ਸੋਸ਼ਲ ਮੀਡੀਆ ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕੁਝ ਅਣਪਛਾਤੇ ਲੜਕੇ ਲਾੜਾ ਲਾੜੀ ਨੂੰ ਘਸੀਟਦੇ ਹੋਏ ਗੁਰਦੁਆਰਾ ਸਾਹਿਬ ਦੇ ਪਿੱਛੋਂ ਅ-ਗ-ਵਾ ਕਰਕੇ ਲੈ ਕੇ ਜਾਂਦੇ ਹਨ।ਇਸ ਦੌਰਾਨ ਇਨ੍ਹਾਂ ਲੜਕਿਆਂ ਨੇ ਆਪਣੇ ਪੈਰਾਂ ਦੇ ਵਿੱਚ ਬੂਟ ਚੱਪਲਾਂ ਪਾ ਰੱਖੀ ਸੀ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖ਼ਲ ਹੁੰਦੇ ਹਨ।ਇੱਥੋਂ ਤੱਕ ਕਿ ਲਾੜਾ ਲਾੜੀ ਦੀ ਕੁੱਟਮਾਰ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਨਾਲ ਲੈ ਜਾਂਦੇ ਹਨ।ਜਾਣਕਾਰੀ ਮੁਤਾਬਕ ਇਹ ਗੁਰਦੁਆਰਾ ਸਾਹਿਬ ਮੋਗਾ ਜਗਰਾਉਂ ਰੋਡ ਉੱਤੇ
ਸਥਿਤ ਹੈ,ਜਿੱਥੇ ਜੱਗਾ ਨਾਂ ਦੇ ਇਕ ਲੜਕੇ ਵੱਲੋਂ ਰੁਪਿੰਦਰ ਨਾਂ ਦੀ ਇਕ ਲੜਕੀ ਨਾਲ ਵਿਆਹ ਕਰਵਾਇਆ ਜਾ ਰਿਹਾ ਸੀ।ਜਾਣਕਾਰੀ ਮੁਤਾਬਕ ਜੱਗਾ ਦਲਿਤ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਅਤੇ ਰੁਪਿੰਦਰ ਕੌਰ ਜ਼ਿਮੀਂਦਾਰ ਘਰਾਣੇ ਨਾਲ ਸਬੰਧ ਰੱਖਦੀ ਹੈ।ਇਨ੍ਹਾਂ ਦੋਨਾਂ ਦੇ ਵਿਚਕਾਰ ਪ੍ਰੇਮ ਸੰਬੰਧ ਸੀ ਜਿਸ ਦੇ ਚਲਦੇ ਕੁਝ ਦਿਨ ਪਹਿਲਾਂ ਇਨ੍ਹਾਂ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਦੀ ਮਰਜ਼ੀ ਤੋਂ ਬਿਨਾਂ ਕੋਰਟ ਮੈਰਿਜ ਕਰਵਾਈ ਉਸ ਤੋਂ ਬਾਅਦ ਹੁਣ ਇਹ ਲਾਵਾਂ ਲੈਣਾ ਚਾਹੁੰਦੇ ਸੀ।ਇਸੇ ਲਈ ਇਹ ਗੁਰਦੁਆਰਾ
ਸਾਹਿਬ ਦੇ ਵਿੱਚ ਆਏ ਸੀ।ਇੱਥੇ ਲੜਕੇ ਦਾ ਪਰਿਵਾਰ ਵੀ ਮੌਜੂਦ ਸੀ, ਪਰ ਲੜਕੀ ਦੇ ਪਰਿਵਾਰਕ ਮੈਂਬਰ ਇੱਥੇ ਨਹੀਂ ਸਨ।ਜਾਣਕਾਰੀ ਮੁਤਾਬਕ ਕੁਝ ਲੜਕੇ ਅੰਦਰ ਦਾਖ਼ਲ ਹੋਏ ਜਿਨ੍ਹਾਂ ਨੇ ਆਪਣੇ ਮੂੰਹ ਤੇ ਕੱਪੜਾ ਬੰਨ੍ਹ ਰੱਖਿਆ ਸੀ ਅਤੇ ਲੜਕਾ ਲੜਕੀ ਨੂੰ ਕੁੱਟਦੇ ਮਾਰਦੇ ਹੋਏ ਆਪਣੇ ਨਾਲ ਲੈ ਗਏ।ਇਸ ਘਟਨਾ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੂੰ ਇਸਦੀ ਸੂਚਨਾ ਦਿੱਤੀ ਗਈ ਪੁਲੀਸ ਮੁਲਾਜ਼ਮਾਂ ਨੇ ਇਸ ਮਾਮਲੇ ਨੂੰ ਦਰਜ ਕਰ ਲਿਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਮਾਮਲੇ ਵਿਚ ਕਾਰਵਾਈ
ਕੀਤੀ ਜਾਵੇਗੀ ਭਾਵ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।