ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਮਜ਼ੇਦਾਰ ਵੀਡਿਓਜ਼ ਤੋਂ ਲੈ ਕੇ ਆਉਂਦੇ ਹਾਂ,ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਤੁਸੀਂ ਆਪਣਾ ਮਨੋਰੰਜਨ ਕਰ ਸਕਦੇ ਹੋ ਅਤੇ ਆਪਣੇ ਚਿਹਰੇ ਉੱਤੇ ਕੁਝ ਸਮੇਂ ਲਈ ਖ਼ੁਸ਼ੀ ਲੈ ਕੇ ਆ ਸਕਦੇ ਹੋ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ,ਜਿਸ ਵਿੱਚ ਇੱਕ ਛੋਟਾ ਬੱਚਾ ਆਪਣੇ ਪਿਤਾ ਦਾ ਇੰਤਜ਼ਾਰ ਕਰ ਰਿਹਾ ਸੀ। ਕਿਉਂਕਿ ਉਸ ਦੇ ਪਿਤਾ ਨੇ ਬੱਸ ਵਿੱਚੋਂ ਉਤਰਨਾ ਸੀ। ਪਰ ਉਸ ਦੇ ਪਿਤਾ ਨੇ ਕੁਝ ਸਮੇਂ ਲਈ ਹੀ ਉਸ ਕੋਲ ਆਉਣਾ ਸੀ ਕਿਉਂਕਿ ਇਸ ਦੇ ਪਿਤਾ ਨੇ ਇਸ ਬੱਚੇ ਅਤੇ ਇਸ ਨਾਲ ਮੌਜੂਦ
ਸ਼ਖ਼ਸ ਨੂੰ ਕੁਝ ਜ਼ਰੂਰੀ ਸਾਮਾਨ ਫੜਾ ਕੇ ਜਾਣਾ ਸੀ।ਸੋ ਇਹ ਬੱਚਾ ਬੜੀ ਹੀ ਬੇਚੈਨੀ ਨਾਲ ਆਪਣੇ ਪਿਤਾ ਦੀ ਰਾਹ ਵੇਖਦਾ ਹੈ।ਉਸ ਤੋਂ ਬਾਅਦ ਜਦੋਂ ਉਸ ਦਾ ਪਿਤਾ ਬੱਸ ਵਿੱਚੋਂ ਹੇਠਾਂ ਉਤਰਦਾ ਹੈ ਤਾਂ ਇਹ ਬੱਚਾ ਕਾਫੀ ਜ਼ਿਆਦਾ ਖ਼ੁਸ਼ ਹੋ ਜਾਂਦਾ ਹੈ। ਜਦੋਂ ਇਸ ਬੱਚੇ ਦਾ ਪਿਤਾ ਸਾਮਾਨ ਫੜਾਉਣ ਤੋਂ ਬਾਅਦ ਦੁਬਾਰਾ ਬੱਸ ਵਿੱਚ ਚੜ੍ਹ ਜਾਂਦਾ ਹੈ ਤਾਂ ਉਸ ਸਮੇਂ ਇਹ ਬੱਚਾ ਕੁਝ ਅਜਿਹੀ ਹਰਕਤ ਕਰਦਾ ਹੈ, ਜੋ ਸਾਰਿਆਂ ਦੇ ਦਿਲ ਨੂੰ ਛੂਹ ਜਾਂਦੀ ਹੈ।ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ, ਜੋ ਇਸ ਬੱਚੇ ਦਾ ਪਿਆਰ ਆਪਣੇ ਪਿਤਾ ਲਈ ਵੇਖ ਕੇ ਕਾਫ਼ੀ ਖੁਸ਼ ਹੋ ਰਹੇ ਹਨ।ਲੋਕਾਂ ਵੱਲੋਂ
ਵੱਖੋ ਵੱਖਰੇ ਕੁਮੈਂਟ ਕੀਤੇ ਜਾ ਰਹੇ ਹਨ। ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਪਿਤਾ ਨੂੰ ਯਾਦ ਕੀਤਾ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਪਿਤਾ ਅਤੇ ਪੁੱਤਰ ਦੇ ਰਿਸ਼ਤੇ ਤੋਂ ਵਧ ਕੇ ਇਸ ਦੁਨੀਆਂ ਦੇ ਵਿੱਚ ਹੋਰ ਕੋਈ ਰਿਸ਼ਤਾ ਨਹੀਂ ਹੋ ਸਕਦਾ ਅਤੇ ਇਸ ਦੁਨੀਆਂ ਵਿੱਚ ਆਪਣੇ ਬੱਚੇ ਦੀਆਂ ਜ਼ਰੂਰਤਾਂ ਨੂੰ ਇੱਕ ਪਿਤਾ ਤੋਂ ਜ਼ਿਆਦਾ ਹੋਰ ਕੋਈ ਨਹੀਂ ਸਮਝ ਸਕਦਾ। ਲੋਕਾਂ ਵਲੋਂ ਇਸ ਵੀਡੀਓ ਨੂੰ ਵੇਖ ਕੇ ਆਪਣਾ ਮਨੋਰੰਜਨ ਵੀ ਕੀਤਾ ਜਾ ਰਿਹਾ ਹੈ ਅਤੇ ਇਸ ਬੱਚੇ ਦੀ
ਤਾਰੀਫ਼ ਵੀ ਕੀਤੀ ਜਾ ਰਹੀ ਹੈ।ਤੁਹਾਡਾ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਕੀ ਵਿਚਾਰ ਹੈ, ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਚ ਸਾਂਝਾ ਕਰ ਸਕਦੇ ਹੋ।