ਘਰੋਂ ਸਹੀ ਸਲਾਮਤ ਗਏ ਪਿਉ ਨਾਲ ਹੋ ਗਿਆ ਇਹ ਵੱਡਾ ਹਾਦਸਾ ,ਦੇਖੋ ਭੁੱਬਾਂ ਮਾਰਦੇ ਵੇਖੇ ਨਹੀਂ ਜਾਂਦੇ ਬੱਚੇ

Uncategorized

ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ।ਜਿੱਥੇ ਲੋਕਾਂ ਕੋਲੋਂ ਆਪਣਾ ਗੁੱਸਾ ਕਾਬੂ ਵਿੱਚ ਨਹੀਂ ਹੁੰਦਾ ਅਤੇ ਉਹ ਅਜਿਹੇ ਕਦਮ ਚੁੱਕਦੇ ਹਨ,ਜਿਸ ਨਾਲ ਕਿਸੇ ਨਾ ਕਿਸੇ ਵਿਅਕਤੀ ਦੀ ਜਾਨ ਚਲੀ ਜਾਂਦੀ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਗੁਰਦਾਸਪੁਰ ਦੇ ਬਟਾਲਾ ਦੇ ਅਧੀਨ ਪੈਂਦੇ ਪਿੰਡ ਗੱਜੂਗਾਜੀ ਤੋਂ ਸਾਹਮਣੇ ਆ ਰਿਹਾ ਹੈ,ਜਿੱਥੇ ਮੰਗਲ ਸਿੰਘ ਨਾਮ ਦੇ ਇਕ ਵਿਅਕਤੀ ਦਾ ਕ-ਤ-ਲ ਕਰ ਦਿੱਤਾ ਗਿਆ।ਜਾਣਕਾਰੀ ਮੁਤਾਬਕ ਮੰਗਲ ਸਿੰਘ ਆਪਣੇ ਨੇੜਲੇ ਪਿੰਡ ਵਿੱਚ ਜ਼ਿਮੀਂਦਾਰਾਂ ਦੇ ਘਰ ਕੰਮ ਕਰਦਾ ਸੀ ਭਾਵ ਉਹ ਉਨ੍ਹਾਂ ਦੇ ਖੇਤਾਂ ਅਤੇ ਪਸ਼ੂਆਂ ਦਾ ਧਿਆਨ

ਰੱਖਿਆ ਕਰਦਾ ਸੀ।ਇਸੇ ਦੌਰਾਨ ਜ਼ਿਮੀਂਦਾਰਾਂ ਨੇ ਹੀ ਉਸ ਨਾਲ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਉਸ ਨੂੰ ਘਰ ਛੱਡ ਗਏ ਅਤੇ ਉਸ ਦੀ ਮੌਤ ਹੋ ਗਈ।ਮ੍ਰਿਤਕ ਦੀ ਪਤਨੀ ਦੁਆਰਾ ਦੱਸਿਆ ਜਾ ਰਿਹਾ ਹੈ ਕਿ ਤਿੰਨ ਜਣੇ ਉਸ ਦੇ ਪਤੀ ਨੂੰ ਘਰ ਛੱਡ ਕੇ ਗਏ ਸੀ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਨੂੰ ਦੌਰਾ ਪਿਆ ਹੈ ਅਤੇ ਇਸ ਨਾਲ ਕੋਈ ਵੀ ਛੇ-ੜ-ਛਾ-ੜ ਨਾ ਕਰੇ।ਪਰ ਜਦੋਂ ਇਨ੍ਹਾਂ ਨੇ ਡਾਕਟਰ ਨੂੰ ਸੱਦ ਕੇ ਉਸ ਦਾ ਚੈੱਕਅੱਪ ਕਰਵਾਇਆ ਤਾਂ ਪਤਾ ਚੱਲਿਆ ਕਿ ਉਸ ਦੀ ਮੌਤ ਤੋਂ ਡੇਢ ਘੰਟਾ ਪਹਿਲਾਂ ਹੋ ਚੁੱਕੀ ਸੀ।ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ

ਕਹਿਣਾ ਹੈ ਕਿ ਜ਼ਿਮੀਂਦਾਰਾਂ ਨੇ ਮੰਗਲ ਸਿੰਘ ਦਾ ਕ-ਤ-ਲ ਕੀਤਾ ਹੈ ਅਤੇ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।ਇਸ ਮਾਮਲੇ ਦੀ ਖ਼ਬਰ ਪੁਲਿਸ ਮੁਲਾਜ਼ਮਾਂ ਤਕ ਵੀ ਪਹੁੰਚਾਈ ਗਈ ਹੈ।ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਜਾਣਗੇ।ਉਸ ਤੋਂ ਬਾਅਦ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ ਜਾਵੇਗੀ।ਉਸ ਤੋਂ ਬਾਅਦ ਜੋ ਵੀ ਗੱਲਬਾਤ ਸਾਹਮਣੇ ਆਵੇਗੀ,ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।ਸੋ ਇਸ ਪਰਿਵਾਰ ਨੂੰ ਇਨਸਾਫ਼ ਜ਼ਰੂਰ ਮਿਲਣਾ ਚਾਹੀਦਾ ਹੈ, ਕਿਉਂਕਿ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਗ਼ਰੀਬ ਪਰਿਵਾਰਾਂ ਦੇ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਪਾਉਂਦਾ। ਇਸ ਮਾਮਲੇ ਨੂੰ ਦੇਖਣ ਤੋਂ ਬਾਅਦ ਦਾ ਲੋਕਾਂ ਵੱਲੋਂ ਇਕੋ ਅਪੀਲ ਕੀਤੀ ਜਾ ਰਹੀ ਹੈ ਕਿ ਪੁਲੀਸ ਮੁਲਾਜ਼ਮਾਂ ਨੂੰ ਅਜਿਹੇ ਮਾਮਲਿਆਂ ਦੇ

ਵਿੱਚ ਈਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ,ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *