ਲੱਖਾ ਸਧਾਣਾ ਜੋ ਕਿਸਾਨੀ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸੇ ਦੌਰਾਨ ਉਨ੍ਹਾਂ ਉੱਤੇ ਦਿੱਲੀ ਪੁਲੀਸ ਦੁਆਰਾ ਪਰਚੇ ਵੀ ਕੀਤੇ ਗਏ। ਜਿਸ ਕਾਰਨ ਉਨ੍ਹਾਂ ਨੇ ਕ੍ਰਾਈਮ ਬ੍ਰਾਂਚ ਦੀ ਇਨਵੈਸਟੀਗੇਸ਼ਨ ਵਿਚ ਸਹਿਯੋਗ ਕੀਤਾ ਹੈ।ਪਿਛਲੇ ਦਿਨੀਂ ਜਦੋਂ ਉਹ ਕ੍ਰਾਈਮ ਬ੍ਰਾਂਚ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਬਾਹਰ ਆਏ ਤਾਂ ਉਸ ਸਮੇਂ ਉਹ ਪੰਜਾਬ ਦੇ ਰਾਜਨੀਤਿਕ ਮਾਹੌਲ ਵਾਰੇ ਗੱਲਬਾਤ ਕਰ ਰਹੇ ਸੀ।ਇਸੇ ਦੌਰਾਨ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਵਰ੍ਹੇ ਵੀ ਗੱਲਬਾਤ ਕੀਤੀ। ਨਾਲ ਹੀ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਵੱਲੋਂ ਫੜ੍ਹਾਂ ਮਾਰੀਆਂ ਜਾ
ਰਹੀਆਂ ਹਨ।ਉਸ ਬਾਰੇ ਵੀ ਲੱਖਾ ਸਧਾਣਾ ਨੇ ਖੁੱਲ੍ਹ ਕੇ ਬੋਲਿਆ ਉਨ੍ਹਾਂ ਨੇ ਕਿਹਾ ਕਿ ਅਕਸਰ ਹੀ ਅਜਿਹੇ ਲੀਡਰ ਦੇਖਣ ਨੂੰ ਮਿਲਦੇ ਹਨ ਜੋ ਗਰਜਦੇ ਬਹੁਤ ਹਨ ਪਰ ਬਰਸਦੇ ਨਹੀਂ ਹਨ।ਕਿਉਂਕਿ ਪਹਿਲਾਂ ਨਰਿੰਦਰ ਮੋਦੀ ਨੇ ਵੀ ਲੋਕਾਂ ਨੂੰ ਬਹੁਤ ਵਧੀਆ ਭਾਸ਼ਣ ਦਿੱਤਾ ਸੀ। ਪਰ ਅੱਜ ਲੋਕਾਂ ਦੇ ਜੋ ਹਾਲਾਤ ਹੋ ਚੁੱਕੇ ਹਨ ਉਹ ਬਦ ਤੋਂ ਬਦਤਰ ਹੋ ਚੁੱਕੇ ਹਨ,ਜਿਸ ਕਾਰਨ ਲੋਕ ਚੀਕਾਂ ਮਾਰ ਰਹੇ ਹਨ;ਉਨ੍ਹਾਂ ਨੇ ਲੋਕਾਂ ਨੂੰ ਇਹ ਸਲਾਹ ਦਿੱਤੀ ਕਿ ਇਨ੍ਹਾਂ ਲੀਡਰਾਂ ਦੀਆਂ ਗੱਲਾਂ ਵਿੱਚ ਨਾ ਆਉਣਾ ਚਾਰੇ ਪਾਸੇ ਨਿਗ੍ਹਾ ਮਾਰਨ ਉਸ ਤੋਂ ਬਾਅਦ ਹੀ ਕਿਸੇ ਨਤੀਜੇ ਤੇ ਪਹੁੰਚਣ।ਉਨ੍ਹਾਂ ਨੇ
ਕਿਹਾ ਕਿ ਲੀਡਰਾਂ ਦਾ ਕੰਮ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਹੀ ਹੁੰਦਾ ਹੈ।ਜਿਸ ਲਈ ਉਹ ਹਰ ਪ੍ਰਕਾਰ ਦੀ ਗੱਲ ਸਟੇਜ ਤੋਂ ਬੋਲ ਜਾਂਦੇ ਹਨ ਪਰ ਬਾਅਦ ਵਿਚ ਕੀਤੇ ਹੋਏ ਵਾਅਦਿਆਂ ਨੂੰ ਭੁੱਲ ਜਾਂਦੇ ਹਨ।ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਉਹ ਵਾਰੋ ਵਾਰੀ ਇਕੋ ਗਲਤੀ ਨੂੰ ਨਾ ਦੁਹਰਾਉਣ।ਨਵਜੋਤ ਸਿੰਘ ਸਿੱਧੂ ਨੇ ਪਿਛਲੇ ਦਿਨੀਂ ਆਪਣੀ ਸਪੀਚ ਚ ਇਹ ਕਿਹਾ ਸੀ ਕਿ ਉਹ ਨੰਗੇ ਪੈਰੀਂ ਕਿਸਾਨੀ ਅੰਦੋਲਨ ਤੱਕ ਪਹੁੰਚਣਗੇ। ਲੱਖਾ ਸਿਧਾਣਾ ਵੱਲੋਂ ਉਨ੍ਹਾਂ ਦੀ ਇਸ ਸਪੀਚ ਉੱਤੇ ਵੀ ਟਿੱਪਣੀ ਕੀਤੀ ਗਈ ਬਹੁਤ ਸਾਰੇ
ਲੋਕ ਲੱਖਾ ਸਧਾਣਾ ਦੀਆਂ ਗੱਲਾਂ ਨਾਲ ਸਹਿਮਤ ਹਨ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ,ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਚ ਸਾਂਝਾ ਕਰ ਸਕਦੇ ਹੋ।