ਕ੍ਰਿਸਤੂ ਕੇ ਅਤੇ ਪਾਲ ਸਮਾਓ ਦੀ ਖ਼ਾਸ ਇੰਟਰਵਿਊ

Uncategorized

ਸਾਉਣ ਦੇ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਹੁਣ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਤੀਆਂ ਦਾ ਤਿਉਹਾਰ ਜ਼ੋਰਾਂ ਸ਼ੋਰਾਂ ਨਾਲ ਮਨਾਇਆ ਜਾ ਰਿਹਾ ਹੈ।ਇਸੇ ਤਰ੍ਹਾਂ ਨਾਲ ਚੰਡੀਗੜ੍ਹ ਦੇ ਪਿੰਡ ਸਮਾਓਂ ਵਿੱਚ ਵੀ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਬਹੁਤ ਸਾਰੀਆਂ ਕੁੜੀਆਂ ਇਕੱਠੀਆਂ ਹੋਈਆਂ ਹਨ,ਜਿਨ੍ਹਾਂ ਵੱਲੋਂ ਬੋਲੀਆਂ ਪਾਈਆਂ ਜਾਂਦੀਆਂ ਹਨ ਅਤੇ ਇਹ ਲੜਕੀਆਂ ਜ਼ੋਰਾਂ ਸ਼ੋਰਾਂ ਨਾਲ ਗਿੱਧਾ ਪਾਉਂਦੀਆਂ ਹੋਈਆਂ ਵੀ ਦਿਖਾਈ ਦਿੰਦੀਆਂ ਹਨ।ਇਸ ਮੇਲੇ ਵਿੱਚ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਈ ਬੱਚੀ ਕ੍ਰਿਸਤੂ ਕੇ ਵੀ ਪਹੁੰਚੀ। ਜਿਸ ਦਾ

ਕਹਿਣਾ ਸੀ ਕਿ ਉਸ ਨੇ ਤੀਆਂ ਦਾ ਤਿਉਹਾਰ ਪਹਿਲੀ ਵਾਰ ਵੇਖਿਆ ਹੈ,ਪਰ ਉਸ ਨੂੰ ਬਹੁਤ ਮਜ਼ਾ ਆ ਰਿਹਾ ਹੈ ਕਿ ਉਹ ਤੀਆਂ ਦੇ ਇਸ ਤਿਉਹਾਰ ਵਿਚ ਪਹੁੰਚੀ ਹੈ।ਇਸ ਮੌਕੇ ਉਸ ਨੇ ਬਹੁਤ ਸਾਰੀਆਂ ਬੋਲੀਆਂ ਵੀ ਪਾਈਆਂ ਅਤੇ ਗਿੱਧਾ ਵੀ ਪਾਇਆ। ਇਸ ਮੌਕੇ ਤੀਆਂ ਦੇ ਤਿਉਹਾਰ ਨੂੰ ਅੱਗੇ ਲਿਜਾਣ ਵਾਲੇ ਪਾਲ ਸਿੰਘ ਸਮਾਓ ਵੀ ਦਿਖਾਈ ਦਿੱਤੇ।ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਿਰਜਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਇਸ ਤਿਉਹਾਰ ਦੀ ਵੱਲੋਂ ਪਵੇਗੀ ਤਾਂ ਉਸ ਦਿਨ ਉਨ੍ਹਾਂ ਨੇ ਬਹੁਤ ਕੁਝ ਅਜਿਹਾ ਸੋਚਿਆ

ਹੈ ਕਿ ਉਹ ਵੱਖਰੇ ਤਰੀਕੇ ਨਾਲ ਵੱਲੋਂ ਪਾਉਣਗੇ ਤਾਂ ਜੋ ਲੋਕਾਂ ਨੂੰ ਪਤਾ ਚੱਲੇ ਕਿ ਸਾਡਾ ਪੰਜਾਬੀ ਸੱਭਿਆਚਾਰ ਬਹੁਤ ਹੀ ਜ਼ਿਆਦਾ ਅਨੋਖਾ ਹੈ ਅਤੇ ਦਿਲ ਖਿੱਚਵਾਂ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬੀ ਸੱਭਿਆਚਾਰ ਵਿੱਚ ਤੀਆਂ ਦਾ ਤਿਉਹਾਰ ਬਹੁਤ ਹੀ ਜ਼ਿਆਦਾ ਮਹੱਤਤਾ ਰੱਖਦਾ ਹੈ ਅਤੇ ਖਿੱਚ ਦਾ ਕੇਂਦਰ ਬਣਦਾ ਹੈ।ਦੇਸ਼ਾਂ ਵਿਦੇਸ਼ਾਂ ਵਿੱਚ ਲੋਕ ਇਸ ਤਿਉਹਾਰ ਦਾ ਆਨੰਦ ਮਾਣਦੇ ਹਨ ਅਤੇ ਦੇਖਦੇ ਹਨ ਕਿ ਕਿਸ ਤਰੀਕੇ ਨਾਲ ਪੰਜਾਬੀ ਲੋਕ ਨੱਚਦੇ ਗਾਉਂਦੇ ਹਨ।ਪਿਛਲੇ ਦਿਨੀਂ ਪਿੰਡ ਸਮਾਓ ਦੇ ਵਿੱਚ ਮੁੰਡਿਆਂ ਨੇ

ਵੀ ਭੰਗੜਾ ਪਾਇਆ ਸੀ ਅਤੇ ਬੋਲੀਆਂ ਪਾਉਂਦੇ ਹੋਏ ਦਿਖਾਈ ਦੇ ਰਹੇ ਸਨ।

Leave a Reply

Your email address will not be published. Required fields are marked *