ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ,ਜਿਸ ਵਿੱਚ ਇੱਕ ਬਜ਼ੁਰਗ ਮਾਤਾ ਨਾਲ ਉਸ ਦਾ ਪੁੱਤ ਅਤੇ ਨੂੰਹ ਕਾਫ਼ੀ ਸਦਾ ਬ-ਦ-ਸ-ਲੂ-ਕੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਜਾਣਕਾਰੀ ਮੁਤਾਬਕ ਨੂੰਹ ਪੁੱਤ ਵੱਲੋਂ ਬਜ਼ੁਰਗ ਮਾਤਾ ਨਾਲ ਕੁੱਟਮਾਰ ਕੀਤੀ ਗਈ ਇੱਥੋਂ ਤਕ ਕਿ ਬਜ਼ੁਰਗ ਮਾਤਾ ਦੇ ਮੂੰਹ ਵਿੱਚ ਜ਼-ਬ-ਰ-ਦ-ਸ-ਤੀ ਪਿਸ਼ਾਬ ਪਾਇਆ ਗਿਆ।ਉਸ ਦੇ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਪਾਣੀ ਪਾ ਦਿੱਤਾ ਜਾਂਦਾ ਸੀ ਅਤੇ ਉਸ ਦੇ ਪੁੱਤਰ ਨੇ ਉਸ ਦੇ ਕੰਨਾਂ ਦੀਆਂ ਵਾਲੀਆਂ ਖਿੱਚ ਲਈਆਂ।ਜਾਣਕਾਰੀ ਮੁਤਾਬਕ ਇਹ ਮਾਮਲਾ
ਜ਼ਿਲ੍ਹਾ ਪਟਿਆਲਾ ਦੇ ਪਿੰਡ ਰਾਇਮਲ ਦਾ ਹੈ।ਪੀੜਤ ਬਜ਼ੁਰਗ ਮਾਤਾ ਦਾ ਨਾਮ ਸਵਰਨ ਕੌਰ ਹੈ।ਉਸ ਦਾ ਕਹਿਣਾ ਹੈ ਕਿ ਉਸ ਦੇ ਤਿੰਨ ਪੁੱਤਰ ਹਨ,ਜਿਨ੍ਹਾਂ ਵਿੱਚੋਂ ਛੋਟੇ ਪੁੱਤਰ ਦੀ ਮੌਤ ਹੋ ਚੁੱਕੀ ਹੈ।ਜੋ ਇਸ ਤੋਂ ਵੱਡਾ ਪੁੱਤਰ ਹੈ ਉਹ ਘਰ ਜਵਾਈ ਰਹਿੰਦਾ ਹੈ ਅਤੇ ਉਸ ਤੋਂ ਵੱਡੇ ਉੱਤਰ ਕੋਲ ਇਹ ਰਹਿ ਰਹੀ ਸੀ,ਜੋ ਇਸ ਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰਦਾ ਹੈ।ਇਸ ਦੇ ਪੁੱਤਰ ਅਤੇ ਨੂੰਹ ਨੇ ਇਨਸਾਨ ਨੂੰ ਕਿਹਾ ਕਿ ਜੇਕਰ ਇਹ ਆਪਣੀ ਜਾਨ ਬਚਾਉਣਾ ਚਾਹੁੰਦੀ ਹੈ ਤਾਂ ਇਨ੍ਹਾਂ ਦੇ ਘਰੋਂ ਬਾਹਰ ਨਿਕਲ ਜਾਵੇ।ਇਹ ਮਾਮਲਾ ਪੰਜਾਬ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਕੋਲ ਵੀ
ਪਹੁੰਚਿਆ ਸੀ ਹੁਣ ਮਨੀਸ਼ਾ ਗੁਲਾਟੀ ਇਸ ਬਜ਼ੁਰਗ ਔਰਤ ਨੂੰ ਮਿਲਣ ਲਈ ਪਹੁੰਚੇ ਹਨ ਅਤੇ ਹੁਣ ਇਹ ਔਰਤ ਆਪਣੇ ਵਿਚਕਾਰਲੇ ਪੁੱਤਰ ਕੋਲ ਰਹਿ ਰਹੀ ਹੈ ਕਿਉਂਕਿ ਇਸ ਦਾ ਵੱਡਾ ਪੁੱਤਰ ਇਸ ਨਾਲ ਕਾਫੀ ਜ਼ਿਆਦਾ ਗਲਤ ਵਿਹਾਰ ਕਰਦਾ ਹੈ।ਇਸ ਬਜ਼ੁਰਗ ਮਾਤਾ ਨੇ ਆਪਣੇ ਨਾਲ ਹੋਈਆਂ ਸਾਰੀਆਂ ਵਾਰਦਾਤਾਂ ਨੂੰ ਮੀਡੀਆ ਦੇ ਨਾਲ ਸਾਂਝਾ ਕੀਤਾ ਅਤੇ ਇਨਸਾਫ ਦੀ ਮੰਗ ਕੀਤੀ। ਦੂਜੇ ਪਾਸੇ ਮਨੀਸ਼ਾ ਗੁਲਾਟੀ ਦਾ ਇਹੋ ਕਹਿਣਾ ਹੈ ਕਿ ਉਹ ਇਸ ਮਾਮਲੇ ਵਿਚ ਇਨਸਾਫ ਕਰਕੇ ਰਹਿਣਗੇ।ਇਸ
ਬਜ਼ੁਰਗ ਮਾਤਾ ਦੇ ਪੁੱਤਰ ਅਤੇ ਨੂੰਹ ਨੂੰ ਚੰਗਾ ਸਬਕ ਸਿਖਾਉਣਗੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਹ ਅਜਿਹੀ ਵਾਰਦਾਤ ਨੂੰ ਦੁਬਾਰਾ ਅੰਜਾਮ ਨਾ ਦੇਣ।