ਅੱਜਕੱਲ੍ਹ ਲੋਕਾਂ ਦੇ ਦਿਮਾਗ ਵਿਚ ਅਸ਼ਾਂਤੀ ਅਤੇ ਗੁੱਸਾ ਵਧਦਾ ਹੀ ਜਾ ਰਿਹਾ ਹੈ,ਜਿਸ ਕਾਰਨ ਕਈ ਵਾਰ ਉਹ ਆਪਣੀ ਜ਼ਿੰਦਗੀ ਖ਼ਤਮ ਕਰ ਲੈਂਦੇ ਹਨ ਜਾਂ ਫਿਰ ਦੂਸਰਿਆਂ ਦੀ ਜਾਨ ਲੈ ਲੈਂਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਇਕ ਵਿਅਕਤੀ ਦਾ ਗੁੱਸਾ ਇੰਨਾ ਜ਼ਿਆਦਾ ਵਧਿਆ ਕਿ ਉਸ ਨੇ ਆਪਣੀ ਪ੍ਰੇਮਿਕਾ ਨੂੰ ਚਾ-ਕੂ ਮਾਰ ਕੇ ਉਸ ਦਾ ਕ-ਤ-ਲ ਕਰ ਦਿੱਤਾ।ਇੰਨਾ ਹੀ ਨਹੀਂ ਉਸ ਨੇ ਆਪਣੀ ਪ੍ਰੇਮਿਕਾ ਦੇ ਸਰੀਰ ਉੱਤੇ ਵਾਰ ਵਾਰ ਚਾ-ਕੂ ਨਾਲ ਵਾਰ ਕੀਤਾ ਅਤੇ ਉਸ ਦੀ ਲਾਸ਼ ਨੂੰ ਬੁਰੀ ਤਰ੍ਹਾਂ ਨਾਲ ਖੁਰੇਦ ਦਿੱਤਾ।ਉਸ ਤੋਂ ਬਾਅਦ ਉਸ ਨੇ ਇਸ ਬਾਰੇ
ਕਿਸੇ ਨੂੰ ਕੋਈ ਵੀ ਸੂਚਨਾ ਨਹੀਂ ਦਿੱਤੀ ਅਤੇ ਤਿੰਨ ਹਫ਼ਤਿਆਂ ਤਕ ਆਪਣੇ ਫਲੈਟ ਦੇ ਵਿਚ ਇਸ ਲਾਸ਼ ਨੂੰ ਰੱਖੀ ਰੱਖਿਆ। ਜਦੋਂ ਆਸਪਾਸ ਦੇ ਲੋਕਾਂ ਨੂੰ ਇਸ ਵਿਅਕਤੀ ਦੀ ਪ੍ਰੇਮਿਕਾ ਦੇ ਨਾ ਹੋਣ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਪੁਲੀਸ ਮੁਲਾਜ਼ਮਾਂ ਨੂੰ ਦਿੱਤੀ ਪੁਲੀਸ ਮੁਲਾਜ਼ਮਾਂ ਨੇ ਇਸ ਕੇਸ ਦੀ ਛਾਣਬੀਣ ਕੀਤੀ ਤਾਂ ਪਤਾ ਚੱਲਿਆ ਕਿ ਇਸ ਵਿਅਕਤੀ ਨੇ ਆਪਣੀ ਪ੍ਰੇਮਿਕਾ ਨੂੰ ਮਾਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਦੀ ਪ੍ਰੇਮਿਕਾ ਕਾਫੀ ਲੰਬੇ ਸਮੇਂ ਤੋਂ ਇਸ ਦੇ ਨਾਲ
ਰਹਿੰਦੀ ਸੀ।ਪਰ ਪਿਛਲੇ ਕੁਝ ਦਿਨਾਂ ਤੋਂ ਇਨ੍ਹਾਂ ਦਾ ਝਗੜਾ ਚੱਲ ਰਿਹਾ ਸੀ।ਇਸ ਕਾਰਨ ਇਸ ਵਿਅਕਤੀ ਦੀ ਪ੍ਰੇਮਿਕਾ ਨੇ ਇਸ ਵਿਅਕਤੀ ਦੇ ਖਿਲਾਫ ਪੁਲਸ ਸਟੇਸ਼ਨ ਦੇ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਸੀ।ਉਸ ਤੋਂ ਬਾਅਦ ਇਨ੍ਹਾਂ ਦਾ ਝਗੜਾ ਇੰਨਾ ਜ਼ਿਆਦਾ ਵਧਿਆ ਕਿ ਲੜਕੀ ਨੂੰ ਆਪਣੀ ਜਾਨ ਗਵਾਉਣੀ ਪਈ।ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਲੜਕੀ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਸਾਢੇ ਸਤਾਰਾਂ ਸਾਲ ਦੀ ਸਜ਼ਾ ਸੁਣਾਈ ਗਈ ਹੈ।ਜੇਕਰ ਦੇਖਿਆ ਜਾਵੇ ਤਾਂ ਇਹ ਮਾਮਲਾ ਕਾਫ਼ੀ ਜ਼ਿਆਦਾ ਵਿਚਲਤ ਕਰਨ ਵਾਲਾ ਹੈ। ਕਿਉਂਕਿ ਇੱਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਬੜੀ ਬੇ-ਰ-ਹਿ-ਮੀ ਨਾਲ ਮਾਰਿਆ ਅਤੇ ਉਸ ਦੀ ਲਾਸ਼ ਨੂੰ ਤਿੰਨ ਹਫ਼ਤਿਆਂ ਤਕ ਲੁਕੋ ਕੇ ਰੱਖਿਆ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੀ ਪ੍ਰੇਮਿਕਾ ਦੇ ਸਰੀਰ ਉੱਤੇ ਇਕ ਮੈਸੇਜ ਵੀ ਲਿਖਿਆ ਸੀ।ਜਿਸ ਤੋਂ ਅੰਦਾਜ਼ਾ
ਲਗਾਇਆ ਜਾ ਸਕਦਾ ਸੀ ਕਿ ਇਸ ਵਿਅਕਤੀ ਨੇ ਹੀ ਇਸ ਦਾ ਕਤਲ ਕੀਤਾ ਹੈ।ਸੋ ਕਾਫੀ ਦਿਨਾਂ ਤੋਂ ਇਹ ਮਾਮਲਾ ਅਦਾਲਤ ਦੇ ਵਿਚ ਚੱਲ ਰਿਹਾ ਸੀ ਅਤੇ ਹੁਣ ਇਸ ਮਾਮਲੇ ਦਾ ਫੈਸਲਾ ਆਇਆ ਹੈ।ਜਿਸ ਫੈਸਲੇ ਮੁਤਾਬਕ ਦੋਸ਼ੀ ਨੂੰ ਸਾਢੇ ਸਤਾਰਾਂ ਸਾਲ ਜੇਲ੍ਹ ਵਿਚ ਕੱਟਣੇ ਹੋਣਗੇ।