ਅੱਜਕੱਲ੍ਹ ਲੋਕਾਂ ਦਾ ਖ਼ੂਨ ਸਫ਼ੈਦ ਹੁੰਦਾ ਜਾ ਰਿਹਾ ਹੈ,ਜਿਸ ਕਾਰਨ ਉਨ੍ਹਾਂ ਵਲੋਂ ਪਵਿੱਤਰ ਰਿਸ਼ਤਿਆਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।ਮਾਂ ਅਤੇ ਪੁੱਤਰ ਦਾ ਰਿਸ਼ਤਾ ਬਹੁਤ ਜ਼ਿਆਦਾ ਪਵਿੱਤਰ ਹੁੰਦਾ ਹੈ। ਪਰ ਅੱਜ ਸਾਡੇ ਸਾਹਮਣੇ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ,ਜਿੱਥੇ ਪੁੱਤਰਾਂ ਵੱਲੋਂ ਆਪਣੇ ਬਜ਼ੁਰਗ ਮਾਂ ਪਿਓ ਨੂੰ ਘਰੋਂ ਕੱਢ ਦਿੱਤਾ ਜਾਂਦਾ ਹੈ ਜਾਂ ਫਿਰ ਉਨ੍ਹਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਦੀ ਇੱਕ ਵੀਡੀਓ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ,ਜਿਸ ਵਿੱਚ ਇੱਕ ਬਜ਼ੁਰਗ ਮਾਤਾ ਦੀ ਕੁੱ-ਟ-ਮਾ-ਰ ਕੀਤੀ ਜਾ ਰਹੀ ਹੈ।ਜਾਣਕਾਰੀ ਮੁਤਾਬਕ ਇਹ ਮਾਮਲਾ ਸਿਰਫ਼ ਕੁੱ-ਟ-ਮਾ-ਰ ਤਕ
ਸੀਮਤ ਨਹੀਂ ਰਿਹਾ। ਇਸ ਬਜ਼ੁਰਗ ਮਾਤਾ ਦੀ ਨੂੰਹ ਅਤੇ ਪੁੱਤਰ ਨੇ ਇਸ ਮਾਤਾ ਨੂੰ ਜ਼-ਬ-ਰ-ਦ-ਸ-ਤੀ ਪਿਸ਼ਾਬ ਪਿਲਾਇਆ ਅਤੇ ਇਸ ਦੇ ਪੁੱਤਰ ਨੇ ਇਸ ਦੀਆਂ ਕੰਨਾਂ ਦੀਆਂ ਵਾਲੀਆਂ ਖਿੱਚ ਲਈਆਂ। ਸੋ ਇਹ ਬਜ਼ੁਰਗ ਮਾਤਾ ਕਾਫ਼ੀ ਪ੍ਰੇਸ਼ਾਨ ਹੈ ਅਤੇ ਹੁਣ ਇਹ ਮਾਮਲਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਤੱਕ ਪਹੁੰਚ ਚੁੱਕਿਆ ਹੈ। ਮਨੀਸ਼ਾ ਗੁਲਾਟੀ ਨੇ ਲਾਈਵ ਆ ਕੇ ਇਸ ਮਾਮਲੇ ਉਤੇ ਵੀਡੀਓ ਕਾਲ ਰਾਹੀਂ ਬਜ਼ੁਰਗ ਮਾਤਾ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਪ੍ਰੇਸ਼ਾਨੀ ਸੁਣੀ। ਇਸ ਸਮੇਂ ਮਨੀਸ਼ਾ ਗੁਲ੍ਹਾਟੀ ਕਾਫੀ ਜ਼ਿਆਦਾ ਗੁੱਸੇ ਵਿਚ ਵੀ ਦਿਖਾਈ ਦਿੱਤੇ।ਉਨ੍ਹਾਂ ਨੇ ਕਿਹਾ ਕਿ
ਉਹ ਜਲਦੀ ਹੀ ਪਟਿਆਲਾ ਵਿੱਚ ਇਨ੍ਹਾਂ ਦੇ ਘਰ ਆਉਣਗੇ ਅਤੇ ਇਨ੍ਹਾਂ ਦੇ ਨੂੰਹ ਅਤੇ ਪੁੱਤਰ ਦੀ ਰੇਲ ਬਣਾਉਣਗੇ।ਇਸ ਤੋਂ ਇਲਾਵਾ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਵੀ ਝਾੜ ਪਾਈ ਜਿਹੜੇ ਕਹਿੰਦੇ ਹਨ ਕਿ ਮਨੀਸ਼ਾ ਗੁਲ੍ਹਾਟੀ ਰਾਜਨੀਤੀ ਕਰਦੀ ਹੈ ਅਤੇ ਉਹ ਆਪਣਾ ਰਾਜਨੀਤਕ ਰਸਤਾ ਸਾਫ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਉਹ ਲੋਕਾਂ ਦਾ ਸਾਥ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਨਾਲ ਇਨਸਾਫ ਕਰਵਾਉਂਣ ਦੀ ਹਰ ਪੱਖੋਂ ਵਾਹ ਲਗਾ ਰਹੇ ਹਨ,ਪਰ ਲੋਕ ਉਨ੍ਹਾਂ ਦੇ ਕੰਮ ਨੂੰ ਜੱਜ ਕਰਦੇ ਹਨ ਅਤੇ ਘਰੇ ਬੈਠੇ ਵੱਖੋ ਵੱਖਰੀਆਂ ਗੱਲਾਂ ਕਰਦੇ ਰਹਿੰਦੇ ਹਨ।ਸੋ ਇਸ ਮਾਮਲੇ ਦੇ
ਵਿੱਚ ਮਨੀਸ਼ਾ ਗੁਲਾਟੀ ਵਲੋਂ ਇਨਸਾਫ ਦਿਵਾਉਣ ਦੀ ਗੱਲ ਕਹੀ ਜਾ ਰਹੀ ਹੈ। ਸੋ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿਚ ਉਨ੍ਹਾਂ ਵਲੋਂ ਇਸ ਬਜ਼ੁਰਗ ਮਾਤਾ ਨੂੰ ਕਿਸ ਤਰੀਕੇ ਨਾਲ ਇਨਸਾਫ ਦਿਵਾਇਆ ਜਾਂਦਾ ਹੈ।