ਇਸ ਪਿੰਡ ਵਿੱਚ ਕੁਦਰਤ ਨੇ ਮਚਾਈ ਭਾਰੀ ਤਬਾਹੀ, ਦੇਖੋ ਕਿੰਝ ਡਰ ਨਾਲ ਸਹਿਮ ਗਏ ਲੋਕ

Uncategorized

ਪੰਜਾਬ ਦੇ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ,ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕਿਉਂਕਿ ਬਹੁਤ ਸਾਰੇ ਇਲਾਕੇ ਅਜਿਹੇ ਹਨ,ਜਿੱਥੇ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਨਹੀਂ ਹੁੰਦੀ।ਜਿਸ ਕਰ ਕੇ ਪਾਣੀ ਇਕੱਠਾ ਹੋ ਜਾਂਦਾ ਹੈ ਅਤੇ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸੇ ਤਰ੍ਹਾਂ ਨਾਲ ਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਦੇ ਪਿੰਡ ਲਹਿਲ ਕਲਾਂ ਤੋਂ ਮਾਮਲਾ ਸਾਹਮਣੇ ਆ ਰਿਹਾ ਹੈ,ਜਿੱਥੇ ਬਹੁਤ ਸਾਰੇ ਘਰ ਢਹਿ ਚੁੱਕੇ ਹਨ ਅਤੇ ਲੋਕ ਧਰਮਸ਼ਾਲਾ ਜਾਂ ਫਿਰ ਗੁਰਦੁਆਰਾ ਸਾਹਿਬ ਵਿਚ ਰਹਿਣ ਲਈ ਮਜਬੂਰ ਹੋ ਰਹੇ ਹਨ। ਦੱਸਿਆ ਜਾ

 

ਰਿਹਾ ਹੈ ਇੱਥੇ ਕੱਚੇ ਕੋਠੇ ਵੀ ਢਹਿ ਰਹੇ ਹਨ ਅਤੇ ਪੱਚੀ ਲੱਖ ਰੁਪਿਆ ਲਗਾ ਕੇ ਬਣਾਈਆਂ ਕੋਠੀਆਂ ਵੀ ਖਰਾਬ ਹੋ ਰਹੀਆਂ ਹਨ।ਕਿਉਂਕਿ ਇਸ ਪਿੰਡ ਦੇ ਆਲੇ ਦੁਆਲੇ ਬਹੁਤ ਸਾਰਾ ਪਾਣੀ ਇਕੱਠਾ ਹੋ ਚੁੱਕਿਆ ਹੈ।ਇਹ ਪਾਣੀ ਲੋਕਾਂ ਦੇ ਘਰਾਂ ਦੀਆਂ ਕੰਧਾਂ ਦੇ ਨਾਲ ਲੱਗਿਆ ਹੋਇਆ ਹੈ, ਜਿਸ ਕਾਰਨ ਘਰਾਂ ਦੀਆਂ ਨੀਂਹਾਂ ਦੇ ਵਿੱਚ ਪਾਣੀ ਪੈ ਚੁੱਕਿਆ ਹੈ ਅਤੇ ਘਰਾਂ ਦੇ ਵਿੱਚ ਤਰੇੜਾਂ ਆ ਰਹੀਆਂ ਹਨ ਅਤੇ ਬਹੁਤ ਸਾਰੇ ਘਰ ਡਿੱਗ ਰਹੇ ਹਨ।ਜਿਸ ਕਾਰਨ ਲੋਕਾਂ ਦੀ ਜਾਨ ਖ-ਤ-ਰੇ ਵਿਚ ਹੈ ਇਸ ਲਈ ਕੁਝ ਲੋਕ ਆਪਣੇ ਘਰ ਛੱਡ ਕੇ ਧਰਮਸ਼ਾਲਾ ਜਾਂ ਫਿਰ ਗੁਰਦੁਆਰਾ ਸਾਹਿਬ ਵਿੱਚ ਸ਼ਰਨ ਲੈ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ

 

ਪਿੰਡ ਦੇ ਆਲੇ ਦੁਆਲੇ ਤੋਂ ਪਾਣੀ ਇਕੱਠਾ ਹੋਇਆ ਹੈ।ਉਸ ਦੀ ਨਿਕਾਸੀ ਲਈ ਕੋਈ ਵੀ ਪ੍ਰਬੰਧ ਨਹੀਂ ਹੈ।ਇਹ ਪਾਣੀ ਕਦੋਂ ਤਕ ਇੱਥੇ ਖੜ੍ਹਾ ਰਹੇਗਾ ਇਸ ਦਾ ਇਨ੍ਹਾਂ ਨੂੰ ਵੀ ਕੋਈ ਅੰਦਾਜ਼ਾ ਨਹੀਂ ਹੈ,ਕਿਉਂਕਿ ਅਜੇ ਵੀ ਮੀਂਹ ਪੈਣਾ ਬੰਦ ਨਹੀਂ ਹੋਇਆ। ਜਿਸ ਕਰਕੇ ਇਹ ਪਾਣੀ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਅਤੇ ਇਨ੍ਹਾਂ ਦੇ ਘਰਾਂ ਦੀ ਹਾਲਤ ਖ਼ਰਾਬ ਹੁੰਦੀ ਜਾ ਰਹੀ ਹੈ।ਸੋ ਇਸ ਪਾਣੀ ਦੀ ਵਜ੍ਹਾ ਕਰਕੇ ਲੋਕਾਂ ਦਾ ਕੰਮਕਾਰ ਵੀ ਠੱਪ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਰਾਸ਼ਨ ਪਾਣੀ ਦੀ ਵੀ ਦਿੱਕਤ ਆ ਰਹੀ ਹੈ।ਪਰ ਪ੍ਰਸ਼ਾਸਨ ਵੱਲੋਂ ਅਜਿਹਾ ਕੋਈ ਵੀ ਕਦਮ ਨਹੀਂ ਚੁੱਕਿਆ ਜਾ ਰਿਹਾ,ਜਿਸ ਨਾਲ ਲੋਕਾਂ ਨੂੰ ਕੋਈ ਰਾਹਤ ਮਿਲ ਸਕੇ।ਭਾਵੇਂ ਕਿ ਕੁਝ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਵਿਸ਼ੇਸ਼ ਅਧਿਕਾਰੀਆਂ ਦੀ

ਡਿਊਟੀ ਲਗਾਉਣਗੇ ਤਾਂ ਜੋ ਘਰਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਸਕੇ ਅਤੇ ਲੋਕਾਂ ਤਕ ਰਾਹਤ ਪਹੁੰਚਾਈ ਜਾ ਸਕੇ।

Leave a Reply

Your email address will not be published. Required fields are marked *