ਪੰਜਾਬ ਦੇ ਵਿੱਚ ਲੱਭੋ ਜੇ ਕਿਧਰੇ ਹੈ ਇਹ ਪਿੰਡ , ਦੇਖੋ ਹੋ ਗਿਆ ਚਮਤਕਾਰ

Uncategorized

ਅੱਜਕੱਲ੍ਹ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ,ਜੋ ਸਭ ਨੂੰ ਹੈਰਾਨ ਕਰ ਦਿੰਦੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ,ਜਿਸ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਰਕਾਰਾਂ ਅਕਸਰ ਹੀ ਵੱਡੇ ਘੁਟਾਲੇ ਕਰਦੀਆਂ ਹੋਈਆਂ ਦਿਖਾਈ ਦਿੰਦੀਆਂ ਹਨ।ਇੱਥੋਂ ਤੱਕ ਕਿ ਸਰਕਾਰੀ ਵਿਭਾਗਾਂ ਵਿਚ ਕੰਮ ਕਰਨ ਵਾਲੇ ਲੋਕ ਵੀ ਆਮ ਜਨਤਾ ਨੂੰ ਗੁੰਮਰਾਹ ਕਰਦੇ ਹੋਏ ਦਿਖਾਈ ਦਿੰਦੇ ਹਨ ਅਤੇ ਉਨ੍ਹਾਂ ਦਾ ਪੈਸਾ ਹੜੱਪ ਲੈਂਦੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ।ਜਾਣਕਾਰੀ ਮੁਤਾਬਕ ਪੰਜਾਬ ਵਿਚ ਦਿਵਿਆ ਗ੍ਰਾਮ ਨਾਮ ਦਾ ਇੱਕ ਪਿੰਡ ਦੱਸਿਆ ਜਾ ਰਿਹਾ ਹੈ,ਜਿਸ ਨੂੰ ਪਿਛਲੇ ਪੰਜ ਸਾਲਾਂ ਤੋਂ

ਲੱਖਾਂ ਰੁਪਏ ਦੀਆਂ ਗਰਾਂਟਾਂ ਜਾ ਰਹੀਆਂ ਹਨ।ਪਰ ਅਸਲ ਸੱਚਾਈ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਹਨ ਦਸ ਦਈਏ ਕਿ ਦਿਵਿਆ ਰਾਮ ਨਾਮ ਦਾ ਕੋਈ ਵੀ ਪਿੰਡ ਪੰਜਾਬ ਦੀ ਧਰਤੀ ਤੇ ਨਹੀਂ ਹੈ ਤਾਂ ਫਿਰ ਇੱਥੇ ਸਵਾਲ ਖੜ੍ਹੇ ਹੁੰਦੇ ਹਨ ਕਿ ਜੋ ਗਰਾਂਟਾਂ ਪਿਛਲੇ ਪੰਜ ਸਾਲਾਂ ਤੋਂ ਜਾ ਰਹੀਆਂ ਹਨ ਤਾਂ ਉਨ੍ਹਾਂ ਗਰਾਂਟਾਂ ਨੂੰ ਕੌਣ ਸਾਂਭ ਰਿਹਾ ਹੈ।ਜਾਣਕਾਰੀ ਮੁਤਾਬਕ ਜਦੋਂ ਇਸ ਦੀ ਸ਼ਿਕਾਇਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੀਤੀ ਗਈ ਹੈ ਤਾਂ

ਉਸ ਤੋਂ ਬਾਅਦ ਇਸ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ।ਬਿਜਲੀ ਵਿਭਾਗ ਕੋਲੋਂ ਵੀ ਪੁੱਛਿਆ ਜਾ ਰਿਹਾ ਹੈ ਕਿ ਕੀ ਦਿਵਿਆ ਗਰਾਮ ਨਾਮ ਦੇ ਕਿਸੇ ਪਿੰਡ ਨੂੰ ਉਨ੍ਹਾਂ ਵੱਲੋਂ ਬਿਜਲੀ ਸਪਲਾਈ ਕੀਤੀ ਜਾਂਦੀ ਹੈ ਜਾਂ ਨਹੀਂ ਤਾਂ ਇੱਥੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਲਿਖਤੀ ਰੂਪ ਵਿੱਚ ਦਿੱਤਾ ਹੈ ਕਿ ਉਨ੍ਹਾਂ ਦੇ ਰਿਕਾਰਡ ਵਿਚੋਂ ਦਿਵਿਆ ਗ੍ਰਾਮ ਨਾਮ ਦਾ ਕੋਈ ਵੀ ਪਿੰਡ ਨਹੀਂ ਹੈ।ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਪਿੰਡ ਵਿੱਚ ਉਨਾਹਠ ਘਰ ਦਰਸਾਏ ਗਏ ਹਨ ਅਤੇ ਇਸ ਪਿੰਡ ਦੀ ਪੰਚਾਇਤ ਦੇ ਮੈਂਬਰਾਂ ਦੇ ਨਾਮ ਵੀ ਦਿੱਤੇ ਗਏ ਹਨ।ਇਹ ਸਾਰਾ ਕੁਝ ਕਿਸ ਨੇ ਕੀਤਾ ਹੈ ਇਸ ਦਾ ਪਤਾ ਅਜੇ ਤੱਕ ਨਹੀਂ ਚੱਲਿਆ।ਪਰ ਅਜੇ ਤੱਕ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।ਜਾਣਕਾਰੀ ਮੁਤਾਬਕ ਸੱਤ ਦਸੰਬਰ ਤੱਕ ਇਸ ਮਾਮਲੇ ਵਿੱਚ ਦੂਜੀ ਪੇਸ਼ੀ ਹੋਵੇਗੀ।ਜਿਸ ਵਿੱਚ ਪੰਜਾਬ ਦੇ ਸਰਕਾਰੀ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਬੁਲਾਇਆ ਜਾਵੇਗਾ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਜੇਕਰ ਉਹ ਇਸ ਪਿੰਡ ਨੂੰ ਗ੍ਰਾਂਟਾਂ ਭੇਜ ਰਹੇ ਸੀ ਤਾਂ ਕੀ ਉਨ੍ਹਾਂ ਕੋਲ ਇਸ ਪਿੰਡ ਦਾ ਕੋਈ ਰਿਕਾਰਡ ਹੈ ਜਾਂ ਨਹੀਂ।ਸੋ

ਦੇਖਣਾ ਹੋਵੇਗਾ ਕਿ ਇਸ ਮੁੱਦੇ ਵਿੱਚ ਇਨਸਾਫ਼ ਹੁੰਦਾ ਹੈ ਜਾਂ ਫਿਰ ਬਾਕੀ ਮੁੱਦਿਆਂ ਦੀ ਤਰ੍ਹਾਂ ਇਸ ਮੁੱਦੇ ਨੂੰ ਵੀ ਰਫਾ ਦਫਾ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *