ਅੱਜਕੱਲ੍ਹ ਪੰਜਾਬ ਵਿੱਚ ਅਜਿਹੇ ਬਹੁਤ ਸਾਰੇ ਮਾਮਲੇ ਨਿਕਲ ਕੇ ਸਾਹਮਣੇ ਆ ਰਹੇ ਹਨ।ਜਿੱਥੇ ਪੰਜਾਬ ਦੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਵਿਦੇਸ਼ ਜਾਣ ਦੇ ਨਾਂ ਤੇ ਧੋ-ਖਾ-ਧ-ੜੀ ਹੋਈ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਕਾਫੀ ਸਮੇਂ ਤੋਂ ਲਵਪ੍ਰੀਤ ਸਿੰਘ ਲਾਡੀ ਦਾ ਮਾਮਲਾ ਚੱਲ ਰਿਹਾ ਹੈ।ਇਸੇ ਦੌਰਾਨ ਹੀ ਬਹੁਤ ਸਾਰੇ ਲੜਕੇ ਸਾਹਮਣੇ ਆਏ ਹਨ, ਜਿਨ੍ਹਾਂ ਨੇ ਇਹ ਦੱਸਿਆ ਹੈ ਕਿ ਉਨ੍ਹਾਂ ਨਾਲ ਕਿਸ ਤਰੀਕੇ ਨਾਲ ਠੱਗੀ ਵੱਜੀ ਹੈ ਭਾਵੇਂ ਕਿ ਇਹ ਮਾਮਲੇ ਪਹਿਲਾਂ ਵੀ ਸੀ।ਪਰ ਨੌਜਵਾਨ ਡਰਦੇ ਸੀ ਕਿ ਉਨ੍ਹਾਂ ਦਾ ਮਜ਼ਾਕ ਬਣਾਇਆ ਜਾਵੇਗਾ।ਪਰ ਜਦੋਂ ਤੋਂ ਲਵਪ੍ਰੀਤ ਸਿੰਘ ਲਾਡੀ ਨੇ ਖ਼ੁ-ਦ-ਕੁ-ਸ਼ੀ ਕੀਤੀ ਹੈ।ਉਸ ਤੋਂ ਬਾਅਦ ਬਹੁਤ ਸਾਰੇ ਲੋਕ
ਅਜਿਹੇ ਲੜਕਿਆਂ ਦੇ ਹੱਕ ਵਿੱਚ ਹਨ ਅਤੇ ਇਨ੍ਹਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਕਰ ਰਹੇ ਹਨ। ਇਸ ਲਈ ਬਹੁਤ ਸਾਰੇ ਲੜਕੇ ਆਪਣਾ ਹਾਲ ਦੂਜਿਆਂ ਦੇ ਸਾਹਮਣੇ ਰੱਖ ਰਹੇ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ,ਜਿਸ ਵਿੱਚ ਇੱਕ ਲੜਕਾ ਕਾਫੀ ਜ਼ਿਆਦਾ ਦੁਖੀ ਦਿਖਾਈ ਦੇ ਰਿਹਾ ਹੈ।ਉਸ ਦਾ ਕਹਿਣਾ ਹੈ ਕਿ ਉਹ ਬਰਨਾਲਾ ਜ਼ਿਲ੍ਹੇ ਦੇ ਕੈਰੇਂ ਪਿੰਡ ਦਾ ਹੈ।ਉਸ ਦਾ ਵਿਆਹ ਇਕ ਆਈਲੈੱਟਸ ਵਾਲੀ ਲੜਕੀ ਨਾਲ ਹੋਇਆ ਸੀ।ਬਹੁਤ ਸਾਰਾ ਪੈਸਾ ਖਰਚ ਕੇ ਇਸ ਨੇ ਉਸ ਨੂੰ ਵਿਦੇਸ਼ ਭੇਜਿਆ ਜਦੋਂ ਲੜਕੀ ਵਿਦੇਸ਼
ਦੇ ਵਿਚ ਸੈੱਟ ਹੋ ਗਈ ਤਾਂ ਇਸ ਨੂੰ ਧੋ-ਖਾ ਦੇ ਰਹੀ ਹੈ ਅਤੇ ਆਪਣੇ ਮਨਪਸੰਦ ਦੇ ਲੜਕੇ ਨਾਲ ਵਿਦੇਸ਼ ਵਿਚ ਰਹਿ ਰਹੀ ਹੈ।ਇਸ ਨੂੰ ਬੇਰੁਜ਼ਗਾਰ ਦੱਸਦੀ ਹੈ ਇਸ ਲੜਕੀ ਦਾ ਕਹਿਣਾ ਹੈ ਕਿ ਇਹ ਕਾਫੀ ਸਭਾ ਪਰੇਸ਼ਾਨ ਹੋ ਚੁੱਕਿਆ ਹੈ ਅਤੇ ਕਈ ਵਾਰ ਇਹ ਲਵਪ੍ਰੀਤ ਸਿੰਘ ਲਾਡੀ ਦੀ ਤਰ੍ਹਾਂ ਸੋਚ ਚੁੱਕਿਆ ਹੈ ਕਿ ਇਹ ਆਪਣੀ ਜ਼ਿੰਦਗੀ ਖਤਮ ਕਰ ਲਵੇ। ਇਸ ਨੇ ਇਹ ਗੱਲ ਪਹਿਲਾਂ ਸਾਰਿਆਂ ਨਾਲ ਇਸ ਲਈ ਸਾਂਝੀ ਨਹੀਂ ਕੀਤੀ, ਕਿਉਂਕਿ ਇਸ ਨੂੰ ਡਰ ਸੀ ਕਿ ਲੋਕ ਇਸ ਦਾ ਮਜ਼ਾਕ ਬਣਾਉਣਗੇ।ਸੋ ਜੇਕਰ ਦੇਖਿਆ ਜਾਵੇ ਤਾਂ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ।ਜਿੱਥੇ ਕੁਝ ਨੌਜਵਾਨਾਂ ਦੀ ਹਾਲਤ ਅਜਿਹੀ ਹੋ ਚੁੱਕੀ ਹੈ ਕਿ ਉਹ ਆਪਣੇ ਆਪ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਪਰ ਅਜਿਹੇ ਨੌਜਵਾਨਾਂ ਨੂੰ ਸਿਰਫ ਇਕੋ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਅਜਿਹਾ ਕਦਮ ਭੁੱਲ ਕੇ ਵੀ ਨਾ ਚੱਲਣਾ ਕਿਉਂਕਿ ਅਜਿਹਾ ਕਰਨ ਤੋਂ ਬਾਅਦ ਉਨ੍ਹਾਂ ਦੇ ਮਾਂ ਬਾਪ ਨੂੰ ਬਹੁਤ ਵੱਡਾ ਘਾਟਾ ਪਵੇਗਾ। ਅਜਿਹੇ ਮਾਮਲਿਅਾਂ ਦੇ ਵਿੱਚ ਇਨਸਾਫ਼ ਵੀ ਜਲਦੀ ਨਹੀਂ ਮਿਲਦਾ।ਕਿਉਂਕਿ ਸਾਡੇ
ਸਾਹਮਣੇ ਲਵਪ੍ਰੀਤ ਸਿੰਘ ਲਾਡੀ ਦੀ ਉਦਾਹਰਣ ਹੈ ਬਹੁਤ ਸਾਰੇ ਲੋਕ ਵੱਡੇ ਪੱਧਰ ਤੇ ਇਨਸਾਫ ਦੀ ਗੁਹਾਰ ਲਗਾ ਰਹੇ ਹਨ, ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ ਕੁਝ ਖ਼ਾਸ ਕਾਰਵਾਈ ਨਹੀਂ ਕੀਤੀ ਜਾ ਰਹੀ।