ਇਕ ਬੱਚੀ ਉੱਪਰ ਦੋ ਮਾਵਾਂ ਦਾ ਦਾਅਵਾ,ਦੇਖੋ ਕਿਸ ਦਾ ਹੈ ਬੱਚੀ ਦੇ ਉੱਪਰ ਹੱਕ

Uncategorized

ਅੱਜਕੱਲ੍ਹ ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਲੋਕ ਰਹਿੰਦੇ ਹਨ, ਜੋ ਕਦੇ ਵੀ ਮਾਂ ਬਾਪ ਨਹੀਂ ਬਣ ਸਕਦੇ ਅਤੇ ਉਹ ਕਈ ਵਾਰ ਇਹ ਫ਼ੈਸਲਾ ਲੈਂਦੇ ਹਨ ਕਿ ਉਹ ਦੂਸਰਿਆਂ ਤੂੰ ਕੋਈ ਬੱਚਾ ਗੋਦ ਲੈ ਲੈਂਦੇ ਹਨ ।ਕੁਝ ਲੋਕ ਅਜਿਹੇ ਹੁੰਦੇ ਹਨ ਜੋ ਆਪਣੇ ਰਿਸ਼ਤੇਦਾਰਾਂ ਤੋਂ ਬੱਚੇ ਗੋਦ ਲੈਂਦੇ ਹਨ।ਬੱਚੇ ਨੂੰ ਗੋਦ ਲੈਣ ਲਈ ਇਕ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ,ਜਿਸਦੇ ਆਧਾਰ ਤੇ ਹੀ ਬੱਚੇ ਨੂੰ ਗੋਦ ਲਿਆ ਜਾਣਾ ਚਾਹੀਦਾ ਹੈ। ਕਿਉਂਕਿ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਜਦੋਂ ਲੋਕ ਸਿੱਧੇ ਤੌਰ ਤੇ ਹੀ ਬੱਚੇ ਨੂੰ ਗੋਦ ਲੈ ਲੈਂਦੇ ਹਨ ਤਾਂ ਉਸ ਤੋਂ ਬਾਅਦ ਕਈ ਵਾਰ ਗੋਦ ਲੈਣ ਵਾਲਿਆਂ ਅਤੇ ਗੋਦ ਦੇਣ ਵਾਲਿਆਂ ਦੇ ਵਿਚਕਾਰ ਤਕਰਾਰ ਹੋ ਜਾਂਦੀ ਹੈ।ਇਸੇ ਤਰ੍ਹਾਂ ਦਾ ਇਕ ਮਾਮਲਾ

ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਹਮਣੇ ਆ ਰਿਹਾ ਹੈ,ਜਿੱਥੇ ਇੱਕ ਮਾਂ ਨੇ ਆਪਣੀ ਤੀਸਰੀ ਬੱਚੀ ਨੂੰ ਕਿਸੇ ਅਮੀਰ ਘਰ ਦੇ ਲੋਕਾਂ ਨੂੰ ਗੋਦ ਦੇ ਦਿੱਤਾ।ਪਰ ਹੁਣ ਇਸ ਮਾਂ ਦਾ ਕਹਿਣਾ ਹੈ ਕਿ ਉਸ ਨੂੰ ਉਸ ਦੀ ਬੱਚੀ ਵਾਪਸ ਲਿਆ ਕੇ ਦਿੱਤੀ ਜਾਵੇ,ਕਿਉਂਕਿ ਜਿਹੜੇ ਲੋਕਾਂ ਨੂੰ ਉਨ੍ਹਾਂ ਨੇ ਬੱਚੀ ਦਿੱਤੀ ਹੈ ਉਹ ਧੋ-ਖੇ-ਬਾ-ਜ਼ ਹਨ।ਉਨ੍ਹਾਂ ਨੇ ਇਨ੍ਹਾਂ ਦੀ ਬੱਚੀ ਨੂੰ ਲੈਣ ਤੋਂ ਬਾਅਦ ਆਪਣਾ ਪਤਾ ਟਿਕਾਣਾ ਬਦਲ ਲਿਆ ਅਤੇ ਹੁਣ ਇਨ੍ਹਾਂ ਨੂੰ ਖਦਸ਼ਾ ਹੈ ਕਿ ਇਨ੍ਹਾਂ ਦੀ ਬੱਚੀ ਨਾਲ ਕੁਝ ਗਲਤ ਹੋ ਸਕਦਾ ਹੈ।ਨਾਲ ਇਨ੍ਹਾਂ ਦਾ ਦੱਸਣਾ ਹੈ ਕਿ ਜਿਨ੍ਹਾਂ ਨੇ ਬੱਚੀ ਗੋਦ ਲਈ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਨੂੰ

ਬੱਚੀ ਚਾਹੀਦੀ ਹੈ ਤਾਂ ਉਨ੍ਹਾਂ ਨੂੰ ਪੈਂਤੀ ਹਜ਼ਾਰ ਰੁਪਿਆ ਦਿੱਤਾ ਜਾਵੇ।ਉਸ ਤੋਂ ਬਾਅਦ ਹੀ ਇਸ ਮਸਲੇ ਦਾ ਹੱਲ ਹੋ ਸਕਦਾ ਹੈ ਇਸ ਔਰਤ ਦਾ ਕਹਿਣਾ ਹੈ ਕਿ ਇਸ ਨੇ ਪੁਲਸ ਸਟੇਸ਼ਨ ਦੇ ਵਿੱਚ ਵੀ ਸ਼ਿਕਾਇਤ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ।ਪਰ ਇਸ ਦੀ ਬਿਲਕੁਲ ਵੀ ਸੁਣਵਾਈ ਨਹੀਂ ਹੋ ਰਹੀ।ਦੂਜੇ ਪਾਸੇ ਜਿਹੜੇ ਲੋਕਾਂ ਨੇ ਬੱਚੀ ਨੂੰ ਗੋਦ ਲਿਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਉੱਤੇ ਜੋ ਵੀ ਇਲਜ਼ਾਮ ਲਗਾਏ ਜਾ ਰਹੇ ਹਨ, ਸਭ ਝੂਠੇ ਹਨ।ਉਨ੍ਹਾਂ ਕੋਲ ਸਾਰੇ ਸਬੂਤ ਹਨ ਕਿ ਉਸ ਭਾਰਤ ਨੇ ਇਨ੍ਹਾਂ ਨੂੰ ਬੱਚੀ ਉਸ ਦੀ ਮਰਜ਼ੀ ਨਾਲ ਦਿੱਤੀ ਹੈ। ਪਰ ਹੁਣ ਉਹ ਪੈਸੇ ਦੀ ਮੰਗ ਕਰ ਰਹੀ ਹੈ,ਜਿਸ ਕਾਰਨ ਉਹ ਬੱਚੀ ਨੂੰ ਖੋਹਣ ਦੀਆਂ ਧ-ਮ-ਕੀ-ਆਂ ਦੇ ਰਹੀ ਹੈ ਅਤੇ ਇਨ੍ਹਾਂ ਨੂੰ ਮਾਰਨ ਦੀਆਂ ਗੱਲਾਂ ਵੀ ਕੀਤੀਆਂ ਜਾ ਰਹੀਆਂ ਹਨ।ਸੋ ਇਨ੍ਹਾਂ ਵੱਲੋਂ ਵੀ ਇਨਸਾਫ਼ ਦੀ ਮੰਗ ਕੀਤੀ ਜਾ

ਰਹੀ ਹੈ।ਪੁਲਿਸ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਜੋ ਵੀ ਗੱਲਬਾਤ ਸਾਹਮਣੇ ਆਵੇਗੀ, ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।ਇਸ ਮਾਮਲੇ ਬਾਰੇ ਲੋਕਾਂ ਨੇ ਆਪਣੇ ਵਿਚਾਰ ਰੱਖੇ ਹਨ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਬੱਚੀ ਗੋਦ ਲਈ ਹੈ,ਉਹ ਬਿਲਕੁਲ ਸਹੀ ਹਨ। ਪਰ ਉਨ੍ਹਾਂ ਨੇ ਕਾਨੂੰਨੀ ਪ੍ਰਕਿਰਿਆ ਨੂੰ ਨਹੀਂ ਨਿਭਾਇਆ।

Leave a Reply

Your email address will not be published. Required fields are marked *