ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ,ਜਿਥੇ ਕੁਝ ਵਿਅਕਤੀ ਕੁਝ ਬੇਕਸੂਰ ਲੋਕਾਂ ਨੂੰ ਅ-ਗ-ਵਾ ਕਰ ਲੈਂਦੇ ਹਨ ਅਤੇ ਉਨ੍ਹਾਂ ਕੋਲੋਂ ਪੈਸੇ ਦੀ ਮੰਗ ਕਰਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਲੁਧਿਆਣਾ ਦੇ ਬਾਬਾ ਖਾਨ ਚੌਕ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਇਕ ਲੜਕੇ ਨੇ ਇਮੀਗ੍ਰੇਸ਼ਨ ਵਿਭਾਗ ਵਿਚ ਕੰਮ ਕਰਨ ਵਾਲੇ ਵਿਅਕਤੀ ਦੇ ਲੜਕੇ ਨੂੰ ਉਸ ਦੀ ਗੱਡੀ ਸਮੇਤ ਅ-ਗ-ਵਾ ਕਰਨ ਦੀ ਕੋਸ਼ਿਸ਼ ਕੀਤੀ।ਦੱਸਿਆ ਜਾ ਰਿਹਾ ਹੈ ਕਿ ਇਸ ਲੜਕੇ ਨੇ ਗੱਡੀ ਵਿੱਚ ਬੈਠੇ ਹੋਏ ਲੜਕੇ ਨੂੰ ਡਰਾਉਣਾ ਧ-ਮ-ਕਾ-ਉ-ਣਾ ਸ਼ੁਰੂ ਕਰ ਦਿੱਤਾ।ਉਸ ਤੋਂ ਬਾਅਦ ਸਕੂਟਰ ਸਵਾਰ ਇਕ ਵਿਅਕਤੀ ਦੇ ਬਹਾਦਰੀ ਦਿਖਾਈ ਅਤੇ ਇਸ ਲੜਕੇ ਨੂੰ ਕਾਬੂ ਕਰ
ਲਿਆ।ਉਸ ਤੋਂ ਬਾਅਦ ਜਦੋਂ ਲੋਕਾਂ ਨੂੰ ਇਸ ਮਾਮਲੇ ਬਾਰੇ ਪਤਾ ਚੱਲਿਆ ਤਾਂ ਕਾਫ਼ੀ ਭੀੜ ਇਕੱਠੀ ਹੋਈ ਅਤੇ ਇਸ ਲੜਕੇ ਦੀ ਚੰਗੀ ਤਰ੍ਹਾਂ ਕੁਟਾਈ ਕੀਤੀ ਗਈ।ਉਸ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ ਗਈ ਮੌਕੇ ਤੇ ਪੁਲੀਸ ਮੁਲਾਜ਼ਮ ਪੁੱਜੇ।ਉਨ੍ਹਾਂ ਨੇ ਇਸ ਦੋਸ਼ੀ ਨੂੰ ਆਪਣੀ ਹਿਰਾਸਤ ਵਿਚ ਲਿਆ ਅਤੇ ਲੋਕਾਂ ਦੇ ਗੁੱਸੇ ਕੋਲੋਂ ਬਚਾਇਆ।ਇਸ ਘਟਨਾ ਦੀਆਂ ਤਸਵੀਰਾਂ ਦੀ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ,ਜਿਨ੍ਹਾਂ ਵਿਚ ਵੇਖਿਆ ਜਾ ਸਕਦਾ ਹੈ ਕਿ ਪੁਲੀਸ ਮੁਲਾਜ਼ਮਾਂ ਨੇ ਇਸ ਦੋਸ਼ੀ ਨੂੰ ਆਪਣੀ ਹਿਰਾਸਤ ਵਿੱਚ ਲੈ
ਰੱਖਿਆ ਹੈ।ਪਰ ਫਿਰ ਵੀ ਕੁਝ ਲੋਕ ਇਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ ਪੁਲੀਸ ਮੁਲਾਜ਼ਮਾਂ ਗੱਡੀ ਵਿੱਚ ਬਿਠਾ ਕੇ ਇਸ ਨੂੰ ਆਪਣੇ ਨਾਲ ਲੈ ਜਾਂਦੇ ਹਨ।ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।ਛਾਣਬੀਣ ਦੇ ਦੌਰਾਨ ਜੋ ਵੀ ਗੱਲਬਾਤ ਸਾਹਮਣੇ ਆਵੇਗੀ,ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।ਸੋ ਅੱਜਕੱਲ੍ਹ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ,ਜਿੱਥੇ ਕੁਝ ਲੋਕਾਂ ਨੂੰ ਅ-ਗ-ਵਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਸੋ ਇਸ ਲਈ ਲੋਕਾਂ ਨੂੰ ਚੁਕੰਨਾ ਰਹਿਣ ਦੀ
ਜ਼ਰੂਰਤ ਹੈ। ਪੁਲਿਸ ਮੁਲਾਜ਼ਮਾਂ ਨੂੰ ਵੀ ਅਜਿਹੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਹੈ ਤਾਂ ਜੋ ਅਜਿਹੇ ਮਾਮਲਿਆਂ ਨੂੰ ਘੱਟ ਕੀਤਾ ਜਾ ਸਕੇ।