ਅੱਜਕੱਲ੍ਹ ਦੀ ਕੱਚੀ ਮੌਸਮ ਦੇ ਵਿੱਚ ਬਹੁਤ ਸਾਰੇ ਸੱਪ ਦਿਖਾਈ ਦਿੰਦੇ ਹਨ। ਕਈ ਵਾਰ ਇਹ ਲੋਕਾਂ ਦਾ ਨੁਕਸਾਨ ਵੀ ਕਰ ਦਿੰਦੇ ਹਨ।ਪਰ ਆਮ ਲੋਕਾਂ ਨੂੰ ਇਨ੍ਹਾਂ ਦੇ ਡੱਸਣ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ ਇਸ ਬਾਰੇ ਕੁਝ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ। ਜਿਸ ਕਾਰਨ ਕੁਝ ਲੋਕ ਆਪਣੀ ਜਾਨ ਗਵਾ ਬੈਠਦੇ ਹਨ।ਪਰ ਇਸ ਮਾਮਲੇ ਬਾਰੇ ਕੁਝ ਲੋਕ ਭਲੀਭਾਂਤੀ ਜਾਣਦੇ ਹਨ ਕਿ ਸੱਪ ਦੇ ਡੱਸਣ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ।ਸੋ ਇਸੇ ਮਾਮਲੇ ਬਾਰੇ ਹਰਪਾਲ ਸਿੰਘ ਬ੍ਰਹਮਚਾਰੀਆ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਹ ਸੱਪਾਂ ਨੂੰ ਫੜਨ ਦਾ ਕੰਮ ਕਰਦੇ ਹਨ। ਉਹ ਪ੍ਰੈਕਟੀਕਲ ਕਰਕੇ ਦਿਖਾਉਂਦੇ ਹਨ ਕਿ ਕਿਸ ਤਰੀਕੇ ਨਾਲ ਸੱਪ ਦਾ ਜ਼ਹਿਰ ਕੰਮ
ਕਰਦਾ ਹੈ ਅਤੇ ਇਸ ਦੇ ਜ਼ਹਿਰ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਨੇ ਬਹੁਤ ਸਾਰੀ ਜਾਣਕਾਰੀ ਦਿੱਤੀ ਕਿ ਕਿਸ ਤਰੀਕੇ ਨਾਲ ਕੁਝ ਜੋਗੀ ਲੋਕਾਂ ਨੂੰ ਬੁੱਧੂ ਬਣਾਉਂਦੇ ਹੋਏ ਦਿਖਾਈ ਦਿੰਦੇ ਹਨ।ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਸੱਪ ਡੱਸ ਲੈਂਦਾ ਹੈ ਤਾਂ ਉਸ ਸਮੇਂ ਮੁੱਢਲੀ ਸਹਾਇਤਾ ਦੇਣ ਲਈ ਉਨ੍ਹਾਂ ਕੋਲ ਉਪਚਾਰ ਜ਼ਰੂਰ ਹਨ।ਪਰ ਉਸ ਤੋਂ ਬਾਅਦ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਵਿੱਚ ਲਿਜਾਣਾ ਚਾਹੀਦਾ ਹੈ।ਕਿਉਂਕਿ ਇੱਥੇ ਡਾਕਟਰਾਂ ਕੋਲ ਕੁਝ ਅਜਿਹੇ ਟੀਕੇ ਹੁੰਦੇ ਹਨ ਜੋ ਮਰੀਜ਼ ਦੀ ਜਾਨ ਬਚਾ
ਸਕਦੇ ਹਨ।ਉਨ੍ਹਾਂ ਕਿਹਾ ਕਿ ਸੱਪ ਫੜਨ ਦੌਰਾਨ ਕਈ ਵਾਰ ਇਹ ਉਨ੍ਹਾਂ ਦਾ ਸ਼ਿਕਾਰ ਬਣੇ ਹਨ ਅਤੇ ਅਕਸਰ ਹੀ ਇਹ ਆਪਣੇ ਦੁਆਰਾ ਬਣਾਈ ਗਈ ਦਵਾਈ ਨੂੰ ਵਰਤਣ ਤੋਂ ਬਾਅਦ ਸਰਕਾਰੀ ਹਸਪਤਾਲ ਵਿਚ ਜਾਂਦੇ ਹਨ ਤਾਂ ਜੋ ਇਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋਵੇ। ਇਸ ਇੰਟਰਵਿਊ ਦੌਰਾਨ ਇਨ੍ਹਾਂ ਨੇ ਦੱਸਿਆ ਕਿ ਕਿਹਡ਼ੇ ਸੱਪ ਜ਼ਿਆਦਾ ਨੁਕਸਾਨ ਪਹੁੰਚਾਉਂਦੇ
ਹਨ ਅਤੇ ਇਨ੍ਹਾਂ ਦੇ ਡੱਸਣ ਤੋਂ ਬਾਅਦ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ।