ਅੱਜਕੱਲ੍ਹ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਨਸ਼ਿਆਂ ਵੱਲ ਤੁਰ ਪਏ ਹਨ, ਜਿਸ ਕਾਰਨ ਉਨ੍ਹਾਂ ਦੀ ਜ਼ਿੰਦਗੀ ਖਰਾਬ ਹੁੰਦੀ ਜਾ ਰਹੀ ਹੈ।ਪਰ ਉੱਥੇ ਹੀ ਕੁਝ ਨੌਜਵਾਨ ਆਪਣੀ ਜ਼ਿੰਦਗੀ ਨੂੰ ਸੰਵਾਰਨ ਵਿੱਚ ਲੱਗੇ ਹੋਏ ਹਨ ਅਤੇ ਕੁਝ ਵੱਡੀ ਉਮਰ ਦੇ ਲੋਕ ਉਨ੍ਹਾਂ ਦਾ ਸਾਥ ਦੇ ਰਹੇ ਹਨ ਭਾਵ ਉਨ੍ਹਾਂ ਨੂੰ ਸਿਖਾ ਰਹੇ ਹਨ ਕਿ ਉਹ ਕਿਸ ਤਰੀਕੇ ਨਾਲ ਆਪਣੇ ਸਰੀਰ ਨੂੰ ਵਧੀਆ ਬਣਾ ਸਕਦੇ ਹਨ ਅਤੇ ਰਿਸ਼ਟ ਪੁਸ਼ਟ ਰੱਖ ਸਕਦੇ ਹਨ।ਇਸੇ ਤਰ੍ਹਾਂ ਨਾਲ ਪਿੰਡ ਖੰਟ ਵਿੱਚ ਬਹੁਤ ਸਾਰੇ ਨੌਜਵਾਨਾਂ ਲਈ ਕੈਂਪ ਲਗਾਇਆ ਜਾਂਦਾ ਹੈ।ਇੱਥੇ ਬਹੁਤ ਸਾਰੇ ਨੌਜਵਾਨ ਪਹੁੰਚਦੇ ਹਨ, ਜੋ ਕਸਰਤ ਕਰਦੇ ਹਨ ਅਤੇ ਆਪਣੇ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ ਲਈ ਨਵੀਂਆਂ ਤਕਨੀਕਾਂ
ਸਿੱਖਦੇ ਹਨ।ਇੱਥੇ ਇਕ ਸਾਬਕਾ ਫੌਜੀ ਜਿਨ੍ਹਾਂ ਦਾ ਨਾਮ ਅਜਾਇਬ ਸਿੰਘ ਹੈ।ਉਨ੍ਹਾਂ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇੱਥੇ ਬੈਠੇ ਇੱਕ ਬਜ਼ੁਰਗ ਬਾਬੇ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ। ਜਦੋਂ ਉਨ੍ਹਾਂ ਦੇ ਪਿੰਡ ਦੇ ਨੌਜਵਾਨ ਆਪਣੀ ਚੰਗੀ ਸਿਹਤ ਬਣਾਉਣ ਲਈ ਮਿਹਨਤ ਕਰਦੇ ਹਨ ਅਤੇ ਇਹ ਬਹੁਤ ਸਾਰੇ ਨੌਜਵਾਨ ਆਰਮੀ ਦੇ ਵਿਚ ਭਰਤੀ ਹੋਣਾ ਚਾਹੁੰਦੇ ਹਨ।ਜਿਸ ਲਈ ਇਹ ਆਪਣੇ ਸਰੀਰ ਨੂੰ ਤਿਆਰ ਕਰ ਰਹੇ ਹਨ।ਦੱਸ ਦੇਈਏ ਕਿ ਖੰਟ ਪਿੰਡ ਦੇ ਸਕੂਲ ਉੱਤੇ ਕੇਸਰੀ ਨਿਸ਼ਾਨ ਝੂਲਦਾ ਹੈ।ਦੱਸਿਆ ਜਾਂਦਾ ਹੈ ਸਵੇਰ ਦੇ ਸਮੇਂ
ਸਕੂਲ ਦੇ ਵਿਚ ਅਰਦਾਸ ਵੀ ਕਰਵਾਈ ਜਾਂਦੀ ਹੈ।ਉਸ ਤੋਂ ਬਾਅਦ ਹੀ ਕਲਾਸਾਂ ਸ਼ੁਰੂ ਕੀਤੀਆਂ ਜਾਂਦੀਆਂ ਹਨ।ਖੱਟ ਪਿੰਡ ਦੇ ਬਜ਼ੁਰਗ ਵੀ ਆਪਣੇ ਆਪ ਨੂੰ ਜਵਾਨ ਮਹਿਸੂਸ ਕਰਦੇ ਹਨ ਅਤੇ ਉਹ ਬਹੁਤ ਸਾਰੀਆਂ ਐਕਸਰਸਾਈਜ਼ਾਂ ਕਰਕੇ ਵਿਖਾਉਂਦੇ ਹਨ ਅਤੇ ਨੌਜਵਾਨਾਂ ਦਾ ਹੌਸਲਾ ਵਧਦਾ ਹੈ ਕਿ ਜੇਕਰ ਇਹ ਬਜ਼ੁਰਗ ਵਿਅਕਤੀ ਏਨੀ ਜ਼ਿਆਦਾ ਉਮਰ ਹੋਣ ਤੋਂ ਬਾਅਦ ਵੀ ਕਸਰਤ ਕਰ ਸਕਦੇ ਹਨ ਤਾਂ ਉਹ ਅਜਿਹਾ ਕਿਉਂ ਨਹੀਂ ਕਰ ਸਕਦੇ।ਸੋ ਇਨ੍ਹਾਂ ਨੌਜਵਾਨਾਂ ਨੂੰ ਦੇਖ ਕੇ ਪੰਜਾਬ ਦੇ ਦੂਸਰੇ ਨੌਜਵਾਨ ਨੂੰ ਵੀ ਸੇਧ
ਲੈਣੀ ਚਾਹੀਦੀ ਹੈ ਕਿ ਜੇਕਰ ਉਹ ਮਿਹਨਤ ਕਰਨਗੇ ਤਾਂ ਉਨ੍ਹਾਂ ਦਾ ਸਰੀਰ ਵੀ ਵਧੀਆ ਬਣੇਗਾ ਅਤੇ ਆਉਣ ਵਾਲੇ ਸਮੇਂ ਦੇ ਵਿਚ ਉਹ ਇਸ ਦੇ ਬਹੁਤ ਸਾਰੇ ਫ਼ਾਇਦੇ ਲੈ ਸਕਦੇ ਹਨ।