ਅੰਮ੍ਰਿਤਸਰ ਵਿਖੇ ਇਕ ਹੋਟਲ ਦੇ ਬਾਹਰ ਉਸ ਸਮੇਂ ਹਾਈ ਵੋਲਟੇਜ਼ ਡਰਾਮਾ ਹੋ ਗਿਆ ਜਦੋਂ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਉਸ ਦੇ ਪ੍ਰੇਮੀ ਨਾਲ ਹੋਟਲ ਦੇ ਅੰਦਰ ਵੜਦੇ ਹੋਏ ਦੇਖ ਲਿਆ। ਇਸ ਮਗਰੋਂ ਹੋਟਲ ਦੇ ਬਾਹਰ ਮਹਿਲਾ ਦੇ ਪਤੀ ਨੇ ਕਾਫ਼ੀ ਹਾਈ ਵੋਲਟੇਜ਼ ਡਰਾਮਾ ਕੀਤਾ ਅਤੇ ਪੁਲਿਸ ਬੁਲਾ ਲਈ, ਜਿਸ ਨੇ ਹੋਟਲ ਦੇ ਸਾਰੇ ਕਮਰਿਆਂ ਦੀ ਤਲਾਸ਼ੀ ਲਈ।ਅੰਮ੍ਰਿਤਸਰ ਵਿਖੇ ਇਕ ਵਿਅਕਤੀ ਨੇ ਇਕ ਹੋਟਲ ਦੇ ਬਾਹਰ ਕਾਫ਼ੀ ਡਰਾਮਾ ਕੀਤਾ ਅਤੇ
ਆਖਿਆ ਕਿ ਉਸ ਦੀ ਪਤਨੀ ਆਪਣੇ ਪ੍ਰੇਮੀ ਨਾਲ ਹੋਟਲ ਵਿਚ ਵੜੀ ਹੋਈ ਐ, ਜਿਸ ਦਾ ਉਸ ਦੇ ਨਾਲ ਕਾਫ਼ੀ ਸਮੇਂ ਤੋਂ ਝਗੜਾ ਚਲਦਾ ਆ ਰਿਹਾ ਏ। ਪਤੀ ਨੇ ਪੁਲਿਸ ਨੂੰ ਬੁਲਾ ਲਿਆ ਅਤੇ ਹੋਟਲ ਵਿਚ ਤਲਾਸ਼ੀ ਲਈ ਗਈ ਪਰ ਕਿਤੇ ਵੀ ਉਸ ਦੀ ਪਤਨੀ ਨਹੀਂ ਮਿਲੀ। ਪਤੀ ਨੇ ਇਲਜ਼ਾਮ ਲਗਾਇਆ ਕਿ ਹੋਟਲ ਵਾਲਿਆਂ ਨੇ ਉਸ ਦੀ ਪਤਨੀ ਨੂੰ ਛੱਤ ਉਪਰੋਂ ਦੀ ਬਾਹਰ ਭੇਜ ਦਿੱਤਾ। ਇਸੇ ਤਰ੍ਹਾਂ ਪੀੜਤ ਵਿਅਕਤੀ ਦੀ ਮਾਤਾ ਪ੍ਰਕਾਸ਼ ਕੌਰ ਨੇ ਆਖਿਆ ਕਿ
ਉਸ ਦੀ ਨੂੰਹ ਦਾ ਉਸ ਦੇ ਪੁੱਤ ਨਾਲ ਝਗੜਾ ਚਲਦਾ ਆ ਰਿਹਾ ਏ ਪਰ ਉਹ ਨਾ ਤਾਂ ਘਰੇ ਵਾਪਸ ਆਉਂਦੀ ਐ ਅਤੇ ਨਾ ਹੀ ਉਸ ਨੂੰ ਤਲਾਕ ਦਿੰਦੀ ਐ, ਜਦਕਿ ਖ਼ੁਦ ਕਈ ਮੁੰਡਿਆਂ ਨਾਲ ਹੋਟਲਾਂ ਵਿਚ ਘੁੰਮਦੀ ਰਹਿੰਦੀ ਐ। ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਮੌਕੇ ’ਤੇ ਪੁੱਜੇ ਪੁਲਿਸ ਮੁਲਾਜ਼ਮਾਂ ਨੇ ਆਖਿਆ ਕਿ ਉਨ੍ਹਾਂ ਨੂੰ ਹੋਟਲ ਦੇ ਅੰਦਰ ਕੋਈ ਵੀ ਔਰਤ ਨਹੀਂ ਮਿਲੀ ਪਰ ਹੋਟਲ ਦਾ ਮਾਲਕ ਅਤੇ ਮੈਨੇਜਰ ਹੋਟਲ ਛੱਡ ਕੇ ਫ਼ਰਾਰ ਹੋ ਚੁੱਕੇ ਨੇ ਅਤੇ
ਸੀਸੀਟੀਵੀ ਕੈਮਰੇ ਵੀ ਚੈੱਕ ਨਹੀਂ ਕਰਨ ਦਿੱਤੇ ਜਾ ਰਹੇ। ਉਨ੍ਹਾਂ ਆਖਿਆ ਕਿ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮਾਮਲੇ ’ਚ ਅਗਲੀ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਇਸ ਮਾਮਲੇ ਦੇ ਚਲਦਿਆਂ ਹੋਟਲ ਦੇ ਬਾਹਰ ਲੋਕਾਂ ਦਾ ਭਾਰੀ ਇਕੱਠ ਹੋ ਗਿਆ। ਪਤੀ ਨੇ ਹੋਟਲ ਦੇ ਬਾਹਰ ਖੜ੍ਹੇ ਦੋਵੇਂ ਜਣਿਆਂ ਦੇ ਵਾਹਨਾਂ ਨੂੰ ਵੀ ਜ਼ਬਤ ਕਰਨ ਦੀ ਮੰਗ ਕੀਤੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਵਿਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਐ।
ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ