ਦੁਕਾਨਦਾਰ ਦੇ ਡੀਲਰ ਨੇ ਮਾਰੀ ਸ਼ਰੇਆਮ ਗੋਲੀ ,ਦੇਖੋ ਸੀ ਸੀ ਟੀ ਵੀ ਤਸਵੀਰਾਂ

Uncategorized

ਅੱਜਕੱਲ੍ਹ ਗੁੰ-ਡਾ-ਗ-ਰ-ਦੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਸਰਹੱਦੀ ਇਲਾਕੇ ਅਟਾਰੀ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਇਕ ਕੋਕਾ ਕੋਲਾ ਦੇ ਡੀਲਰ ਨੇ ਇੱਕ ਦੁਕਾਨਦਾਰ ਦੇ ਲੱਤ ਵਿੱਚ ਗੋ-ਲੀ ਮਾਰ ਦਿੱਤੀ।ਜਿਸ ਤੋਂ ਬਾਅਦ ਦੁਕਾਨਦਾਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ।ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਹੁਣ ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਦੁਕਾਨਦਾਰ ਕੋਕਾ ਕੋਲਾ ਦੇ ਇਸ ਡੀਲਰ ਕੋਲੋਂ ਕੋਕਾ ਕੋਲਾ ਦੀਆਂ ਬੋਤਲਾਂ ਖ਼ਰੀਦਿਆ ਕਰਦਾ ਸੀ। ਪਰ ਇਸ ਨੂੰ ਇਸ ਡੀਲਰ ਦਾ ਕੰਮ

ਪਸੰਦ ਨਹੀਂ ਸੀ,ਜਿਸ ਕਾਰਨ ਉਸ ਨੇ ਕੋਕਾ ਕੋਲਾ ਦੀ ਵੈੱਬਸਾਈਟ ਉਤੇ ਇਸ ਡੀਲਰ ਦੀ ਸ਼ਿਕਾਇਤ ਕਰ ਦਿੱਤੀ। ਜਿਸ ਸਮੇਂ ਡੀਲਰ ਨੂੰ ਇਸ ਬਾਰੇ ਪਤਾ ਚੱਲਿਆ ਉਸ ਤੋਂ ਬਾਅਦ ਉਹ ਦੁਕਾਨਦਾਰ ਕੋਲ ਆਇਆ ਅਤੇ ਉਹ ਦੁਕਾਨਦਾਰ ਨਾਲ ਝਗੜਨ ਲੱਗਿਆ। ਇਸੇ ਦੌਰਾਨ ਝਗੜਾ ਇੰਨਾ ਜ਼ਿਆਦਾ ਵਧਿਆ ਕਿ ਡੀਲਰ ਨੇ ਦੁਕਾਨਦਾਰ ਉੱਤੇ ਗੋ-ਲੀ ਚਲਾ ਦਿੱਤੀ।ਇਸ ਦੀ ਇਕ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆ ਰਹੀ ਹੈ,ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਡੀਲਰ ਬਹੁਤ ਹੀ ਜ਼ਿਆਦਾ ਗੁੱਸੇ ਵਿੱਚ ਦਿਖਾਈ ਦੇ ਰਿਹਾ ਹੈ ਅਤੇ ਉਹ ਦੁਕਾਨਦਾਰ ਨੂੰ ਬੁਰਾ ਭਲਾ ਬੋਲਦਾ ਹੋਇਆ ਦਿਖਾਈ

ਦਿੱਤਾ।ਉਸ ਤੋਂ ਬਾਅਦ ਉਹ ਦੁਕਾਨਦਾਰ ਉੱਤੇ ਹ-ਮ-ਲਾ ਕਰ ਦਿੰਦਾ ਹੈ।ਪੁਲੀਸ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਨੂੰ ਦਰਜ ਕਰ ਲਿਆ ਗਿਆ ਹੈ।ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।ਦੂਜੇ ਪਾਸੇ ਦੁਕਾਨਦਾਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਡੀਲਰ ਦੀ ਸ਼ਿਕਾੲਿਤ ਕਰਕੇ ਕੋਈ ਵੀ ਗ਼ਲਤ ਕੰਮ ਨਹੀਂ ਕੀਤਾ। ਇਸ ਲਈ ਉਸ ਡੀਲਰ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

Leave a Reply

Your email address will not be published. Required fields are marked *