ਅੱਜਕੱਲ੍ਹ ਲੋਕਾਂ ਦਾ ਖੂਨ ਇੰਨਾ ਜ਼ਿਆਦਾ ਜਾਰੀ ਹੋ ਚੁੱਕਿਆ ਹੈਕਿ ਹਰ ਛੋਟੀ ਗੱਲ ਉੱਤੇ ਝਗੜਾ ਕੀਤਾ ਜਾਂਦਾ ਹੈ ਅਤੇ ਮਾਮਲਾ ਕ-ਤ-ਲ ਤਕ ਪਹੁੰਚ ਜਾਂਦਾ ਹੈ।ਇਸੇ ਤਰ੍ਹਾਂ ਦਾ ਇੱਕ ਮਾਮਲਾ ਗਿੱਦੜਬਾਹਾ ਤੋਂ ਸਾਹਮਣੇ ਆ ਰਿਹਾ ਹੈ,ਜਿੱਥੇ ਇਕ ਫ਼ੌਜੀ ਲੜਕੇ ਦਾ ਕ-ਤ-ਲ ਕਰ ਦਿੱਤਾ ਗਿਆ।ਜਾਣਕਾਰੀ ਮੁਤਾਬਕ ਮ੍ਰਿਤਕ ਲੜਕੇ ਦਾ ਨਾਮ ਆਕਾਸ਼ਦੀਪ ਸਿੰਘ ਸੀ ਜੋ ਦੋ ਭੈਣਾਂ ਦਾ ਇਕਲੌਤਾ ਭਰਾ ਸੀ।ਇਸ ਨੇ ਇੱਕ ਨਵਾਂ ਬੁਲਟ ਮੋਟਰਸਾਈਕਲ ਖਰੀਦਿਆ ਸੀ ਅਤੇ ਇਸ ਦਾ ਬੁਲਟ ਮੋਟਰਸਾਈਕਲ ਦੀ ਪਾਰਟੀ ਇਸ ਨੇ ਆਪਣੇ ਦੋਸਤਾਂ ਨੂੰ ਦਿੱਤੀ,ਜਿਸ ਲਈ ਇਹ ਗਿੱਦੜਬਾਹਾ ਪਹੁੰਚਿਆ ਸੀ।ਜਦੋਂ ਪਾਰਟੀ ਚੱਲ ਰਹੀ ਸੀ ਤਾਂ ਇਸੇ ਦੌਰਾਨ ਇਸ
ਦੀ ਇੱਕ ਹੈਪੀ ਨਾਂ ਦੇ ਲੜਕੇ ਨਾਲ ਬਹਿਸਬਾਜ਼ੀ ਹੋ ਗਈ, ਉਸ ਤੋਂ ਬਾਅਦ ਹੈਪੀ ਨਾਂ ਦਾ ਲਡ਼ਕਾ ਆਪਣੇ ਘਰ ਚਲਾ ਗਿਆ ਅਤੇ ਤ-ਲ-ਵਾ-ਰ ਚੁੱਕ ਲਿਆਇਆ।ਜਦੋਂ ਆਕਾਸ਼ਦੀਪ ਆਪਣੇ ਦੋਸਤਾਂ ਨਾਲ ਘਰ ਵਾਪਸ ਜਾ ਰਿਹਾ ਸੀ ਤਾਂ ਰਸਤੇ ਵਿਚ ਹੈਪੀ ਨਾਂ ਦੇ ਲੜਕੇ ਨੇ ਇਨ੍ਹਾਂ ਨੂੰ ਘੇਰ ਲਿਆ ਅਤੇ ਆਕਾਸ਼ਦੀਪ ਦੇ ਢਿੱਡ ਵਿੱਚ ਤ-ਲ-ਵਾ-ਰ ਮਾਰ ਦਿੱਤੀ। ਉਸ ਤੋਂ ਬਾਅਦ ਜਦੋਂ ਆਕਾਸ਼ਦੀਪ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤਾਂ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।ਇਸ ਘਟਨਾ ਤੋਂ ਬਾਅਦ ਚਾਰੇ ਪਾਸੇ
ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।ਇਹ ਮਾਮਲਾ ਪੁਲਿਸ ਮੁਲਾਜ਼ਮਾਂ ਤਕ ਪਹੁੰਚ ਗਿਆ ਹੈ।ਪੁਲੀਸ ਮੁਲਾਜ਼ਮਾਂ ਨੇ ਇਸ ਮਾਮਲੇ ਨੂੰ ਦਰਜ ਕਰ ਲਿਆ ਹੈ ਅਤੇ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਬਹੁਤ ਸਾਰੇ ਸਬੂਤਾਂ ਦੀ ਭਾਲ ਵੀ ਜਾਰੀ ਹੈ ਤਾਂ ਜੋ ਇਸ ਮਾਮਲੇ ਨੂੰ ਜਲਦੀ ਤੋਂ ਜਲਦੀ ਸੁਲਝਾਇਆ ਜਾ ਸਕੇ ਅਤੇ ਇਸ ਮਾਮਲੇ ਦੀ ਅਸਲੀਅਤ ਨੂੰ ਪਤਾ ਕੀਤਾ ਜਾ ਸਕੇ ਕਿ ਆਖਿਰਕਾਰ ਹੈਪੀ ਨਾਂ ਦੇ ਲੜਕੇ ਨੇ ਆਕਾਸ਼ਦੀਪ ਸਿੰਘ ਨੂੰ ਕਿਉਂ ਮਾਰਿਆ।ਆਕਾਸ਼ਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਇੱਕੋ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਇਨ੍ਹਾਂ ਨਾਲ ਇਸ ਮਾਮਲੇ ਵਿਚ ਇਨਸਾਫ ਹੋਵੇ।ਸੋ ਅਜਿਹੇ ਮਾਮਲਿਆਂ ਨੂੰ ਦੇਖਣ ਤੋਂ ਬਾਅਦ ਨੌਜਵਾਨਾਂ ਨੂੰ
ਸਬਕ ਲੈਣਾ ਚਾਹੀਦਾ ਹੈ ਕਿ ਅੱਜਕੱਲ੍ਹ ਦੇ ਸਮੇਂ ਵਿੱਚ ਲੜਾਈ ਝਗੜੇ ਦੌਰਾਨ ਕ-ਤ-ਲ ਹੋਣਾ ਆਮ ਹੀ ਹੋ ਗਿਆ ਹੈ, ਇਸ ਲਈ ਅਜਿਹੇ ਮਾਮਲਿਆਂ ਤੋਂ ਦੂਰ ਰਹਿਣ ਵਿੱਚ ਹੀ ਭਲਾਈ ਹੈ।