ਅਬੋਹਰ ਦੇ ਚੰਡੀਗਡ਼੍ਹ ਇਲਾਕੇ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ,ਜਿਥੇ ਇਕ ਵਿਅਕਤੀ ਦੇ ਦਾਦੇ ਨੇ ਉਸ ਉਪਰ ਪੈਟਰੋਲ ਛਿੜਕ ਕੇ ਉਸ ਨੂੰ ਅੱਗ ਲਗਾ ਦਿੱਤੀ।ਜਾਣਕਾਰੀ ਮੁਤਾਬਕ ਇਹ ਘਰ ਦੀ ਜਾਇਦਾਦ ਦਾ ਮਾਮਲਾ ਸੀ।ਇਸ ਮਾਮਲੇ ਕਾਰਨ ਘਰ ਵਿੱਚ ਕਾਫ਼ੀ ਕਲੇਸ਼ ਰਹਿੰਦਾ ਸੀ, ਇਸੇ ਦੌਰਾਨ ਪੀਡ਼ਤ ਵਿਅਕਤੀ ਅਤੇ ਉਸ ਦੀ ਪਤਨੀ ਦੇ ਨਾਲ ਇਕ ਸਾਲ ਦੀ ਬੱਚੀ ਉੱਤੇ ਪੈਟਰੋਲ ਛਿੜਕਿਆ ਗਿਆ।ਉਸ ਤੋਂ ਬਾਅਦ ਤਿੰਨਾਂ ਨੂੰ ਅੱਗ ਲਗਾਈ ਗਈ,ਜਿਸ ਕਾਰਨ ਉਹ ਕਾਫੀ ਜ਼ਿਆਦਾ ਝੁਲਸ ਗਏ। ਇਨ੍ਹਾਂ ਦੀਆਂ ਚੀਕਾਂ ਸੁਣਨ ਤੋਂ ਬਾਅਦ ਆਸਪਾਸ ਦੇ ਲੋਕ ਘਰ ਵਿਚ ਇਕੱਠੇ ਹੋਏ।ਜਿਨ੍ਹਾਂ ਨੇ ਬੜੀ ਮੁਸ਼ਕਲ ਨਾਲ ਅੱਗ
ਬੁਝਾਈ।ਦੱਸਿਆ ਜਾ ਰਿਹਾ ਹੈ ਕਿ ਪੀਡ਼ਤ ਨੌਜਵਾਨ ਦੀ ਪਤਨੀ ਅਤੇ ਇਕ ਸਾਲ ਦੀ ਬੱਚੀ ਖ-ਤ-ਰੇ ਤੋਂ ਬਾਹਰ ਹਨ।ਪਰ ਇਸ ਨੌਜਵਾਨ ਦਾ ਸਰੀਰ ਕਾਫ਼ੀ ਝੁਲਸਿਆ ਹੈ,ਜਿਸ ਕਾਰਨ ਉਸ ਨੂੰ ਫ਼ਰੀਦਕੋਟ ਦੇ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਗਿਆ ਹੈ।ਇਸ ਘਟਨਾ ਤੋਂ ਬਾਅਦ ਆਸ ਪਾਸ ਦੇ ਲੋਕਾਂ ਨੇ ਇਸ ਵਿਅਕਤੀ ਦੇ ਦਾਦੇ ਦੀ ਇਕ ਵੀਡੀਓ ਵੀ ਬਣਾਈ ਹੈ,ਜਿਸ ਵਿਚ ਉਹ ਮੰਨਦਾ ਹੈ ਕਿ ਉਸ ਨੇ ਪੈਟਰੋਲ ਖ਼ਰੀਦਿਆ ਸੀ।ਇਸ ਦੌਰਾਨ ਆਸ ਪਾਸ ਦੇ ਲੋਕਾਂ ਵੱਲੋਂ ਘਰ ਵਿਚੋਂ ਕਾਫੀ ਜ਼ਿਆਦਾ ਮਾਤਰਾ ਵਿੱਚ ਪੈਟਰੋਲ ਬਰਾਮਦ ਵੀ ਕੀਤਾ ਜਾਂਦਾ ਹੈ।ਇਸ ਘਟਨਾ ਦੀ ਸੂਚਨਾ ਪੁਲਸ
ਮੁਲਾਜ਼ਮਾਂ ਨੂੰ ਵੀ ਦਿੱਤੀ ਗਈ ਹੈ।ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਇਸ ਬਜ਼ੁਰਗ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕੀਤਾ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਦੋਸ਼ੀ ਦੇ ਖਿਲਾਫ ਇਰਾਦਾ ਕ-ਤ-ਲ ਦਾ ਮਾਮਲਾ ਦਰਜ ਕੀਤਾ ਗਿਆ ਹੈ।ਜਿਸ ਦੇ ਹਿਸਾਬ ਨਾਲ ਇਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।ਅਜਿਹੀ ਘਟਨਾ ਨੂੰ ਦੇਖ ਕੇ ਹਰ ਇੱਕ ਵਿਅਕਤੀ ਨੂੰ ਇਨਸਾਨੀਅਤ ਉੱਪਰ ਸ਼ਰਮ ਆਉਣ ਲੱਗ ਜਾਂਦੀ ਹੈ
ਕਿਉਂਕਿ ਆਪਣੇ ਹੀ ਪਰਿਵਾਰ ਨਾਲ ਜਿਹੀ ਘਟਨਾ ਕੰਮ ਕਰਨ ਵਾਲਾ ਦਰਿੰਦਾ ਸਖ਼ਤ ਤੋਂ ਸਖ਼ਤ ਸਜ਼ਾ ਦਾ ਹੱਕਦਾਰ ਹੈ