ਮਿਲ ਗਿਆ ਲੁਧਿਆਣੇ ਵਿਚ ਪਰਵਾਸੀ ਮਜ਼ਦੂਰ ਵੱਲੋਂ ਅਗਵਾ ਕੀਤਾ ਗਿਆ ਬੱਚਾ,ਲੋਕਾਂ ਨੇ ਮਜ਼ਦੂਰ ਦੀ ਕੀਤੀ ਕੁੱਟਮਾਰ

Uncategorized

ਲੁਧਿਆਣਾ ਦੇ ਪਿੰਡ ਰੌੜ ਤੂੰ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ,ਜਿੱਥੇ ਦੋ ਦਿਨ ਪਹਿਲਾਂ ਇਕ ਚਾਰ ਸਾਲ ਦੇ ਬੱਚੇ ਅਮਨਦੀਪ ਸਿੰਘ ਨੂੰ ਅ-ਗ-ਵਾ ਕਰ ਲਿਆ ਗਿਆ ਸੀ।ਜਾਣਕਾਰੀ ਮੁਤਾਬਕ ਇਸ ਬੱਚੇ ਨੂੰ ਇੱਕ ਬਿਹਾਰੀ ਭਈਏ ਵੱਲੋਂ ਅ-ਗ-ਵਾ ਕੀਤਾ ਗਿਆ ਸੀ ਅਤੇ ਹੁਣ ਇਸ ਬਿਹਾਰੀ ਭਈਏ ਵੱਲੋਂ ਪਰਿਵਾਰ ਕੋਲੋਂ ਚਾਰ ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ।ਉਸ ਦਾ ਕਹਿਣਾ ਸੀ ਕਿ ਜੇਕਰ ਪਰਿਵਾਰ ਨੇ ਚਾਰ ਲੱਖ ਰੁਪਏ ਉਸ ਨੂੰ ਨਹੀਂ ਦਿੱਤੇ ਤਾਂ ਉਹ ਬੱਚੇ ਦੀ ਲਾਸ਼ ਨੂੰ ਘਰੇ ਪਹੁੰਚਾ ਦੇਵੇਗਾ। ਜਾਣਕਾਰੀ ਮੁਤਾਬਕ ਇਸ ਦੀ ਸੂਚਨਾ ਪੁਲਸ ਮੁਲਾਜ਼ਮਾਂ ਨੂੰ ਵੀ ਦਿੱਤੀ ਗਈ ਸੀ।ਪਰ ਪੁਲੀਸ ਮੁਲਾਜ਼ਮਾਂ ਦੇ ਹੱਥ ਇਹ ਬਿਹਾਰੀ ਭਈਆਂ ਨਹੀਂ ਲੱਗਿਆ

ਸੀ।ਪਰ ਪੁਲੀਸ ਦੇ ਇਸ ਬਿਹਾਰੀ ਭਈਏ ਤੱਕ ਪਹੁੰਚਣ ਤੋਂ ਪਹਿਲਾਂ ਹੀ ਲੋਕ ਇਸ ਤੱਕ ਪਹੁੰਚ ਗਏ ਉਸ ਤੋਂ ਬਾਅਦ ਉਨ੍ਹਾਂ ਨੇ ਬੱਚੇ ਨੂੰ ਕਬਜ਼ੇ ਵਿੱਚ ਲਿਆ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਹਾਲਤ ਠੀਕ ਹੈ ਪਰ ਫਿਰ ਵੀ ਉਹ ਪਿਛਲੇ ਤਿੰਨ ਦਿਨਾਂ ਤੋਂ ਆਪਣੀ ਮਾਂ ਤੋਂ ਦੂਰ ਸੀ,ਜਿਸ ਕਾਰਨ ਉਹ ਕਾਫੀ ਜ਼ਿਆਦਾ ਡਰਿਆ ਹੋਇਆ ਸੀ।ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਅਤੇ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਇਸ ਬਿਹਾਰੀ ਭਈਏ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਆਪਣੀ ਜਾਨ ਬਚਾਉਣ ਲਈ ਇਸ ਬਿਹਾਰੀ ਭਈਏ ਨੇ ਨੇਡ਼ੇ ਲੰਘਦੇ ਸਤਲੁਜ ਦਰਿਆ ਵਿੱਚ

ਛਾਲ ਮਾਰ ਦਿੱਤੀ।ਪਰ ਲੋਕਾਂ ਨੇ ਇਸ ਨੂੰ ਦਰਿਆ ਤੋਂ ਬਾਹਰ ਕੱਢ ਕੇ ਬਹੁਤ ਜ਼ਿਆਦਾ ਕੁੱਟਿਆ।ਪੁਲਸ ਮੁਲਾਜ਼ਮਾਂ ਨੇ ਬੜੀ ਮੁਸ਼ਕਲ ਨਾਲ ਇਸ ਨੂੰ ਲੋਕਾਂ ਦੇ ਗੁੱਸੇ ਤੋਂ ਬਚਾਇਆ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਬਿਹਾਰੀ ਭਈਏ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਹੁਣ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ

ਜਦੋਂ ਵੀ ਬਾਹਰ ਦੇ ਭਈਏ ਨੂੰ ਘਰ ਵਿੱਚ ਰੱਖਿਆ ਜਾਵੇ ਤਾਂ ਉਸ ਦੇ ਸਾਰੇ ਪਰੂਫ ਲਏ ਜਾਣ

Leave a Reply

Your email address will not be published. Required fields are marked *