ਲਾਪਤਾ ਹੋਏ 3 ਭਰਾਵਾਂ ਦੀ ਆਖਰੀ ਵੀਡੀਓ, ਜਦੋਂ Marriage ਵਿੱਚ ਸ਼ਗਨ ਵਾਲੇ ਦਿਨ ਭੰਗੜੇ ਪਾਏ….

Uncategorized

ਇਕ ਘਰ ਵਿਚ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿਚ ਬਦਲ ਗਈਆਂ ਜਦੋਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਝਾੜੀਵਾਲਾ ਤੋਂ ਵਿਆਹ ਲਈ ਕੱਪੜੇ ਖਰੀਦਣ ਆਏ ਦੋ ਸਕੇ ਭਰਾ ਅਤੇ ਉਨ੍ਹਾਂ ਦਾ ਇਕ ਰਿਸ਼ਤੇਦਾਰ ਸ਼ੱਕੀ ਹਾਲਤ ਵਿਚ ਲਾਪਤਾ ਹੋ ਗਏ। ਜਦੋਂ ਉਹ ਘਰ ਵਾਪਸ ਨਾ ਆਏ ਤਾਂ ਉਨ੍ਹਾ ਦੀ ਤਲਾਸ਼ ਕੀਤੀ ਗਈ ਤਾਂ ਫਿਰੋਜ਼ਪੁਰ ਨੇੜੇ ਦੇ ਪੁਲ ਕੋਲ ਉਨ੍ਹਾਂ ਦਾ ਨੁਕਸਾਨਿਆ ਹੋਇਆ ਮੋਟਰਸਾਈਕਲ ਮਿਲਿਆ ਅਤੇ

2 ਦਿਨ ਬੀਤ ਜਾਣ ’ਤੇ ਵੀ ਅਜੇ ਤੱਕ ਇਨ੍ਹਾਂ ਨੌਜਵਾਨਾਂ ਦਾ ਕੋਈ ਸੁਰਾਗ ਨਹੀਂ ਲੱਗਾ ਅਤੇ ਖੁਸ਼ੀ ਦਾ ਮਾਹੌਲ ਸੋਗ ਵਿਚ ਬਦਲ ਗਿਆ ਹੈ। ਕੀ ਇਨ੍ਹਾਂ ਨੌਜਵਾਨਾਂ ਨੂੰ ਕਿਸੇ ਸਾਜ਼ਿਸ਼ ਤਹਿਤ ਨਹਿਰ ਵਿਚ ਸੁੱਟਿਆ ਗਿਆ ਹੈ ਜਾਂ ਕਿਸੇ ਵਾਹਨ ਚਾਲਕ ਨੇ ਇਨ੍ਹਾਂ ਨੌਜਵਾਨਾਂ ਨੂੰ ਫੇਟ ਮਾਰ ਕੇ ਨਹਿਰ ਵਿੱਚ ਸੁੱਟ ਦਿੱਤਾ ਹੈ? ਇਹ ਮਾਮਲਾ ਅਜੇ ਵੀ ਰਹੱਸ ਬਣਿਆ ਹੋਇਆ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਫਿਰੋਜ਼ਪੁਰ ਨੇੜੇ ਪਿੰਡ ਨੂਰਪੁਰ ਸੇਠਾ ਕੋਲੋਂ ਗੁਜ਼ਰਦੀ ਨਹਿਰ ’ਤੇ

ਇਨ੍ਹਾਂ ਨੌਜਵਾਨਾਂ ਦੇ ਮੋਟਰਸਾਈਕਲ ਨੂੰ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ ਅਤੇ ਹੋ ਸਕਦਾ ਹੈ ਕਿ ਇਹ ਤਿੰਨੇ ਜਣੇ ਨਹਿਰ ’ਚ ਜਾ ਡਿੱਗੇ ਹੋਣ। ਖ਼ਬਰ ਲਿਖੇ ਜਾਣ ਤੱਕ ਇਹ ਤਿੰਨੇ ਲਾਪਤਾ ਹਨ, ਜਿਨ੍ਹਾਂ ਦੀ ਗੋਤਾਖੋਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਿਰੋਜ਼ਪੁਰ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਲਾਪਤਾ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਮੌਕੇ ’ਤੇ ਮੌਜੂਦ ਇਨ੍ਹਾਂ ਨੌਜਵਾਨਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਘਰ ਵਿਚ ਵਿਆਹ ਦਾ ਮਾਹੌਲ ਚੱਲ ਰਿਹਾ ਸੀ ਅਤੇ ਸਾਰੇ ਰਿਸ਼ਤੇਦਾਰ ਭੰਗੜਾ ਪਾ ਰਹੇ ਸਨ। ਸ਼ਨੀਵਾਰ ਰਾਤ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਝਾੜੀਵਾਲਾ ਦੇ ਰਹਿਣ ਵਾਲੇ ਅਕਾਸ਼ਦੀਪ ਸਿੰਘ ਤੇ ਅਨਮੋਲਦੀਪ ਸਿੰਘ ਪੁੱਤਰ ਝਿਰਮਲ ਸਿੰਘ ਅਤੇ ਅਰਸ਼ਦੀਪ ਸਿੰਘ ਪੁੱਤਰ ਨਿਰਮਲ ਸਿੰਘ ਮੋਟਰਸਾਈਕਲ ’ਤੇ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਆ ਰਹੇ ਸਨ

ਜੋ ਫਿਰੋਜ਼ਪੁਰ ਦੇ ਪਿੰਡ ਰੁਕਨਾ ਬੇਗੂ ਤੋਂ ਅਚਾਨਕ ਲਾਪਤਾ ਹੋ ਗਏ ਅਤੇ ਉਨ੍ਹਾਂ ਦਾ ਮੋਟਰਸਾਈਕਲ ਨਹਿਰ ਦੇ ਪੁਲ ਕੋਲ ਮਿਲਿਆ ਹੈ, ਜਿਸਤੇ ਝਰੀਟਾਂ ਪਈਆਂ ਹੋਈਆ ਹਨ। ਗੋਤਾਖੋਰ ਸਾਰਾ ਦਿਨ ਭਾਲ ਕਰਦੇ ਰਹੇ ਪਰ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਪੀੜਤ ਪਰਿਵਾਰ ਨੇ ਨਹਿਰ ਦੇ ਪੁਲ ’ਤੇ ਧਰਨਾ ਵੀ ਦਿੱਤਾ ਹੈ।

Leave a Reply

Your email address will not be published. Required fields are marked *