ਪੰਜਾਬ ਦਾ ਮਸ਼ਹੂਰ ਕਲਾਕਾਰ ਕਾਕਾ ਪਹੁੰਚ ਗਿਆ ਦਿੱਲੀ ,ਮੋਦੀ ਨੂੰ ਸੁਣਾਈਆਂ ਖਰੀਆਂ ਖਰੀਆਂ

Uncategorized

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਕਾਕਾ ਪਹਿਲੀ ਵਾਰ ਕਿਸਾਨੀ ਅੰਦੋਲਨ ਵਿਚ ਪਹੁੰਚੇ ਇੱਥੇ ਉਨ੍ਹਾਂ ਨੇ ਇਕ ਧਮਾਕੇਦਾਰ ਸਪੀਚ ਵੀ ਦਿੱਤੀ ਹੈ ਅਤੇ ਦੱਸਿਆ ਹੈ ਕਿ ਅੱਜ ਤਕ ਉਹ ਕਿਸਾਨੀ ਅੰਦੋਲਨ ਤੋਂ ਦੂਰ ਕਿਉਂ ਰਹੇ ਹਨ।ਉਨ੍ਹਾਂ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਅੱਜ ਵੀ ਅਜਿਹਾ ਲੱਗਦਾ ਹੈ ਕਿ ਖੇਤੀ ਕਾਨੂੰਨਾਂ ਵਿੱਚ ਕੁਝ ਵੀ ਗਲਤ ਨਹੀਂ ਹੈ।ਕਿਸਾਨ ਬਿਨਾਂ ਕਿਸੇ ਵਜ੍ਹਾ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਹਨ।ਪਹਿਲਾਂ ਉਨ੍ਹਾਂ ਨੂੰ ਵੀ ਸ਼ੱਕ ਸੀ ਕਿ ਖੇਤੀ ਕਾਨੂੰਨਾਂ ਵਿੱਚ ਸੱਚਮੁੱਚ ਹੀ ਕੁਝ ਗਲਤ ਹੈ ਜਾਂ ਨਹੀਂ।ਪਰ ਉਸ ਤੋਂ ਬਾਅਦ ਉਨ੍ਹਾਂ

ਨੇ ਇੱਕ ਕਿਤਾਬ ਪੜ੍ਹੀ ਹੈ,ਜਿਸ ਕਿਤਾਬ ਨੂੰ ਇਕ ਐਡਵੋਕੇਟ ਨੇ ਲਿਖਿਆ ਹੈ ਇਸ ਕਿਤਾਬ ਦੀ ਭਾਸ਼ਾ ਬਿਲਕੁਲ ਸਰਲ ਹੈ। ਇਹ ਕਿਤਾਬ ਹਿੰਦੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਦੇ ਵਿਚ ਛਪੀ ਹੋਈ ਹੈ।ਇਸ ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰੀਕੇ ਨਾਲ ਇਹ ਖੇਤੀ ਕਾਨੂੰਨ ਕਿਸਾਨਾਂ ਦੇ ਨਾਲ ਨਾਲ ਦੂਸਰੇ ਵਰਗ ਦੇ ਲੋਕਾਂ ਨੂੰ ਪ੍ਰਭਾਵਿਤ ਕਰਨਗੇ,ਭਾਵ ਉਨ੍ਹਾਂ ਦਾ ਨੁਕਸਾਨ ਕਰ ਦੇਣਗੇ।ਇਸ ਲਈ ਇਹ ਕਿਤਾਬ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ।ਉਨ੍ਹਾਂ ਦੱਸਿਆ ਕਿ ਇਸ ਕਿਤਾਬ ਦੇ ਵਿੱਚ ਬਹੁਤ ਸਾਰੇ ਸਵਾਲ ਵੀ ਪੁੱਛੇ ਗਏ ਹਨ।ਜੇਕਰ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਜਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ

ਸਵਾਲਾਂ ਦੇ ਜਵਾਬ ਦੇ ਦਿੰਦੇ ਹਨ ਤਾਂ ਸਾਰੇ ਮੰਨ ਲੈਣਗੇ ਕਿ ਇਹ ਖੇਤੀ ਕਾਨੂੰਨ ਬਿਲਕੁਲ ਸਹੀ ਹਨ।ਨਾਲ ਹੀ ਉਨ੍ਹਾਂ ਨੇ ਅਜਿਹੇ ਨੌਜਵਾਨਾਂ ਨੂੰ ਵੀ ਗਲਤ ਠਹਿਰਾਇਆ ਹੈ,ਜੋ ਕਲਾਕਾਰਾਂ ਦੇ ਨਾਲ ਕਿਸਾਨੀ ਅੰਦੋਲਨ ਵਿੱਚ ਆਉਂਦੇ ਹਨ ਅਤੇ ਉਨ੍ਹਾਂ ਦੇ ਨਾਲ ਹੀ ਵਾਪਸ ਚਲੇ ਜਾਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਰੇ ਵਰਗਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈਕਿ ਉਹ ਕਿਸਾਨੀ ਅੰਦੋਲਨ ਦੇ ਨਾਲ ਜ਼ਰੂਰ ਜੁੜਦਾ।ਕਿਉਂਕਿ ਜੇਕਰ ਇਹ ਕਾਨੂੰਨ ਲਾਗੂ ਰਹਿੰਦੇ ਹਨ

ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਵਰਗਾਂ ਨੂੰ ਇਨ੍ਹਾਂ ਦਾ ਅਸਰ ਸਹਿਣਾ ਪਵੇਗਾ।

Leave a Reply

Your email address will not be published. Required fields are marked *