ਅੱਜਕੱਲ੍ਹ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ,ਜਿੱਥੇ ਨਾਜਾਇਜ਼ ਸੰਬੰਧਾਂ ਦੇ ਚੱਲਦੇ ਬਹੁਤ ਸਾਰੇ ਲੋਕ ਆਪਣਾ ਘਰ ਬਾਰ ਖ਼ਰਾਬ ਕਰ ਬੈਠਦੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਲੁਧਿਆਣਾ ਦੇ ਗਿੱਲ ਪਿੰਡ ਤੋਂ ਸਾਹਮਣੇ ਆ ਰਿਹਾ ਹੈ,ਜਿੱਥੇ ਕੁਝ ਦਿਨ ਪਹਿਲਾਂ ਝਾੜੀਆਂ ਵਿੱਚ ਇਕ ਅਣਪਛਾਤੀ ਲਾਸ਼ ਮਿਲੀ ਸੀ। ਜਾਣਕਾਰੀ ਮੁਤਾਬਕ ਉਸ ਸਮੇਂ ਪੁਲਸ ਮੁਲਾਜ਼ਮਾਂ ਨੇ ਇਸ ਲਾਸ਼ ਨੂੰ ਕਬਜ਼ੇ ਵਿੱਚ ਲਿਆ ਸੀ ਅਤੇ ਲਾਸ਼ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਸੀ। ਹੁਣ ਪੁਲਿਸ ਮੁਲਾਜ਼ਮਾਂ ਨੇ ਇਸ ਮਾਮਲੇ ਨੂੰ ਸੁਲਝਾ ਲਿਆ ਹੈ ਅਤੇ ਜਿਨ੍ਹਾਂ ਨੇ ਇਸ ਲਾਸ਼ ਨੂੰ ਝਾੜੀਆਂ ਸੁੱਟਿਆ ਸੀ, ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ
ਮੁਤਾਬਕ ਮ੍ਰਿਤਕ ਦਾ ਨਾਮ ਜਸਪਾਲ ਬਾਂਗਰ ਹੈ ਅਤੇ ਇਹ ਬਿਹਾਰ ਦਾ ਰਹਿਣ ਵਾਲਾ ਸੀ,ਪਰ ਕੁਝ ਸਮੇਂ ਤੋਂ ਇਹ ਪੰਜਾਬ ਵਿੱਚ ਰਹਿ ਰਿਹਾ ਸੀ ਅਤੇ ਨਾਲ ਹੀ ਇਸ ਦੀ ਪਤਨੀ ਚੰਪਾ ਦੇਵੀ ਇੱਥੇ ਰਹਿੰਦੀ ਸੀ।ਇਸ ਤੋਂ ਇਲਾਵਾ ਚੰਪਾ ਦੇਵੀ ਦਾ ਜੀਜਾ ਬੰਗਾਲੀ ਰਾਓ ਇੱਥੇ ਰਹਿੰਦਾ ਸੀ। ਚੰਪਾ ਦੇਵੀ ਅਤੇ ਉਸ ਦੇ ਜੀਜੇ ਦੇ ਵਿਚਕਾਰ ਨਾਜਾਇਜ਼ ਸਬੰਧ ਸੀ ਅਤੇ ਜਸਪਾਲ ਬਾਂਗਰ ਇਨ੍ਹਾਂ ਦੋਨਾਂ ਦੇ ਰਸਤੇ ਦਾ ਰੋੜਾ ਬਣ ਰਿਹਾ ਸੀ।ਜਿਸ ਕਾਰਨ ਇਨ੍ਹਾਂ ਦੋਨਾਂ ਨੇ ਸੋਚਿਆ ਕਿ ਜਸਪਾਲ ਬਾਂਗਰ ਨੂੰ ਰਸਤੇ ਵਿੱਚੋਂ ਹਟਾਇਆ
ਜਾਵੇ। ਉਸ ਤੋਂ ਬਾਅਦ ਇਨ੍ਹਾਂ ਦੋਨਾਂ ਨੇ ਮਿਲ ਕੇ ਜਸਪਾਲ ਬਾਂਗਰ ਨੂੰ ਤੇਜ਼ਧਾਰ ਹ-ਥਿ-ਆ-ਰਾਂ ਦੇ ਨਾਲ ਮਾਰ ਦਿੱਤਾ ਅਤੇ ਉਸ ਤੋਂ ਬਾਅਦ ਲੁਧਿਆਣਾ ਦੇ ਪਿੰਡ ਗਿੱਲ ਦੇ ਵਿੱਚ ਝਾੜੀਆਂ ਦੇ ਵਿੱਚ ਲਿਜਾ ਸੁੱਟਿਆ ਉਸ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਨੂੰ ਇਸ ਦੀ ਲਾਸ਼ ਮਿਲੀ ਅਤੇ ਇਸ ਮਾਮਲੇ ਨੂੰ ਸੁਲਝਾਇਆ ਗਿਆ ਹੈ।ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।ਸੋ ਇਹ ਇਕ ਦਿਲ ਨੂੰ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿਥੇ ਨਾਜਾਇਜ਼ ਸੰਬੰਧਾਂ ਦੇ
ਚੱਲਦੇ ਇਕ ਬੇਕਸੂਰ ਵਿਅਕਤੀ ਨੂੰ ਆਪਣੀ ਜਾਨ ਗਵਾਉਣੀ ਪਈ ਅਤੇ ਦੋ ਜਣੇ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਹਨ।