲੋਕ ਆਪਣੀ ਜਾਨ ਬਚਾਉਣ ਲਈ ਓਥੋਂ ਭੱਜਦੇ ਤਾਂ ਉਸ ਸਮੇਂ ਤਕ ਕਾਫ਼ੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਸੀ। ਭਾਵ ਬਹੁਤ ਸਾਰੇ ਪੱਥਰ ਹੇਠਾਂ ਡਿੱਗ ਚੁੱਕੇ ਸੀ ਅਤੇ ਲੋਕ ਇਸ ਹਾਦਸੇ ਦੀ ਲਪੇਟ ਵਿੱਚ ਆ ਚੁੱਕੇ ਸੀ। ਜੋ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ,ਉਹ ਕਾਫ਼ੀ ਜ਼ਿਆਦਾ ਭਿਆਨਕ ਹਨ।ਲੋਕਾਂ ਵੱਲੋਂ ਉਨ੍ਹਾਂ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਜਾ ਰਹੀ ਹੈ ਜੋ ਇਸ ਹਾਦਸੇ ਦੀ ਲਪੇਟ ਵਿੱਚ ਆ ਕੇ ਆਪਣੀ ਜਾਨ ਗਵਾ ਬੈਠੇ ਹਨ

ਅਤੇ ਉਨ੍ਹਾਂ ਲੋਕਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਜਾ ਰਹੀ ਹੈ ਜੋ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਹਨ।ਇਸ ਹਾਦਸੇ ਦੀ ਖ਼ਬਰ ਨੂੰ ਸੁਣਨ ਤੋਂ ਬਾਅਦ ਬਹੁਤ ਸਾਰੇ ਲੋਕ ਘਬਰਾਏ ਹੋਏ ਹਨ ਅਤੇ ਇਸ ਨੂੰ ਕੁਦਰਤ ਦਾ ਕਹਿਰ ਦੱਸ ਰਹੇ ਹਨ।ਪਰ ਉੱਥੇ ਹੀ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇਨਸਾਨ ਨੇ ਹੀ ਕੁਦਰਤ ਨਾਲ ਇੰਨਾ ਜ਼ਿਆਦਾ ਖਿਲਵਾੜ ਕਰ ਦਿੱਤਾ ਹੈ ਕਿ ਅੱਜਕੱਲ੍ਹ ਅਜਿਹੇ ਹਾਦਸੇ ਆਮ ਹੋਣ ਲੱਗੇ ਹਨ।ਵੱਖੋ ਵੱਖਰੇ ਕੁਮੈਂਟ ਲੋਕਾਂ ਵੱਲੋਂ ਕੀਤੇ

ਜਾ ਰਹੇ ਹਨ।ਤੁਹਾਡਾ ਇਸ ਬਾਰੇ ਕੀ ਵਿਚਾਰ ਹੈ,ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *