ਅੱਜਕੱਲ੍ਹ ਸਡ਼ਕ ਹਾਦਸੇ ਦਿਨੋ ਦਿਨ ਵਧਦੇ ਜਾ ਰਹੇ ਹਨ,ਜਿਸ ਦੇ ਮੁੱਖ ਕਾਰਨ ਇਹ ਹਨ ਕਿ ਅੱਜਕੱਲ੍ਹ ਲੋਕ ਸੜਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਅਤੇ ਨਸ਼ੇ ਦੀ ਹਾਲਤ ਵਿੱਚ ਵਾਹਨ ਚਲਾਉਂਦੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਇੰਦੌਰ ਤੋਂ ਸਾਹਮਣੇ ਆ ਰਿਹਾ ਹੈ,ਜਿੱਥੇ ਇੱਕ ਕਾਰ ਵਿੱਚ ਚਾਰ ਅੌਰਤਾਂ ਸਵਾਰ ਸੀ ਜੋ ਕਿ ਨਸ਼ੇ ਦੀ ਹਾਲਤ ਵਿੱਚ ਸੀ। ਭਾਵ ਨਸ਼ੇ ਦੀ ਹਾਲਤ ਵਿੱਚ ਹੀ ਇੱਕ ਔਰਤ ਵੱਲੋਂ ਕਾਰ ਚਲਾਈ ਜਾ ਰਹੀ ਸੀ।ਇਸੇ ਦੌਰਾਨ ਸੜਕ ਹਾਦਸਾ ਹੁੰਦਾ ਹੈ ਅਤੇ ਇਸ ਸੜਕ ਹਾਦਸੇ ਦੌਰਾਨ ਇੱਕ ਬੇਕਸੂਰ ਡਲਿਵਰੀ ਬੁਆਏ ਦੀ ਮੌਤ ਹੋ ਜਾਂਦੀ ਹੈ।ਜਾਣਕਾਰੀ ਮੁਤਾਬਕ ਇਸ ਡਲਿਵਰੀ ਬੁਆਏ ਦੇ ਸਿਰ ਉੱਪਰ ਦੀ ਕਾਰ ਦਾ ਟਾਇਰ ਲੰਘ
ਜਾਂਦਾ ਹੈ।ਸੋ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਡਿਲਿਵਰੀ ਬੁਆਏ ਦੀ ਮੌਤ ਬੜੀ ਦਰਦਨਾਕ ਤਰੀਕੇ ਨਾਲ ਹੋਈ ਹੈ। ਜਾਣਕਾਰੀ ਮੁਤਾਬਕ ਤਿੰਨ ਪਲਟੀਆਂ ਖਾਣ ਤੋਂ ਬਾਅਦ ਕਾਰ ਸੜਕ ਦੀ ਦੂਸਰੀ ਸਾਈਡ ਚਲੀ ਜਾਂਦੀ ਹੈ।ਇਸ ਹਾਦਸੇ ਤੋਂ ਬਾਅਦ ਮੌਕੇ ਤੇ ਹੀ ਮਾਹੌਲ ਬਹੁਤ ਜ਼ਿਆਦਾ ਤਣਾਅਪੂਰਨ ਹੋ ਜਾਂਦਾ ਹੈ।ਵੱਡੀ ਗਿਣਤੀ ਵਿੱਚ ਲੋਕ ਜਮ੍ਹਾ ਹੁੰਦੇ ਹਨ ਅਤੇ ਉਸ ਉੱਤੇ ਵੀ ਦਬਾਅ ਬਣਾਇਆ ਜਾਂਦਾ ਹੈ ਕਿ ਇਸ ਮਾਮਲੇ ਵਿਚ ਇਨਸਾਫ ਹੋਣਾ ਚਾਹੀਦਾ ਹੈ, ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਪੁਲਸ
ਮੁਲਾਜ਼ਮਾਂ ਵਲੋਂ ਵੀ ਵੱਡੇ ਘਰ ਦੇ ਲੋਕਾਂ ਦਾ ਪੱਖ ਪੂਰਿਆ ਜਾਂਦਾ ਹੈ ਅਤੇ ਗ਼ਰੀਬ ਲੋਕਾਂ ਨਾਲ ਇਨਸਾਫ਼ ਨਹੀਂ ਕਰਵਾਇਆ ਜਾਂਦਾ। ਜਿਸ ਕਾਰਨ ਅੱਜ ਦੇ ਸਮੇਂ ਵਿੱਚ ਲੋਕਾਂ ਦਾ ਵਿਸ਼ਵਾਸ ਪੁਲੀਸ ਮੁਲਾਜ਼ਮਾਂ ਉੱਤੇ ਨਹੀਂ ਰਿਹਾ।ਇਸ ਮੌਕੇ ਪੁਲੀਸ ਮੁਲਾਜ਼ਮਾਂ ਨੇ ਭੀੜ ਨੂੰ ਇਕੱਠਾ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਇਸ ਮਾਮਲੇ ਵਿਚ ਇਨਸਾਫ ਦੀ ਮੰਗ ਕਰ ਰਹੇ ਸੀ।ਪੁਲਿਸ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਕਾਰ ਡਰਾਈਵਰ ਔਰਤ ਦੇ ਖਿਲਾਫ ਪਰਚਾ ਦਰਜ ਕਰ ਲਿਆ ਹੈ। ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ
ਉਨ੍ਹਾਂ ਵੱਲੋਂ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ ਜਾਵੇਗੀ।ਉਸ ਤੋਂ ਬਾਅਦ ਜੋ ਵੀ ਗੱਲਬਾਤ ਸਾਹਮਣੇ ਆਵੇਗੀ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।