ਕਿਸਾਨੀ ਅੰਦੋਲਨ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਇਸ ਦੌਰਾਨ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਜੋਸ਼ ਦੀ ਲਹਿਰ ਹੈ। ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਬੱਚੇ ਦਾ ਕਹਿਣਾ ਹੈ ਕਿ ਜਦੋਂ ਉਹ ਪ੍ਰਧਾਨ ਮੰਤਰੀ ਬਣੇਗਾ ਤਾਂ ਉਸ ਸਮੇਂ ਕਿਸਾਨਾਂ ਦੀ ਗੱਲਬਾਤ ਸੁਣੀ ਜਾਇਆ ਕਰੇਗੀ।ਨਾਲ ਹੀ ਜੇਕਰ ਦੇਸ਼ ਵਿੱਚ ਕੋਈ ਵੀ ਕਾਨੂੰਨ ਬਣਨਾ ਹੋਇਆ ਕਰੇਗਾ ਤਾਂ ਉਸ ਸਮੇਂ ਉਹ ਕਿਸਾਨਾਂ ਤੋਂ ਪੁੱਛਿਆ ਕਰੇਗਾ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕ ਕਿਸਾਨਾਂ ਨੂੰ ਨਕਲੀ ਕਿਸਾਨ ਦੱਸਦੇ ਹਨ ਤਾਂ ਉਨ੍ਹਾਂ ਲੋਕਾਂ ਨੂੰ ਇਸ ਬੱਚੇ ਦਾ
ਕਹਿਣਾ ਹੈ ਕਿ ਜੇਕਰ ਇਹ ਕਿਸਾਨ ਨਕਲੀ ਹੁੰਦੇ ਤਾਂ ਜੇਕਰ ਇਕ ਵੀ ਕਿਸਾਨ ਸ਼ਹੀਦ ਹੁੰਦਾ ਤਾਂ ਉਸੇ ਸਮੇਂ ਇਨ੍ਹਾਂ ਨੇ ਦਿੱਲੀ ਦੀਅਾਂ ਸਰਹੱਦਾਂ ਨੂੰ ਖਾਲੀ ਕਰ ਦੇਣਾ ਸੀ।ਪਰ ਅਜੇ ਤਕ ਇਹ ਕਿਸਾਨ ਇੱਥੇ ਡਟੇ ਬੈਠੇ ਹਨ।ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਅਸਲੀ ਕਿਸਾਨ ਹਨ।ਇਸ ਤੋਂ ਇਲਾਵਾ ਇਸ ਬੱਚੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਜਪਾ ਸਰਕਾਰ ਨੂੰ ਵੋਟ ਨਾ ਦਿੱਤੀ ਜਾਵੇ। ਹੋਰ ਭਾਵੇਂ ਕਿਸੇ ਵੀ ਪਾਰਟੀ ਨੂੰ ਵੋਟ ਦਿਓ ਪਰ ਭਾਜਪਾ ਸਰਕਾਰ ਨੂੰ ਵੋਟ ਨਾ ਦਿਓ। ਇਸ ਬੱਚੇ ਨੇ ਦੱਸਿਆ ਕਿ ਜਦੋਂ ਇਹ
ਪ੍ਰਧਾਨਮੰਤਰੀ ਬਣ ਜਾਵੇਗਾ ਤਾਂ ਉਸ ਸਮੇਂ ਕਿਸ ਪ੍ਰਕਾਰ ਨਾਲ ਸ਼ਾਸਨ ਕਰੇਂਗਾ।ਇਸ ਨੇ ਕਿਹਾ ਕਿ ਇਹ ਸਾਰੇ ਇਲਾਕਿਆਂ ਵਿਚ ਇਕ ਲੈਟਰ ਬਾਕਸ ਰਖਵਾਏਗਾ।ਜਿਸ ਵਿੱਚ ਲੋਕ ਆਪਣੀਆਂ ਸਮੱਸਿਆਵਾਂ ਦੱਸੀਆਂ ਕਰਨਗੇ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਦੇਖਦੇ ਹੋਏ ਫੈਸਲਾ ਲਿਆ ਜਾਇਆ ਕਰੇਗਾ।ਜਦੋਂ ਪੱਤਰਕਾਰਾਂ ਨੇ ਇਸ ਬੱਚੇ ਤੋਂ ਸਵਾਲ ਪੁੱਛਿਆ ਕਿ ਇਹ ਕਿਹੜੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਤਾਂ ਉਸ ਸਮੇਂ ਇਸ ਬੱਚੇ ਦਾ ਕਹਿਣਾ ਸੀ ਕਿ ਇਹ ਆਪਣੀ ਪਾਰਟੀ ਖੁਦ ਬਣਾਵੇਗਾ।ਇਸ ਨੂੰ ਕਿਸੇ ਪਾਰਟੀ ਦਾ ਸਹਾਰਾ ਲੈਣ ਦੀ ਜ਼ਰੂਰਤ ਨਹੀਂ ਹੈ। ਜਦੋਂ ਇਸ ਕੋਲੋਂ ਇਸ ਦੀ ਪਾਰਟੀ ਦਾ ਨਾਮ ਪੁੱਛਿਆ ਗਿਆ ਤਾਂ ਉਸ ਸਮੇਂ ਇਸ ਬੱਚੇ ਦਾ ਕਹਿਣਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਖੁਦ ਹੀ ਇਨ੍ਹਾਂ
ਦੀ ਪਾਰਟੀ ਬਾਰੇ ਪਤਾ ਚੱਲ ਜਾਵੇਗਾ,ਇਹ ਸਾਰਾ ਕੁਝ ਹੁਣੇ ਉਨ੍ਹਾਂ ਨੂੰ ਨਹੀਂ ਦੱਸ ਸਕਦਾ;ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਲੋਕਾਂ ਵੱਲੋਂ ਇਸ ਬੱਚੇ ਦੀ ਤਾਰੀਫ਼ ਕੀਤੀ ਜਾ ਰਹੀ ਹੈ ਅਤੇ ਇਸ ਬੱਚੇ ਦੀਆਂ ਗੱਲਾਂ ਨੂੰ ਮੋਦੀ ਸਰਕਾਰ ਦੇ ਮੂੰਹ ਤੇ ਚਪੇੜ ਮੰਨਿਆ ਜਾ ਰਿਹਾ ਹੈ।